ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਮੁਕੱਦਮਾ ਦਰਜ, ਜਾਣੋ ਕੀ ਹੈ ਮਾਮਲਾ

08/28/2020 10:22:18 AM

ਮੁੰਬਈ (ਬਿਊਰੋ) —  ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਅਧਿਕਾਰਤ ਤੌਰ 'ਤੇ ਟਵਿੱਟਰ ਦੀ ਦੁਨੀਆ 'ਚ ਐਂਟਰੀ ਮਾਰੀ ਹੈ। ਹੁਣ ਉਹ ਆਪਣੇ ਇੱਕ ਟਵੀਟ ਨੂੰ ਲੈ ਕੇ ਮੁਸੀਬਤ 'ਚ ਫਸਦੀ ਦਿਖਾਈ ਦੇ ਰਹੀ ਹੈ। ਕੰਗਨਾ ਨੇ ਹਾਲ ਹੀ ਵਿਚ ਰਿਜ਼ਰਵੇਸ਼ਨ ਬਾਰੇ ਟਵੀਟ ਕੀਤਾ ਸੀ, ਜਿਸ ਵਿਚ ਉਹ ਇਸ ਵਿਰੁੱਧ ਆਪਣਾ ਪੱਖ ਰੱਖ ਰਹੀ ਹੈ। ਇੱਕ ਰਿਪੋਰਟ ਅਨੁਸਾਰ ਇੱਕ ਵਿਅਕਤੀ ਨੇ ਕੰਗਨਾ ਦੇ ਇਸ ਟਵੀਟ ਖ਼ਿਲਾਫ਼ ਹਰਿਆਣਾ ਦੇ ਗੁਰੂਗ੍ਰਾਮ ਵਿਚ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਕੰਗਨਾ 'ਤੇ ਸੰਵਿਧਾਨ ਦਾ ਅਪਮਾਣ ਕਰਨ ਦਾ ਦੋਸ਼ ਲਾਇਆ ਹੈ। ਇਸ ਦੇ ਅਧਾਰ 'ਤੇ ਉਸ ਨੇ ਕੰਗਨਾ ਖ਼ਿਲਾਫ਼ ਦੇਸ਼ਧ੍ਰੋਹ ਦੀ ਸ਼ਿਕਾਇਤ ਦਿੱਤੀ ਹੈ।
ਦਰਅਸਲ, ਟਵਿੱਟਰ 'ਤੇ ਇੱਕ ਪੋਸਟ 'ਚ ਚਰਚਾ ਦੌਰਾਨ ਕੰਗਨਾ ਨੇ ਰਿਜ਼ਰਵੇਸ਼ਨ ਬਾਰੇ ਆਪਣੀ ਰਾਏ ਜ਼ਾਹਰ ਕੀਤੀ ਸੀ। ਉਸ ਨੇ ਕਿਹਾ ਸੀ ਕਿ ਆਧੁਨਿਕ ਭਾਰਤੀ ਜਾਤੀ ਪ੍ਰਣਾਲੀ ਨੂੰ ਨਹੀਂ ਮੰਨਦੇ ਤੇ ਸਿਰਫ਼ ਸਾਡਾ ਸੰਵਿਧਾਨ ਰਿਜ਼ਰਵੇਸ਼ਨ ਪ੍ਰਣਾਲੀ 'ਤੇ ਕਾਇਮ ਹੈ।

ਦੱਸ ਦਈਏ ਕਿ ਕੰਗਨਾ ਰਣੌਤ ਨੇ ਇੱਕ ਟਵੀਟ ਵਿਚ ਲਿਖਿਆ, "ਜਾਤੀ ਪ੍ਰਣਾਲੀ ਨੂੰ ਆਧੁਨਿਕ ਭਾਰਤੀਆਂ ਨੇ ਰੱਦ ਕਰ ਦਿੱਤਾ ਹੈ, ਛੋਟੇ ਕਸਬਿਆਂ ਵਿਚ ਹਰ ਕੋਈ ਜਾਣਦਾ ਹੈ ਕਿ ਇਹ ਕਾਨੂੰਨ ਦੇ ਤਹਿਤ ਸਵੀਕਾਰ ਨਹੀਂ ਹੈ ਤੇ ਕੁਝ ਲੋਕਾਂ ਲਈ ਆਪਣੇ-ਆਪ ਨੂੰ ਖੁਸ਼ ਰੱਖਣ ਦਾ ਸ਼ਰਮਨਾਕ ਢੰਗ ਹੈ। ਸਿਰਫ਼ ਸਾਡੇ ਸੰਵਿਧਾਨ ਨੇ ਇਸ ਨੂੰ ਰਿਜ਼ਰਵੇਸ਼ਨ ਦੇ ਤੌਰ 'ਤੇ ਬਰਕਰਾਰ ਰੱਖਿਆ ਹੈ। ਇਸ ਬਾਰੇ ਗੱਲ ਕਰੋ।”


sunita

Content Editor

Related News