ਸ਼ਾਨ ਨੇ ਮੁੰਬਈ ’ਚ ਕਰਵਾਇਆ ਦਿਲ ਦਾ ਚੇਕਅੱਪ, ਕੇ.ਕੇ ਦੀ ਮੌਤ ਤੋਂ ਬਾਅਦ ਬੱਚਿਆ ਨੇ ਫ਼ੜੀ ਸੀ ਜਿੱਦ

06/11/2022 4:41:06 PM

ਮੁੰਬਈ: ਮਸ਼ਹੂਰ ਬਾਲੀਵੁੱਡ ਗਾਇਕ ਕੇ.ਕੇ (ਕ੍ਰਿਸ਼ਨਕੁਮਾਰ ਕੁਨਾਥ) 31ਮਈ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਕੋਲਕਾਤਾ ’ਚ ਸਟੇਜ ਪਰਫ਼ਾਰਮੈਂਸ ਤੋਂ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਗਾਇਕ ਕੇ.ਕੇ ਦੀ ਮੌਤ ਹੋ ਗਈ ਸੀ। ਕੇ.ਕੇ ਦੀ ਮੌਤ ਤੋਂ ਬਾਅਦ ਉਸ ਦੇ ਪ੍ਰਸ਼ੰਸਕਾਂ ਨੂੰ ਬਹੁਤ ਵੱਡਾ ਸਦਮਾ ਲੱਗਾ ਹੈ। ਇਸ ਨਾਲ ਸੰਗੀਤ ਇੰਡਸਟਰੀ ਨੂੰ  ਵੀ ਵੱਡਾ ਸਦਮਾ ਲੱਗਾ ਹੈ।

Bollywood Tadka

ਇਸ ਦੌਰਾਨ ਕੇ.ਕੇ ਦੇ ਨਜ਼ਦੀਕੀ ਦੋਸਤ ਗਾਇਕ ਸ਼ਾਨ ਨੇ ਖੁਲਾਸਾ ਕੀਤਾ ਹੈ ਉਸ ਦੇ ਬੱਚਿਆਂ ਨੇ ਕੇ.ਕੇ ਦੀ ਅਚਾਨਕ ਮੌਤ ਤੋਂ ਬਾਅਦ ਉਨ੍ਹਾਂ ਨੂੰ ਦਿਲ ਦੀ ਜਾਂਚ ਕਰਵਾਉਣ ਲਈ ਜ਼ੋਰ ਪਾਇਆ ਹੈ।ਹਾਲ ਹੀ ’ਚ ਲਾਈਵ ਈਵੈਂਟ ’ਚ ਵਾਪਰ ਰਹੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਸ਼ਾਨ ਨੇ ਕਿਹਾ ਕਿ ‘ਉਹ ਅਕਸਰ ਚੌਕਸ ਰਹਿੰਦੇ ਹਨ। ਸਿਰਫ਼ ਕਲਾਕਾਰ ਲਈ ਸਗੋਂ ਮੌਜੂਦਾ ਲੋਕਾਂ ਲਈ ਵੀ ਜਦੋਂ ਵੀ ਦਰਸ਼ਕਾਂ ਦੀ ਗਿਣਤੀ 300-400 ਤੋਂ ਜ਼ਿਆਦਾ ਹੁੰਦੀ ਹੈ। ਉਦੋਂ ਵੀ ਦੁਰਘਟਨਾ ਹੋ ਸਕਦੀ ਹੈ। ਤੁਸੀਂ ਬਹੁਤ ਸਾਰੀਆਂ ਇਜਾਜ਼ਤਾਂ ਲੈਂਦੇ ਹੋ ਅਤੇ ਸ਼ੋਅ ਕਰਨਾ ਮਹਿੰਗਾ ਪੈ ਜਾਂਦਾ ਹੈ। ਐਂਬੂਲੈਂਸ ਹੋਣਾ ਪ੍ਰਕਿਰਿਆ ਦਾ ਹਿੱਸਾ ਹੈ।’

ਇਹ  ਵੀ ਪੜ੍ਹੋ : ਤੇਜਸਵੀ ਪ੍ਰਕਾਸ਼ ਨੇ ਬੁਆਏਫ੍ਰੈਂਡ ਨਾਲ ਮਨਾਇਆ ਜਨਮਦਿਨ, ਕਰਨ ਕੁੰਦਰਾ ਦੇ ਖ਼ਾਸ ਅੰਦਾਜ਼ ਨੇ ਅਦਾਕਾਰਾ ਨੂੰ ਕੀਤਾ ਹੈਰਾਨ

ਸ਼ਾਨ ਨੇ ਅੱਗੇ ਕਿਹਾ, ‘ਅਸੀਂ ਬਹੁਤ ਸਾਰੇ ਸ਼ੋਅ ਕੀਤੇ ਹਨ ਜਿੱਥੇ ਭਗਦੜ ਹੁੰਦੀ ਹੈ ਪਰ ਉਸ ਸਮੇਂ ਤੁਸੀਂ ਬਹੁਤ ਉਤਸ਼ਾਹਿਤ ਹੋ ਜਾਂਦੇ ਹੋ ਕਿ ਤੁਹਾਡੇ ਸਾਹਮਣੇ ਲਾਈਵ ਦਰਸ਼ਕ ਹੁੰਦੇ ਹਨ ਤੁਸੀਂ ਉਸ ਸਮੇਂ ਕੀ ਕਰੋਗੇ ਅਤੇ ਤੁਸੀਂ ਸ਼ੋਅ ਕਰਦੇ ਹੋ। ਕੇ.ਕੇ ਇਕ ਮਹੀਨੇ ’ਚ 8 ਤੋਂ ਵੱਧ ਸ਼ੋਅ ਨਹੀਂ ਲੈਂਦਾ, ਭਾਵੇਂ ਤੁਸੀਂ ਕਿੰਨੇ ਵੀ ਪੈਸੇ ਕਿਉਂ ਨਾ ਦੇਵੋ। ਉਹ ਬਹੁਤ ਸਾਵਧਾਨ ਸੀ। ਜੇਕਰ ਇਨ੍ਹੀਂ ਸਾਵਧਾਨ ਹੋਣ ਤੋਂ ਬਾਅਦ ਵੀ ਕਿਸੇ ਨਾਲ ਇਸ ਤਰ੍ਹਾਂ ਹੁੰਦਾ ਹੈ ਤਾਂ ਇਹ ਸੱਚੀ ’ਚ ਬਹੁਤ ਦੁਖ ਵਾਲੀ ਗੱਲ ਹੈ।’

ਇਹ  ਵੀ ਪੜ੍ਹੋ : ਜਨਮ ਦਿਨ ਮੌਕੇ ਸਿੱਧੂ ਮੂਸੇਵਾਲਾ ਨੂੰ ਹਰ ਕੋਈ ਕਰ ਰਿਹੈ ਯਾਦ, 12 ਸਾਲਾ ਬੱਚੀ ਨੇ ਬਣਾਈ ਖੂਬਸੂਰਤ ਤਸਵੀਰ

ਸਿੰਗਰ ਨੇ ਕਿਹਾ ਕਿ ‘ਮੇਰੇ ਬੱਚੇ ਜਿੱਦ ਕਰ ਰਹੇ ਸੀ ਇਸ ਲਈ ਮੈਂ ਇਕ ਦਿਨ ਲਈ ਮੁੰਬਈ ਗਿਆ ਅਤੇ ਦਿਲ ਦੀ ਜਾਂਚ ਕਰਵਾਈ। ਮੈਂ ਇਹ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਖ਼ਾਸ ਤੌਰ ’ਤੇ ਜਿਨ੍ਹਾਂ ਦੀ ਉਮਰ 40 ਸਾਲ ਤੋਂ ਉੱਪਰ ਹੈ। ਉਨ੍ਹਾਂ ਨੂੰ ਰਿਸਕ ਨਹੀਂ ਲੈਣਾ ਚਾਹੀਦਾ ਅਤੇ ਹਰ ਦੋ ਸਾਲ ਬਾਅਦ ਜਾਂਚ ਕਰਵਾਉਣੀ ਚਾਹੀਦੀ ਹੈ।’

ਤੁਹਾਨੂੰ ਦੱਸ ਦੇਈਏ ਕਿ ਸ਼ਾਨ ਨੇ ਕੇ.ਕੇ ਨਾਲ ‘ਦਸ ਬਹਾਨੇ’, ‘ਇਟਸ ਦਿ ਟਾਈਮ ਟੂ ਡਿਸਕੋ’ ਵਰਗੇ ਕਈ ਸੁਪਰਹਿੱਟ ਗੀਤ ਦਿੱਤੇ ਹਨ।


Anuradha

Content Editor

Related News