ਸੁਣੀ ਨਹੀਂ ਹੋਵੇਗੀ ਕਿਤੇ ਸੁਪਰਸਟਾਰ ਤੇ ਸੁਪਰਫੈਨ ਦੀ ਅਜਿਹੀ ਕਹਾਣੀ!

Tuesday, Jan 17, 2023 - 10:20 AM (IST)

ਸੁਣੀ ਨਹੀਂ ਹੋਵੇਗੀ ਕਿਤੇ ਸੁਪਰਸਟਾਰ ਤੇ ਸੁਪਰਫੈਨ ਦੀ ਅਜਿਹੀ ਕਹਾਣੀ!

ਮੁੰਬਈ (ਬਿਊਰੋ)– ਐਕਸ਼ਨ-ਡਰਾਮਾ ‘ਸੈਲਫੀ’ 24 ਫਰਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਰਾਜ ਮਹਿਤਾ ਵਲੋਂ ਨਿਰਦੇਸ਼ਿਤ ਇਸ ਫ਼ਿਲਮ ’ਚ ਅਕਸ਼ੇ ਕੁਮਾਰ, ਇਮਰਾਨ ਹਾਸ਼ਮੀ, ਡਾਇਨਾ ਪੇਂਟੀ ਤੇ ਨੁਸਰਤ ਭਰੂਚਾ ਨੇ ਕੰਮ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਦਲੇਰ ਮਹਿੰਦੀ ਨੂੰ ਹਾਈਕੋਰਟ ਵੱਲੋਂ ਝਟਕਾ, ਜਾਣੋ ਕੀ ਹੈ ਮਾਮਲਾ

ਇਕ ਵਿਲੱਖਣ ਕਹਾਣੀ ਤੇ ਪਹਿਲੀ ਵਾਰ ਅਕਸ਼ੇ ਤੇ ਇਮਰਾਨ ਦੀ ਇਕ ਮਨਮੋਹਕ ਨਵੀਂ ਆਨਸਕ੍ਰੀਨ ਜੋੜੀ ਦੇ ਨਾਲ ‘ਸੈਲਫੀ’ 24 ਫਰਵਰੀ, 2023 ਨੂੰ ਸਿਨੇਮਾਘਰਾਂ ’ਚ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਫ਼ਿਲਮ ਦਾ ਟਰੇਲਰ ਜਲਦੀ ਰਿਲੀਜ਼ ਹੋਵੇਗਾ। ਸਟਾਰ ਸਟੂਡੀਓਜ਼ ਨੇ ਧਰਮਾ ਪ੍ਰੋਡਕਸ਼ਨ, ਪ੍ਰਿਥਵੀਰਾਜ ਪ੍ਰੋਡਕਸ਼ਨ, ਮੈਜਿਕ ਫਰੇਮਜ਼ ਤੇ ਕੇਪ ਆਫ ਗੁੱਡ ਫ਼ਿਲਮਜ਼ ਦੇ ਸਹਿਯੋਗ ਨਾਲ ‘ਸੈਲਫੀ’ ਪੇਸ਼ ਕੀਤੀ ਹੈ।

ਹੀਰੂ ਯਸ਼ ਜੌਹਰ, ਅਰੁਣਾ ਭਾਟੀਆ, ਸੁਪ੍ਰੀਆ ਮੈਨਨ, ਕਰਨ ਜੌਹਰ, ਪ੍ਰਿਥਵੀਰਾਜ ਸੁਕੁਮਾਰਨ, ਅਪੂਰਵਾ ਮਹਿਤਾ ਤੇ ਲਿਸਟਿਨ ਸਟੀਫਨ ਵਲੋਂ ਨਿਰਮਿਤ ‘ਸੈਲਫੀ’ 24 ਫਰਵਰੀ, 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News