ਸ਼ਾਹਰੁਖ ਖ਼ਾਨ ਨੂੰ ਦੇਖ ਭੀੜ ਹੋਈ ਬੇਕਾਬੂ, ਲੈਣੀ ਪਈ ਪੁਲਸ ਦੀ ਮਦਦ

Thursday, Sep 26, 2024 - 11:59 AM (IST)

ਸ਼ਾਹਰੁਖ ਖ਼ਾਨ ਨੂੰ ਦੇਖ ਭੀੜ ਹੋਈ ਬੇਕਾਬੂ, ਲੈਣੀ ਪਈ ਪੁਲਸ ਦੀ ਮਦਦ

ਮੁੰਬਈ- ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਪ੍ਰਸ਼ੰਸਕਾਂ ਦੀ ਦੁਨੀਆ ਭਰ 'ਚ ਕੋਈ ਕਮੀ ਨਹੀਂ ਹੈ। ਹਰ ਕੋਈ ਉਸ ਦਾ ਦੀਵਾਨਾ ਹੈ। ਸ਼ਾਹਰੁਖ ਖਾਨ ਜਿੱਥੇ ਵੀ ਪਹੁੰਚਦੇ ਹਨ, ਉਨ੍ਹਾਂ ਨੂੰ ਦੇਖਣ ਜਾਂ ਮਿਲਣ ਲਈ ਭੀੜ ਇਕੱਠੀ ਹੋ ਜਾਂਦੀ ਹੈ। ਅਜਿਹਾ ਹੀ ਕੁਝ ਏਅਰਪੋਰਟ 'ਤੇ ਹੋਇਆ। ਏਅਰਪੋਰਟ 'ਤੇ ਪ੍ਰਸ਼ੰਸਕਾਂ ਨੇ ਸ਼ਾਹਰੁਖ ਨੂੰ ਘੇਰ ਲਿਆ। ਜਿਸ ਤੋਂ ਬਾਅਦ ਉਸ ਨੂੰ ਮਿਲਣ ਲਈ ਭੀੜ ਇਕੱਠੀ ਹੋ ਗਈ। ਸ਼ਾਹਰੁਖ ਲਈ ਏਅਰਪੋਰਟ ਦੇ ਅੰਦਰ ਜਾਣਾ ਵੀ ਮੁਸ਼ਕਲ ਹੋ ਗਿਆ।ਸ਼ਾਹਰੁਖ ਖਾਨ ਨੂੰ ਸਵੇਰੇ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਉਹ ਆਈਫਾ 2024 ਦੀ ਮੇਜ਼ਬਾਨੀ ਕਰਨ ਲਈ ਆਬੂ ਧਾਬੀ ਜਾ ਰਹੇ ਸਨ। ਏਅਰਪੋਰਟ ਦੇ ਬਾਹਰ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਚਾਰੋਂ ਪਾਸੇ ਘੇਰ ਲਿਆ। ਸ਼ਾਹਰੁਖ ਨੂੰ ਏਅਰਪੋਰਟ ਦੇ ਅੰਦਰ ਜਾਣ ਲਈ ਗਾਰਡ ਅਤੇ ਪੁਲਸ ਦੀ ਜ਼ਰੂਰਤ ਪਈ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਸ਼ਾਹਰੁਖ ਖਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਉਸ ਨੂੰ ਭੀੜ ਵਿੱਚੋਂ ਕੱਢਣਾ ਔਖਾ ਹੋ ਰਿਹਾ ਸੀ। ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਸ਼ਾਹਰੁਖ ਲਈ ਪ੍ਰਸ਼ੰਸਕਾਂ ਦਾ ਕ੍ਰੇਜ਼ ਸਮਝ ਆ ਜਾਵੇਗਾ। ਇੰਨਾ ਹੀ ਨਹੀਂ ਏਅਰਪੋਰਟ 'ਤੇ ਹਫੜਾ-ਦਫੜੀ ਮਚ ਗਈ। ਸ਼ਾਹਰੁਖ ਨੂੰ ਹਰ ਪਾਸਿਓਂ ਘੇਰ ਲਿਆ ਗਿਆ। ਇਸ ਵੀਡੀਓ ਨੂੰ ਦੇਖ ਕੇ ਲੋਕ ਕਾਫੀ ਕੁਮੈਂਟ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਇਸ ਲਈ ਉਹ ਪ੍ਰਾਈਵੇਟ ਜੈੱਟ ਤੋਂ ਸਫਰ ਕਰਦਾ ਹੈ। ਜਦਕਿ ਦੂਜੇ ਨੇ ਲਿਖਿਆ- ਲੋਕਾਂ ਨੂੰ ਉਨ੍ਹਾਂ ਨੂੰ ਜਗ੍ਹਾ ਦੇਣੀ ਚਾਹੀਦੀ ਹੈ। ਇੱਕ ਨੇ ਲਿਖਿਆ- ਰੌਲਾ ਪਾਉਣ ਵਾਲਾ ਇਹ ਪਾਗਲ ਕੌਣ ਹੈ?

ਇਹ ਖ਼ਬਰ ਵੀ ਪੜ੍ਹੋ - ਸਿਲਵਰ ਆਊਟਫਿਟ 'ਚ ਆਲੀਆ ਭੱਟ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

ਤੁਹਾਨੂੰ ਦੱਸ ਦੇਈਏ ਕਿ ਸ਼ਾਹਰੁਖ ਖਾਨ ਆਈਫਾ 2024 ਦੀ ਮੇਜ਼ਬਾਨੀ ਕਰਦੇ ਨਜ਼ਰ ਆਉਣਗੇ। ਉਨ੍ਹਾਂ ਨਾਲ ਕਰਨ ਜੌਹਰ ਇਸ ਸ਼ੋਅ ਨੂੰ ਹੋਸਟ ਕਰਨ ਜਾ ਰਹੇ ਹਨ। ਕੰਮ ਦੀ ਗੱਲ ਕਰੀਏ ਤਾਂ ਸ਼ਾਹਰੁਖ ਖਾਨ ਜਲਦ ਹੀ ਫਿਲਮ 'ਕਿੰਗ' 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਉਨ੍ਹਾਂ ਦੀ ਧੀ ਸੁਹਾਨਾ ਖਾਨ ਵੀ ਨਜ਼ਰ ਆਉਣ ਵਾਲੀ ਹੈ। ਖਬਰਾਂ ਦੀ ਮੰਨੀਏ ਤਾਂ ਅਭਿਸ਼ੇਕ ਬੱਚਨ ਫਿਲਮ 'ਚ ਵਿਲੇਨ ਦੀ ਭੂਮਿਕਾ 'ਚ ਨਜ਼ਰ ਆਉਣਗੇ। ਸ਼ਾਹਰੁਖ ਦੀ ਆਖਰੀ ਫਿਲਮ 'ਡੰਕੀ' ਸੀ ਜੋ ਪਿਛਲੇ ਸਾਲ ਕ੍ਰਿਸਮਿਸ ਦੇ ਮੌਕੇ 'ਤੇ ਰਿਲੀਜ਼ ਹੋਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News