ਪੋਤੀ ਆਰਾਧਿਆ ਨੂੰ ਪਰਫਾਰਮ ਕਰਦੇ ਦੇਖ ਕੇ ਭਰਿਆ ਦਾਦਾ ਅਮਿਤਾਭ ਦਾ ਦਿਲ, ਆਖੀ ਵੱਡੀ ਗੱਲ
Friday, Dec 20, 2024 - 06:18 PM (IST)
ਮੁੰਬਈ- ਲੰਬੇ ਸਮੇਂ ਬਾਅਦ ਬੱਚਨ ਪਰਿਵਾਰ ਨੂੰ ਇੱਕ ਹੀ ਫ੍ਰੇਮ ਵਿੱਚ ਦੇਖਿਆ ਗਿਆ ਸੀ, ਇਹ ਮੌਕਾ ਇਸ ਲਈ ਵੀ ਖਾਸ ਸੀ ਕਿਉਂਕਿ ਅਮਿਤਾਭ ਬੱਚਨ ਦੀ ਪੋਤੀ ਆਰਾਧਿਆ ਨੇ ਆਪਣੇ ਸਕੂਲ ਦੇ ਸਾਲਾਨਾ ਸਮਾਗਮ ਵਿੱਚ ਸਭ ਦੇ ਸਾਹਮਣੇ ਜ਼ਬਰਦਸਤ ਪਰਫਾਰਮੈਂਸ ਦਿੱਤੀ ਸੀ। ਇਸ ਮੌਕੇ 'ਤੇ ਬਿੱਗ ਬੀ ਬੇਟੇ ਅਭਿਸ਼ੇਕ ਬੱਚਨ ਅਤੇ ਨੂੰਹ ਐਸ਼ਵਰਿਆ ਰਾਏ ਨਾਲ ਧੀਰੂਭਾਈ ਅੰਬਾਨੀ ਸਕੂਲ ਪਹੁੰਚੇ। ਇਸ ਸਮਾਰੋਹ 'ਚ ਸ਼ਾਮਲ ਹੋਣ ਤੋਂ ਬਾਅਦ ਸੀਨੀਅਰ ਬੱਚਨ ਨੇ ਆਪਣੇ ਬਲਾਗ 'ਚ ਆਪਣੀ ਪੋਤੀ ਨੂੰ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੇ ਦੇਖ ਕੇ ਆਪਣੇ ਦਿਲ ਦੀਆਂ ਭਾਵਨਾਵਾਂ ਲਿਖੀਆਂ।
ਸਰਦੀਆਂ 'ਚ ਫਟੀਆਂ ਅੱਡੀਆਂ ਤੋਂ ਨਿਜ਼ਾਤ ਪਾਉਣ ਲਈ ਅਪਣਾਓ ਇਹ ਕਾਰਗਰ ਘਰੇਲੂ ਨੁਸਖ਼ੇ
ਪੋਤੀ ਲਈ ਕਹੀ ਇਹ ਗੱਲ
ਅਮਿਤਾਭ ਬੱਚਨ ਨੇ ਆਪਣੇ ਬਲਾਗ 'ਚ ਪੋਤੀ ਆਰਾਧਿਆ ਦਾ ਨਾਂ ਨਹੀਂ ਲਿਖਿਆ। ਪਰ ਜੋ ਵੀ ਲਿਖਿਆ ਗਿਆ ਹੈ, ਉਹ ਉਨ੍ਹਾਂ ਵੱਲ ਹੀ ਇਸ਼ਾਰਾ ਕਰ ਰਿਹਾ ਹੈ। ਬਿੱਗ ਬੀ ਨੇ ਲਿਖਿਆ- 'ਬੱਚੇ... ਉਨ੍ਹਾਂ ਦੀ ਮਾਸੂਮੀਅਤ ਅਤੇ ਮਾਤਾ-ਪਿਤਾ ਦੀ ਮੌਜੂਦਗੀ 'ਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੀ ਇੱਛਾ... ਕਿੰਨੀ ਆਨੰਦਦਾਇਕ ਹੈ। ਜਦੋਂ ਉਹ ਹਜ਼ਾਰਾਂ ਲੋਕਾਂ ਨਾਲ ਤੁਹਾਡੇ ਲਈ ਪ੍ਰਦਰਸ਼ਨ ਕਰਦੇ ਹਨ... ਤਾਂ ਇਹ ਸਭ ਤੋਂ ਆਨੰਦਦਾਇਕ ਅਨੁਭਵ ਹੁੰਦਾ ਹੈ।
ਕੰਮ 'ਤੇ ਵਾਪਸ
ਨੂੰਹ ਅਤੇ ਬੇਟੇ ਨਾਲ ਸਾਲਾਨਾ ਸਮਾਗਮ 'ਚ ਸ਼ਾਮਲ ਹੋ ਕੇ ਕੰਮ 'ਤੇ ਪਰਤ ਆਏ ਹਨ। ਇਸ ਬਾਰੇ 'ਚ ਬਿੱਗ ਬੀ ਨੇ ਆਪਣੇ ਬਲਾਗ 'ਚ ਦੱਸਿਆ ਹੈ। ਅਭਿਨੇਤਾ ਨੇ ਲਿਖਿਆ- 'ਆਰਾਮ ਕਰਨ ਤੋਂ ਬਾਅਦ, ਮੈਂ ਦੁਬਾਰਾ ਆਪਣੇ ਕੰਮ 'ਤੇ ਵਾਪਸ ਆ ਗਿਆ ਹਾਂ। ਕਿਉਂਕਿ ਕੰਮ ਕਦੇ ਨਹੀਂ ਰੁਕਣਾ ਚਾਹੀਦਾ। ਕੰਮ ਕਰਨ ਵੱਲ ਧਿਆਨ ਦੇਣ ਦੀ ਲੋੜ ਸੀ।
ਇਹ ਵੀ ਪੜ੍ਹੋ-ਚਿਹਰੇ 'ਤੇ ਚਾਹੁੰਦੇ ਹੋ ਗੁਲਾਬੀ ਨਿਖਾਰ ਤਾਂ ਇੰਝ ਕਰੋ ਚੁਕੰਦਰ ਦਾ ਇਸਤੇਮਾਲ
ਲੰਬੇ ਸਮੇਂ ਬਾਅਦ ਬੱਚਨ ਪਰਿਵਾਰ ਨਾਲ ਨਜ਼ਰ ਆਈ ਐਸ਼ਵਰਿਆ
ਐਸ਼ਵਰਿਆ ਲਈ ਆਪਣੇ ਬੇਟੇ ਦੇ ਸਾਲਾਨਾ ਸਮਾਰੋਹ ਦਾ ਦਿਨ ਬਹੁਤ ਖਾਸ ਸੀ। ਇਕ ਪਾਸੇ ਬੇਟੀ ਜ਼ਬਰਦਸਤ ਪਰਫਾਰਮੈਂਸ ਦੇਣ ਜਾ ਰਹੀ ਸੀ ਅਤੇ ਦੂਜੇ ਪਾਸੇ ਉਹ ਕਾਫੀ ਸਮੇਂ ਬਾਅਦ ਆਪਣੇ ਸਹੁਰੇ ਅਤੇ ਪਤੀ ਨਾਲ ਨਜ਼ਰ ਆਈ। ਜਿਵੇਂ ਹੀ ਇਨ੍ਹਾਂ ਤਿੰਨਾਂ ਨੂੰ ਇਕ ਫਰੇਮ 'ਚ ਦੇਖਿਆ ਗਿਆ, ਕੁਝ ਹੀ ਮਿੰਟਾਂ 'ਚ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ। ਤੁਹਾਨੂੰ ਦੱਸ ਦੇਈਏ ਕਿ ਐਸ਼ਵਰਿਆ ਅਤੇ ਅਭਿਸ਼ੇਕ ਦੇ ਤਲਾਕ ਦੀਆਂ ਖਬਰਾਂ ਲੰਬੇ ਸਮੇਂ ਤੋਂ ਆ ਰਹੀਆਂ ਹਨ, ਇਸ ਲਈ ਇਨ੍ਹਾਂ ਦੋਹਾਂ ਨੂੰ ਇਕੱਠੇ ਦੇਖਣਾ ਨਿਸ਼ਚਿਤ ਤੌਰ 'ਤੇ ਪ੍ਰਸ਼ੰਸਕਾਂ ਲਈ ਰਾਹਤ ਦੀ ਖਬਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।