ਸਹਿਵਾਗ ਨੇ ਕੀਤੀ ਸ਼ਾਹਰੁਖ ਖ਼ਾਨ ਦੀ ਸ਼ਲਾਘਾ, ਕਿਹਾ ''ਪੋਲਾਰਡ ਵਾਂਗ ਖੇਡਦਾ, ਲਾ ਸਕਦਾ ਸੈਂਕੜਾ''

05/18/2021 10:00:22 AM

ਮੁੰਬਈ (ਬਿਊਰੋ) : ਟੀਮ ਇੰਡੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਵੀਰੇਂਦਰ ਸਹਿਵਾਗ ਨੇ ਪੰਜਾਬ ਕਿੰਗਜ਼ ਦੇ ਖਿਡਾਰੀ ਸ਼ਾਹਰੁਖ ਖ਼ਾਨ ਦੀ ਸ਼ਲਾਘਾ ਕੀਤੀ ਹੈ। ਸਹਿਵਾਗ ਨੇ ਕਿਹਾ ਕਿ ਸ਼ਾਹਰੁਖ਼ ਉਨ੍ਹਾਂ ਨੂੰ ਨੌਜਵਾਨ ਕਿਰੋਨ ਪੋਲਾਰਡ ਦੀ ਯਾਦ ਦਿਵਾਉਂਦੇ ਹਨ। ਪੰਜਾਬ ਕਿੰਗਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (IPL) 2021 ਦੀ ਨੀਲਾਮੀ 'ਚ ਸ਼ਾਹਰੁਖ਼ ਨੂੰ 5.25 ਕਰੋੜ ਰੁਪਏ 'ਚ ਚੁਣਿਆ ਸੀ। ਕੋਰੋਨਾ ਕਾਰਨ ਟੂਰਨਾਮੈਂਟ ਮੁਲਤਵੀ ਹੋਣ ਤੋਂ ਪਹਿਲਾਂ ਸ਼ਾਹਰੁਖ਼ ਨੇ ਆਪਣੇ ਹਿਟਿੰਗ ਹੁਨਰ ਦੀ ਝਲਕ ਵੀ ਵਿਖਾਈ ਹੈ।

ਆਈ. ਪੀ. ਐੱਲ. 2021 'ਚ ਭਾਵੇਂ ਸ਼ਾਹਰੁਖ ਖ਼ਾਨ ਨੇ ਵੱਡੀ ਪਾਰੀ ਨਹੀਂ ਖੇਡੀ ਪਰ ਸਹਿਵਾਗ ਦਾ ਮੰਨਣਾ ਹੈ ਕਿ ਉਹ ਵੱਡੀ ਪਾਰੀ ਵੀ ਖੇਡ ਸਕਦਾ ਹੈ। ਸਹਿਵਾਗ ਨੇ 'ਕ੍ਰਿਕਬਜ਼' ਨਾਲ ਗੱਲਬਾਤ ਦੌਰਾਨ ਆਖਿਆ ਕਿ ਉਹ ਸਾਨੂੰ ਇੱਕ ਨੌਜਵਾਨ ਪੋਲਾਰਡ ਦੀ ਯਾਦ ਦਿਵਾਉਂਦਾ ਹੈ, ਜਦੋਂ ਉਹ ਆਈ. ਪੀ. ਐੱਲ. 'ਚ ਆਏ ਸਨ, ਹਰ ਕੋਈ ਉਸ ਦੇ ਪਿੱਛੇ ਦੌੜ ਰਿਹਾ ਸੀ ਕਿਉਂਕਿ ਉਹ ਖੜ੍ਹਾ ਹੋ ਕੇ ਛੱਕੇ ਲਾਉਂਦਾ ਸੀ, ਸ਼ਾਹਰੁਖ 'ਚ ਵੀ ਉਹੀ ਕੁਆਲਿਟੀ ਹੈ।' ਸਹਿਵਾਗ ਨੇ ਇਹ ਵੀ ਕਿਹਾ, 'ਜੇ ਉਸ ਨੂੰ ਉੱਪਰ ਦੇ ਕ੍ਰਮ 'ਚ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਦਾ ਹੈ, ਤਾਂ ਸ਼ਾਹਰੁਖ਼ ਸੈਂਕੜਾ ਵੀ ਲਾ ਸਕਦਾ ਹੈ। ਉਹ ਅਜਿਹਾ ਖਿਡਾਰੀ ਹੈ, ਜਿਸ ਨੂੰ ਪਿਛਲੀ ਗੇਂਦ 'ਤੇ ਕੀ ਹੋਇਆ, ਉਸ ਤੋਂ ਕੋਈ ਫ਼ਰਕ ਨਹੀਂ ਪੈਂਦਾ। ਕਈ ਬੱਲੇਬਾਜ਼ ਸੋਚਦੇ ਹਨ, 'ਉਹ ਮੈਂ ਬੀਟ ਹੋ ਗਿਆ, ਜੋ ਪਿਛਲੀ ਗੇਂਦ ਬਾਰੇ ਨਹੀਂ ਸੋਚਦੇ ਹਨ, ਉਨ੍ਹਾਂ ਦੀ ਸਫ਼ਲਤਾ ਰਦ ਜ਼ਿਆਦਾ ਹੁੰਦੀ ਹੈ।'

ਸ਼ਾਹਰੁਖ ਨੇ ਆਈ. ਪੀ. ਐੱਲ. 2021 'ਚ ਪੰਜਾਬ ਕਿੰਗਜ਼ ਲਈ ਨੰਬਰ 6 'ਤੇ ਬੱਲੇਬਾਜ਼ੀ ਕੀਤੀ ਤੇ ਆਪਣੀ ਖੇਡ ਰਾਹੀਂ ਪ੍ਰਭਾਵਿਤ ਕਰਨ 'ਚ ਸਫ਼ਲ ਰਹੇ। ਸ਼ਾਹਰੁਖ ਦੇ ਸਕੋਰ ਨੇ 6*, 47, 15*, 22, 13, 0 ਅਤੇ 4 ਦੌੜਾਂ ਬਣਾਈਆਂ ਹਨ। ਚੇਨਈ ਸੁਪਰ ਕਿੰਗਜ਼ ਵਿਰੁੱਧ ਉਨ੍ਹਾਂ ਸਰਬੋਤਮ ਸਕੋਰ 36 ਗੇਂਦਾਂ 'ਚ 47 ਦੌੜਾਂ ਸੀ। ਉਨ੍ਹਾਂ ਨੇ ਸੀਜ਼ਨ ਦੇ 8 ਮੈਚਾਂ 'ਚ ਕੁੱਲ 107 ਦੌੜਾਂ ਬਣਾਈਆਂ। ਸ਼ਾਹਰੁਖ ਨੇ ਇਸ ਵਰ੍ਹੇ ਦੀ ਸ਼ੁਰੂਆਤ ’ਚ ਸਈਅਦ ਮੁਸ਼ਤਾਕ ਅਲੀ ਟ੍ਰਾਫ਼ੀ 'ਚ ਤਾਮਿਲ ਨਾਡੂ ਲਈ 200 ਤੋਂ ਵੱਧ ਦੌੜਾਂ ਬਣਾਈਆਂ ਸਨ ਅਤੇ ਇਸ ਤੋਂ ਬਾਅਦ ਵਿਜੇ ਹਜ਼ਾਰੇ ਟ੍ਰਾਫ਼ੀ 'ਚ ਉਨ੍ਹਾਂ 5 ਮੈਚਾਂ 'ਚ 198 ਦੌੜਾਂ ਬਣਾਈਆਂ ਸਨ।


sunita

Content Editor

Related News