‘ਵਨਵਾਸ’ ਦੀ ਸਕ੍ਰੀਨਿੰਗ ਦੇਖ ਭਾਵੁਕ ਹੋਏ ਵਿਜੇਪੰਤ ਸਿੰਘਾਨੀਆ

Thursday, Dec 12, 2024 - 05:31 PM (IST)

‘ਵਨਵਾਸ’ ਦੀ ਸਕ੍ਰੀਨਿੰਗ ਦੇਖ ਭਾਵੁਕ ਹੋਏ ਵਿਜੇਪੰਤ ਸਿੰਘਾਨੀਆ

ਮੁੰਬਈ (ਬਿਊਰੋ) - ਵਿਜੇਪੰਤ ਸਿੰਘਾਨੀਆ ਸਾਲਾਂ ਬਾਅਦ ਜਨਤਕ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਅਨਿਲ ਸ਼ਰਮਾ ਦੀ ਫਿਲਮ ‘ਵਨਵਾਸ’ ਦੀ ਸਪੈਸ਼ਲ ਸਕ੍ਰੀਨਿੰਗ ’ਚ ਹਿੱਸਾ ਲਿਆ। ਇਹ ਪਰਿਵਾਰਕ ਵਿਸ਼ਵਾਸਘਾਤ ਅਤੇ ਨਿੱਜੀ ਸੰਘਰਸ਼ ਦੀ ਕਹਾਣੀ ਹੈ। ਫਿਲਮ ਨੇ ਸਿੰਘਾਨੀਆ ਨੂੰ ਬਹੁਤ ਪ੍ਰਭਾਵਿਤ ਕੀਤਾ। 84 ਸਾਲਾ ਸਿੰਘਾਨੀਆ, ਜੋ ਕਦੇ ਭਾਰਤ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਮਸ਼ਹੂਰ ਟੈਕਸਟਾਈਲ ਬ੍ਰਾਂਡ ਦੇ ਚੋਟੀ ਦੇ ਕਾਰੋਬਾਰੀ ਸਨ, ਹੁਣ ਕਿਸੇ ਸਮਾਗਮ ਵਿਚ ਘੱਟ ਹੀ ਨਜ਼ਰ ਆਉਂਦੇ ਹਨ। 

ਇਹ ਵੀ ਪੜ੍ਹੋ- ਬਿਨਾਂ ਖਿੜਕੀ ਵਾਲੇ ਘਰ 'ਚ ਹਨੀ ਸਿੰਘ ਨੇ ਗੁਜਾਰੇ 24 ਸਾਲ, ਡੁੱਬਦੇ ਕਰੀਅਰ ਨੂੰ ਇੰਝ ਮਿਲਿਆ ਕਿਨਾਰਾ

ਅਨਿਲ ਸ਼ਰਮਾ ਦੁਆਰਾ ਲਿਖੀ, ਨਿਰਮਿਤ ਅਤੇ ਨਿਰਦੇਸ਼ਿਤ ਫਿਲਮ ‘ਵਨਵਾਸ’ 20 ਦਸੰਬਰ, 2024 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਜ਼ੀ ਸਟੂਡੀਓਜ਼ ਦੁਆਰਾ ਦੁਨੀਆ ਭਰ ਵਿਚ ਰਿਲੀਜ਼ ਹੋਣ ਵਾਲੀ ਇਸ ਫਿਲਮ ਵਿਚ ਨਾਨਾ ਪਾਟੇਕਰ, ਉਤਕਰਸ਼ ਸ਼ਰਮਾ ਅਤੇ ਸਿਮਰਤ ਕੌਰ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News