''ਬੱਚਿਆਂ ਸਾਹਮਣੇ ਮੈਨੂੰ...'', ਬਾਲੀਵੁੱਡ ਮਸ਼ਹੂਰ ਅਦਾਕਾਰਾ ਨੇ ਪਤੀ ''ਤੇ ਲਾਏ ਗੰਭੀਰ ਦੋਸ਼
Thursday, Nov 27, 2025 - 06:47 PM (IST)
ਮੁੰਬਈ- ਬਾਲੀਵੁੱਡ ਅਦਾਕਾਰਾ ਸੇਲੀਨਾ ਜੇਟਲੀ ਨੇ ਆਪਣੇ ਆਸਟ੍ਰੀਅਨ ਵਪਾਰੀ ਅਤੇ ਹੋਟਲ ਮਾਲਕ ਪਤੀ ਪੀਟਰ ਹਾਗ 'ਤੇ ਘਰੇਲੂ ਹਿੰਸਾ, ਬੇਰਹਿਮੀ ਅਤੇ ਮਾਨਸਿਕ ਪਰੇਸ਼ਾਨੀ ਦੇ ਹੈਰਾਨ ਕਰਨ ਵਾਲੇ ਅਤੇ ਗੰਭੀਰ ਦੋਸ਼ ਲਗਾਏ ਹਨ। ਸੇਲੀਨਾ ਨੇ ਆਪਣੇ ਪਤੀ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ ਅਤੇ ₹50 ਕਰੋੜ (US$1.2 ਮਿਲੀਅਨ) ਮੁਆਵਜ਼ੇ ਦੀ ਮੰਗ ਕੀਤੀ ਹੈ। ਅਦਾਲਤੀ ਦਸਤਾਵੇਜ਼ਾਂ ਵਿੱਚ, ਜੋ ਮੰਗਲਵਾਰ 25 ਨਵੰਬਰ ਨੂੰ ਸਾਹਮਣੇ ਆਏ। ਸੇਲੀਨਾ ਨੇ ਪੀਟਰ ਵਿਰੁੱਧ ਕਈ ਭਿਆਨਕ ਖੁਲਾਸੇ ਕੀਤੇ ਹਨ, ਜੋ ਉਨ੍ਹਾਂ ਦੇ 2010 ਵਿੱਚ ਹੋਏ ਵਿਆਹ ਅੰਦਰ ਭਾਵਨਾਤਮਕ, ਜਿਨਸੀ ਅਤੇ ਵਿੱਤੀ ਸ਼ੋਸ਼ਣ ਦੀ ਇੱਕ ਡਰਾਉਣੀ ਤਸਵੀਰ ਪੇਸ਼ ਕਰਦੇ ਹਨ।
ਨੰਗੀਆਂ ਤਸਵੀਰਾਂ ਨਾਲ ਬਲੈਕਮੇਲ ਕਰਨ ਦਾ ਦੋਸ਼
ਸੇਲੀਨਾ ਜੇਟਲੀ ਨੇ ਆਪਣੇ ਪਤੀ ਪੀਟਰ 'ਤੇ ਸਭ ਤੋਂ ਗੰਭੀਰ ਦੋਸ਼ ਜਿਨਸੀ ਸ਼ੋਸ਼ਣ ਅਤੇ ਬਲੈਕਮੇਲ ਦੇ ਲਗਾਏ ਹਨ। ਉਸ ਨੇ ਦੋਸ਼ ਲਗਾਇਆ ਹੈ ਕਿ ਪੀਟਰ ਨੇ ਉਸ ਨੂੰ "ਗੈਰ-ਕੁਦਰਤੀ" ਸਬੰਧ ਬਣਾਉਣ ਲਈ ਮਜਬੂਰ ਕੀਤਾ। ਦਸਤਾਵੇਜ਼ਾਂ ਵਿੱਚ ਦੱਸਿਆ ਗਿਆ ਹੈ ਕਿ ਉਹ ਸਟੱਡੀ ਰੂਮ ਵਿੱਚ ਬੁਲਾ ਕੇ ਉਸ ਨੂੰ ਏਨਲ ਸੈਕਸ ਵਰਗੇ ਗੈਰ-ਕੁਦਰਤੀ ਕੰਮਾਂ ਲਈ ਮਜਬੂਰ ਕਰਦਾ ਸੀ, ਜਦੋਂ ਕਿ ਕੋਈ ਭਾਵਨਾਤਮਕ ਪਿਆਰ ਬਿਲਕੁਲ ਨਹੀਂ ਦਿਖਾਉਂਦਾ ਸੀ। ਪੀਟਰ ਨੇ ਅਦਾਕਾਰਾ ਦੀਆਂ ਨਗਨ ਫੋਟੋਆਂ ਖਿੱਚੀਆਂ ਅਤੇ ਬਾਅਦ ਵਿੱਚ ਧਮਕੀ ਦਿੱਤੀ ਕਿ ਜੇਕਰ ਉਸ ਨੇ ਉਸਦੀਆਂ ਜਿਨਸੀ ਮੰਗਾਂ ਨੂੰ ਨਾ ਮੰਨੀਆਂ ਤਾਂ ਉਹ ਉਨ੍ਹਾਂ ਤਸਵੀਰਾਂ ਨੂੰ ਪ੍ਰੈਸ ਨੂੰ ਲੀਕ ਕਰ ਦੇਵੇਗਾ। ਡਰ ਕਾਰਨ, ਸੇਲੀਨਾ ਨੂੰ ਉਸਦੀਆਂ ਸਾਰੀਆਂ ਗੱਲਾਂ ਮੰਨਣੀਆਂ ਪਈਆਂ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਪੀਟਰ ਨੇ ਉਸ ਨੂੰ ਦੂਜੇ ਮਰਦਾਂ ਨਾਲ ਸੌਣ ਲਈ ਦਬਾਅ ਪਾਇਆ।
ਬੱਚਿਆਂ ਸਾਹਮਣੇ ਬੇਇੱਜ਼ਤੀ ਅਤੇ ਸਰੀਰਕ ਸ਼ੋਸ਼ਣ
ਸੇਲੀਨਾ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹੁਤਾ ਜੀਵਨ ਦੁਰਵਿਵਹਾਰਕ ਸੀ ਕਿਉਂਕਿ ਪੀਟਰ ਇੱਕ "ਨਾਰਸੀਸਿਸਟ, ਸੁਆਰਥੀ ਆਦਮੀ" ਸੀ, ਜਿਸਦਾ ਗੁੱਸੇ ਵਾਲਾ ਸੁਭਾਅ ਅਤੇ ਸ਼ਰਾਬ ਦੀ ਲਤ ਸੀ।
ਸੇਲੀਨਾ ਦਾ ਦਾਅਵਾ ਹੈ ਕਿ ਪੀਟਰ ਨੇ ਉਸ ਨੂੰ ਬੱਚਿਆਂ ਦੇ ਸਾਹਮਣੇ "Prostitute" ਕਿਹਾ। ਬੱਚਿਆਂ ਸਾਹਮਣੇ ਦੁਰਵਿਵਹਾਰ ਹੋਣ ਕਾਰਨ ਦੁਖੀ ਹੋ ਕੇ ਸੇਲੀਨਾ ਨੇ ਉਸਨੂੰ ਈਮੇਲ ਵੀ ਲਿਖੀ ਸੀ। 2012 ਦੇ ਦਿੱਲੀ ਸਮੂਹਿਕ ਬਲਾਤਕਾਰ ਮਾਮਲੇ ਤੋਂ ਬਾਅਦ ਪੀਟਰ ਉਨ੍ਹਾਂ ਦੀ ਕਿਸੇ ਵੀ ਬਹਿਸ ਦੌਰਾਨ ਸੇਲੀਨਾ ਨੂੰ ਧਮਕੀ ਦਿੰਦਾ ਸੀ ਕਿ "ਮੈਂ ਤੁਹਾਡੇ ਨਾਲ ਵੀ ਇਹੀ ਕਰਾਂਗਾ। ਤੁਸੀਂ ਵੀ ਉਹੀ ਸਜ਼ਾ ਦੇ ਹੱਕਦਾਰ ਹੋ"। ਜੁੜਵਾਂ ਬੱਚਿਆਂ (ਵਿੰਸਟਨ ਅਤੇ ਵਿਰਾਜ) ਨੂੰ ਜਨਮ ਦੇਣ ਤੋਂ ਸਿਰਫ਼ ਤਿੰਨ ਹਫ਼ਤੇ ਬਾਅਦ, ਜਦੋਂ ਸੇਲੇਨਾ ਨੇ ਮਦਦ ਮੰਗੀ, ਤਾਂ ਪੀਟਰ ਨੇ ਉਸ ਦਾ ਗੁੱਟ ਫੜ ਕੇ ਉਸ ਨੂੰ ਘਰੋਂ ਬਾਹਰ ਧੱਕ ਦਿੱਤਾ। ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੀਟਰ ਨੇ ਸੇਲੀਨਾ ਨੂੰ ਸਰੀਰਕ ਨੇੜਤਾ ਤੋਂ ਪੂਰੀ ਤਰ੍ਹਾਂ ਵਾਂਝਾ ਕਰ ਦਿੱਤਾ ਅਤੇ ਉਸ ਨੂੰ ਸਿਰਫ਼ ਇੱਕ "ਸੈਕਸ ਆਬਜੈਕਟ" ਬਣਾ ਦਿੱਤਾ।
ਵਿੱਤੀ ਸ਼ੋਸ਼ਣ ਅਤੇ ਦਾਜ ਦੀ ਮੰਗ
ਸੇਲੀਨਾ ਜੇਟਲੀ ਨੇ ਇਹ ਵੀ ਦੋਸ਼ ਲਗਾਇਆ ਕਿ ਪੀਟਰ ਨੇ ਉਨ੍ਹਾਂ ਦੇ ਵਿਆਹ ਸਮੇਂ ਮਹਿੰਗੇ ਤੋਹਫ਼ਿਆਂ ਦੀ ਮੰਗ ਕੀਤੀ ਸੀ। ਉਹ ਕਹਿੰਦਾ ਸੀ ਕਿ ਉਸ ਦੇ ਜਾਣਨ ਵਾਲੇ ਸਾਰੇ ਭਾਰਤੀ ਲਾੜਿਆਂ ਨੂੰ ਦੁਲਹਨ ਦੇ ਪਰਿਵਾਰ ਵੱਲੋਂ ਵੱਡੇ ਤੇ ਮਹਿੰਗੇ ਗਿਫਟ ਮਿਲਦੇ ਹਨ। ਪਰਿਵਾਰ ਨੇ ਉਸ ਨੂੰ ਲਗਜ਼ਰੀ ਕੱਪੜੇ, ₹6 ਲੱਖ ਦੇ ਡਿਜ਼ਾਈਨਰ ਕਫ਼ਲਿੰਕ ਅਤੇ ₹10 ਲੱਖ ਦੇ ਗਹਿਣੇ ਦਿੱਤੇ। ਸੇਲੀਨਾ ਨੇ ਦੋਸ਼ ਲਾਇਆ ਕਿ ਪੀਟਰ ਨੇ ਧੋਖੇ ਨਾਲ ਉਸ ਨੂੰ ਆਪਣੀ ਜਾਇਦਾਦ ਅਤੇ ਫਾਈਨਾਂਸ ਦਾ ਕੰਟਰੋਲ ਛੱਡਣ ਲਈ ਵੀ ਮਜਬੂਰ ਕੀਤਾ।
ਇਹ ਮੁਕੱਦਮਾ ਮੁੰਬਈ ਵਿੱਚ ਦਾਇਰ ਕੀਤਾ ਗਿਆ ਹੈ। ਸੇਲੀਨਾ ਅਤੇ ਪੀਟਰ ਦੇ ਤਿੰਨ ਪੁੱਤਰ (ਜੁੜਵਾਂ ਵਿੰਸਟਨ ਅਤੇ ਵਿਰਾਜ, ਅਤੇ ਆਰਥਰ) ਹਨ। ਉਨ੍ਹਾਂ ਦੇ ਇੱਕ ਜੁੜਵਾਂ ਪੁੱਤਰ, ਸ਼ਮਸ਼ੇਰ, ਦੀ 2017 ਵਿੱਚ ਦਿਲ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ।
