‘ਮਿਊਜ਼ਿਕ ਸਕੂਲ’ ’ਚ ਸ਼ਾਨ ਕਰਨਗੇ ਅਦਾਕਾਰੀ ਤੇ ਗਾਇਕੀ

2021-10-13T17:51:09.567

ਮੁੰਬਈ (ਬਿਊਰੋ)– ਆਪਣੀ ਮਧੁਰ ਅਾਵਾਜ਼ ਨਾਲ ਭਾਰਤੀਆਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਗਾਇਕ ਸ਼ਾਨ ਜਲਦ ਹੀ ਪਾਪਾ ਰਾਵ ਬਿਯਾਲਾ ਦੀ ਹਿੰਦੀ ਡਾਇਰੈਕਟੋਰੀਅਲ ਡੈਬਿਊ ਫ਼ਿਲਮ ‘ਮਿਊਜ਼ਿਕ ਸਕੂਲ’ ’ਚ ਨਜ਼ਰ ਆਉਣਗੇ, ਜਿਸ ਨੂੰ ਸੰਗੀਤਬੱਧ ਕਰਨਗੇ ਮਿਊਜ਼ੀਕਲ ਮੈਸਟਰੋ ਇਲਿਆਰਾਜਾ।

ਫ਼ਿਲਮ ਦੇ ਨਿਰਦੇਸ਼ਕ ਤੇ ਲੇਖਕ ਨੇ ਜਦੋਂ ਪਹਿਲੀ ਵਾਰ ਉਨ੍ਹਾਂ ਨੂੰ ਇਲਿਆਰਾਜਾ ਦੇ ਸਟੂਡੀਓ ’ਚ ਗਾਉਂਦੇ ਦੇਖਿਆ ਤਾਂ ਉਨ੍ਹਾਂ ਦੇ ਤੇਜ਼ ਅੰਦਾਜ਼ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਸ਼ਾਨ ਨੂੰ ਇਸ ਅਗਲੀ ਮਿਊਜ਼ੀਕਲ ਫ਼ਿਲਮ ’ਚ ਇਕ ਰੋਲ ਦਾ ਆਫਰ ਰੱਖ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਦੇ ਪੁੱਤਰ ਆਰੀਅਨ ਨੂੰ ਅੱਜ ਵੀ ਨਹੀਂ ਮਿਲੀ ਜ਼ਮਾਨਤ, ਕੱਲ੍ਹ ਤੱਕ ਟਲੀ ਸੁਣਵਾਈ

ਸ਼ਰਮਨ ਜੋਸ਼ੀ ਤੇ ਸ਼੍ਰੇਆ ਸਰਨ ਸਟਾਰਰ ਇਸ ਮਿਊਜ਼ੀਕਲ ਫ਼ਿਲਮ ’ਚ ਸ਼ਾਨ, ਸਰਨ ਦੇ ਸਾਬਕਾ ਪ੍ਰੇਮੀ ਦੀ ਭੂਮਿਕਾ ’ਚ ਦਿਖਾਈ ਦੇਣਗੇ। ਖ਼ਾਸ ਗੱਲ ਇਹ ਹੈ ਕਿ ਅਭਿਨੈ ਤੋਂ ਇਲਾਵਾ ਉਹ ਇਕ ਗਾਣਾ ਵੀ ਗਾਉਣਗੇ, ਜਿਸ ’ਚ ਉਹ ਨਜ਼ਰ ਆਉਣਗੇ।

ਫ਼ਿਲਮ ਨਿਰਮਾਤਾ ਪਾਪਾ ਰਾਵ ਬਿਯਾਲਾ ਕਹਿੰਦੇ ਹਨ, ‘ਜਦੋਂ ਇਲਿਆਰਾਜਾ ਦੇ ਸਟੂਡੀਓ ’ਚ ਸ਼ਾਨ ਨੂੰ ਰਿਕਾਰਡ ਕਰਦੇ ਦੇਖਿਆ ਤਾਂ ਉਨ੍ਹਾਂ ਦੇ ਅੰਦਾਜ਼ ਤੋਂ ਪ੍ਰਭਾਵਿਤ ਹੋ ਗਿਆ, ਜੋ ਉਸ ਕਿਰਦਾਰ ਲਈ ਜ਼ਰੂਰੀ ਹੈ। ਇਸ ਤੋਂ ਇਲਾਵਾ ਉਹ ਇਕ ਸਫਲ ਸੰਗੀਤਕਾਰ ਤੇ ਗਾਇਕ ਹੈ। ਮੈਨੂੰ ਬੇਹੱਦ ਖ਼ੁਸ਼ੀ ਹੈ ਕਿ ਜਦੋਂ ਮੈਂ ਉਨ੍ਹਾਂ ਦੇ ਸਾਹਮਣੇ ਇਹ ਆਫਰ ਰੱਖਿਆ ਤਾਂ ਉਨ੍ਹਾਂ ਨੇ ਇਸ ਨੂੰ ਸਵੀਕਾਰ ਕਰ ਲਿਆ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News