ਆਸਕਰ 2025 ਦੀ ਦੌੜ ’ਚੋਂ ਬਾਹਰ ਹੋਈ ‘ਲਾਪਤਾ ਲੇਡੀਜ਼’
Thursday, Dec 19, 2024 - 02:03 PM (IST)
ਨਵੀਂ ਦਿੱਲੀ (ਭਾਸ਼ਾ) - ਹਿੰਦੀ ਫਿਲਮ ‘ਲਾਪਤਾ ਲੇਡੀਜ਼’ ਆਸਕਰ ਐਵਾਰਡ 2025 ਦੀ ਦੌੜ ਤੋਂ ਬਾਹਰ ਹੋ ਗਈ ਹੈ। ਕਿਰਨ ਰਾਓ ਵੱਲੋਂ ਨਿਰਦੇਸ਼ਿਤ ਇਹ ਫਿਲਮ 97ਵੇਂ ਅਕੈਡਮੀ ਅੈਵਾਰਡਸ ’ਚ ਸਰਬੋਤਮ ਅੰਤਰਰਾਸ਼ਟਰੀ ਫੀਚਰ ਸ਼੍ਰੇਣੀ ’ਚ ਭਾਰਤ ਦੀ ਅਧਿਕਾਰਤ ਐਂਟਰੀ ਸੀ।
ਇਹ ਵੀ ਪੜ੍ਹੋ - ਨਹੀਂ ਟਲਿਆ ਦਿਲਜੀਤ ਦੋਸਾਂਝ, ਬਾਲ ਸੁਰੱਖਿਆ ਕਮਿਸ਼ਨ ਦੀ ਨਹੀਂ ਮੰਨੀ ਗੱਲ
ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਜ਼ ਨੇ ਬੁੱਧਵਾਰ ਸਵੇਰੇ ਐਲਾਨ ਕੀਤਾ ਕਿ ਕਿਰਨ ਰਾਓ ਵੱਲੋਂ ਨਿਰਦੇਸ਼ਤ ਉਕਤ ਹਿੰਦੀ ਫਿਲਮ ਉਨ੍ਹਾਂ 15 ਫੀਚਰ ਫਿਲਮਾਂ ਦੀ ਸੂਚੀ ’ਚ ਸ਼ਾਮਲ ਨਹੀਂ ਹੈ ਜੋ ਫਾਈਨਲ 5 ’ਚ ਜਗ੍ਹਾ ਬਣਾਉਣ ਲਈ ਮੁਕਾਬਲਾ ਕਰ ਰਹੀਆਂ ਹਨ।
ਇਹ ਵੀ ਪੜ੍ਹੋ - 'ਜਿਨ੍ਹਾਂ ਦੇ ਸਿਰ 'ਤੇ ਵੱਡਿਆ ਦਾ ਹੱਥ ਹੋਵੇ, ਉਨ੍ਹਾਂ ਦਾ ਹਰ ਰਸਤਾ ਸੌਖਾ ਹੋ ਜਾਂਦੈ'
ਬ੍ਰਿਟਿਸ਼-ਭਾਰਤੀ ਫਿਲਮਸਾਜ਼ ਸੰਧਿਆ ਸੂਰੀ ਦੀ ਫਿਲਮ ‘ਸੰਤੋਸ਼’ ਨੂੰ ਇਸ ਸੂਚੀ ’ਚ ਥਾਂ ਮਿਲੀ ਹੈ। ਇਸ ’ਚ ਫਰਾਂਸ ਦੀ ‘ਏਮੀਲੀਆ ਪੇਰੇਜ਼’, ਬ੍ਰਾਜ਼ੀਲ ਦੀ ‘ਆਈ ਐੱਮ ਸਟਿਲ ਹੇਅਰ’, ਕੈਨੇਡਾ ਦੀ ‘ਯੂਨੀਵਰਸਲ ਲੈਂਗੂਏਜ’, ਚੈੱਕ ਗਣਰਾਜ ਦੀ ‘ਵੇਵਜ਼’ , ਡੈਨਮਾਰਕ ਦੀ ‘ਦਿ ਗਰਲ ਵਿਦ ਦ ਨੀਡਲ’ ਅਤੇ ਜਰਮਨੀ ਦੀ ‘ਦਿ ਸੀਡ ਆਫ਼ ਦ ਸੇਕਰਡ ਫਿਗ’ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।