ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ, ਹਾਲੀਵੁੱਡ ''ਚ ਸੋਗ ਦੀ ਲਹਿਰ
Saturday, Apr 04, 2026 - 01:16 PM (IST)
ਵਾਸ਼ਿੰਗਟਨ (ਏਜੰਸੀ) : ਹਾਲੀਵੁੱਡ ਅਤੇ ਟੈਲੀਵਿਜ਼ਨ ਜਗਤ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। 'ਦਿ ਯੰਗ ਐਂਡ ਦਿ ਰੈਸਟਲੈੱਸ'ਅਤੇ 'ਸਿਸਟਾਸ' ਵਰਗੇ ਮਸ਼ਹੂਰ ਸੀਰੀਅਲਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਬਹੁਮੁਖੀ ਅਦਾਕਾਰਾ 'ਡੀ ਫ੍ਰੀਮੈਨ' ਦਾ ਦਿਹਾਂਤ ਹੋ ਗਿਆ ਹੈ। ਉਹ 66 ਸਾਲਾਂ ਦੀ ਸੀ।
ਇਹ ਵੀ ਪੜ੍ਹੋ: ਇੱਕ ਨਹੀਂ, ਦੋ ਬੱਚਿਆਂ ਦੀ ਮਾਂ ਬਣੇਗੀ ਮਸ਼ਹੂਰ ਅਦਾਕਾਰਾ ? ਫਲਾਂਟ ਕੀਤਾ ਬੇਬੀ ਬੰਪ
ਕੈਂਸਰ ਨਾਲ ਲੜ ਰਹੀ ਸੀ ਜੰਗ
ਪਰਿਵਾਰਕ ਮੈਂਬਰਾਂ ਨੇ ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਫ੍ਰੀਮੈਨ ਪਿਛਲੇ ਕੁਝ ਸਮੇਂ ਤੋਂ ਸਟੇਜ 4 ਫੇਫੜਿਆਂ ਦੇ ਕੈਂਸਰ ਨਾਲ ਜੂਝ ਰਹੀ ਸੀ। ਉਨ੍ਹਾਂ ਨੇ 2 ਅਪ੍ਰੈਲ, 2026 ਨੂੰ ਆਖਰੀ ਸਾਹ ਲਿਆ। ਸੋਸ਼ਲ ਮੀਡੀਆ 'ਤੇ ਜਾਰੀ ਇੱਕ ਬਿਆਨ ਵਿੱਚ ਪਰਿਵਾਰ ਨੇ ਕਿਹਾ ਕਿ ਫ੍ਰੀਮੈਨ ਨੇ ਬਹੁਤ ਹੀ ਬਹਾਦਰੀ ਅਤੇ ਨਿਡਰਤਾ ਨਾਲ ਇਸ ਬਿਮਾਰੀ ਦਾ ਸਾਹਮਣਾ ਕੀਤਾ।

ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ
ਪਰਿਵਾਰ ਨੇ ਉਨ੍ਹਾਂ ਸਾਰੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਮੁਸ਼ਕਿਲ ਸਮੇਂ ਵਿੱਚ ਫ੍ਰੀਮੈਨ ਦਾ ਸਾਥ ਦਿੱਤਾ। ਪਰਿਵਾਰ ਨੇ ਲਿਖਿਆ, "ਫ੍ਰੀਮੈਨ ਇਹ ਜਾਣ ਕੇ ਬਹੁਤ ਪ੍ਰਭਾਵਿਤ ਹੋਈ ਸੀ ਕਿ ਕਿੰਨੇ ਲੋਕ ਉਸ ਦੀ ਪਰਵਾਹ ਕਰਦੇ ਹਨ ਅਤੇ ਉਸ ਦੀ ਸਿਹਤਯਾਬੀ ਲਈ ਦੁਆਵਾਂ ਮੰਗ ਰਹੇ ਹਨ।"
ਇਹ ਵੀ ਪੜ੍ਹੋ: ਅਮਰੀਕਾ ਅੱਗੇ ਨਹੀਂ ਝੁਕਿਆ ਇਰਾਨ ! Reject ਕੀਤਾ ਜੰਗਬੰਦੀ ਦਾ Offer
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
