ਦੂਜੀ ਸਰਜਰੀ ਤੋਂ ਬਾਅਦ ਅਮਿਤਾਭ ਬੱਚਨ ਨੇ ਖ਼ੁਦ ਦੱਸਿਆ ਆਪਣੀ ਤਬੀਅਤ ਦਾ ਹਾਲ

Thursday, Mar 18, 2021 - 12:15 PM (IST)

ਦੂਜੀ ਸਰਜਰੀ ਤੋਂ ਬਾਅਦ ਅਮਿਤਾਭ ਬੱਚਨ ਨੇ ਖ਼ੁਦ ਦੱਸਿਆ ਆਪਣੀ ਤਬੀਅਤ ਦਾ ਹਾਲ

ਮੁੰਬਈ: ਪਿਛਲੇ ਕੁਝ ਸਮੇਂ ਤੋਂ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਸਿਹਤ ਨੂੰ ਲੈ ਕੇ ਬੇਹੱਦ ਪ੍ਰੇਸ਼ਾਨੀਆਂ ਦਾ ਸਾਹਮਣਾ ਕੀਤਾ ਹੈ। ਪਿਛਲੇ ਸਾਲ ਕੋਰੋਨਾ ਵਾਇਰਸ ਦੀ ਲੜਾਈ ਲੜਣ ਤੋਂ ਬਾਅਦ ਅਮਿਤਾਭ ਬੱਚਨ ਨੇ ਇਸ ਸਾਲ ਆਪਣੀਆਂ ਅੱਖਾਂ ਦੀ ਸਰਜਰੀ ਕਰਵਾਈ ਹੈ। ਮੋਤੀਆਬਿੰਦ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਅਮਿਤਾਭ ਬੱਚਨ ਨੇ ਆਪਣੀਆਂ ਦੋਵੇਂ ਅੱਖਾਂ ਦੀ ਸਰਜਰੀ ਕਰਵਾਈ ਅਤੇ ਹੁਣ ਰਿਕਵਰਿੰਗ ਦੀ ਰਾਹ ’ਤੇ ਹਨ। ਅਜਿਹੇ ’ਚ ਹੁਣ ਉਨ੍ਹਾਂ ਨੇ ਆਪਣੇ ਬਲਾਗ ਦੀ ਮਦਦ ਨਾਲ ਹੈਲਥ ਅਪਡੇਟ ਦਿੱਤੀ ਹੈ। 


ਅਮਿਤਾਭ ਨੇ ਦਿੱਤੀ ਹੈਲਥ ਅਪਡੇਟ
ਅਮਿਤਾਬ ਬੱਚਨ ਨੇ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਅਤੇ ਉਨ੍ਹਾਂ ਨੂੰ ਦਿਲਾਸਾ ਦਿਵਾਉਣ ਲਈ ਸੋਸ਼ਲ ਮੀਡੀਆ ’ਤੇ ਲਗਾਤਾਰ ਹੈਲਥ ਅਪਡੇਟ ਸ਼ੇਅਰ ਕਰ ਰਹੇ ਹਨ। ਉਨ੍ਹਾਂ ਨੇ ਬੁੱਧਵਾਰ ਰਾਤ ਨੂੰ ਆਪਣੇ ਬਲਾਗ ਦੇ ਰਾਹੀਂ ਦੱਸਿਆ ਕਿ ਉਹ ਹੌਲੀ-ਹੌਲੀ ਹੀ ਸਹੀ ਪਰ ਠੀਕ ਹੋ ਰਹੇ ਹਨ। ਉਨ੍ਹਾਂ ਲਿਖਿਆ ਕਿ ਰਿਪੇਅਰਿੰਗ ’ਚ ਸਮਾਂ ਲੱਗਦਾ ਹੈ... ਅਤੇ ਚੈਕਅੱਪ ਲਈ ਜਾਣ ’ਤੇ ਪਤਾ ਚੱਲਦਾ ਹੈ ਕਿ ਪ੍ਰਗਤੀ ਅਤੇ ਪ੍ਰਗਤੀ ਦੇ ਕਾਰਜ ’ਤੇ ਹੈ... ਤਾਂ ਇਨਸਾਨ ਉਡੀਕ ਕਰਦਾ ਹੈ ਅਤੇ ਉਡੀਕ ਕਰਦਾ ਹੈ ਅਤੇ ਉਡੀਕ ਕਰਦਾ ਹੈ। 
ਉਨ੍ਹਾਂ ਅੱਗੇ ਲਿਖਿਆ-ਹਾਂ ਮਾਡਰਨ ਮਸ਼ੀਨ ਅੱਖ ’ਚ ਦੇਖ ਕੇ ਪਤਾ ਲਗਾ ਲੈਂਦੀ ਹੈ ਕਿ ਉਸ ਨੂੰ ਚਲਾਉਣ ਵਾਲੇ ਸਿਸਟਮ ਦਾ ਹਾਲ ਕੀ ਹੈ ਅਤੇ ਕੁਝ ਵਧੀਆ ਤਕਨੀਕ ਦੇ ਨਾਲ ਕੰਪਿਊਟਰ ਸਕ੍ਰੀਨ ’ਤੇ ਦਿਖਾਉਂਦੀ ਹੈ ਕਿ ਕਿਸ ਹਿੱਸੇ ’ਚ ਪ੍ਰੇਸ਼ਾਨੀ ਹੈ, ਜਿਸ ਨੂੰ ਠੀਕ ਕੀਤਾ ਜਾਣਾ ਜ਼ਰੂਰੀ ਹੈ।  ਅਮਿਤਾਭ ਨੇ ਇਕ ਡਾਕਟਰ ਦੀ ਕਹੀ ਗੱਲ ਨੂੰ ਵੀ ਦੋਹਰਾਇਆ। ਉਨ੍ਹਾਂ ਨੇ ਲਿਖਿਆ ਇਕ ਵਿੰਡ ਸਕ੍ਰੀਨ ਜਿਸ ’ਤੇ ਧੂੜ ਜਮ ਗਈ ਹੈ, ਜਿਸ ਨੂੰ ਸਾਫ਼ ਕਰਕੇ ਉਸ ’ਚ ਦਿਖਣ ਵਾਲੀ ਧੰੁਧਲੀ ਤਸਵੀਰ ਵੀ ਸਾਫ਼ ਹੋ ਜਾਵੇਗੀ। ਉਂਝ ਇਸ ਸਰਜਰੀ ਦੇ ਬਾਵਜੂਦ ਅਮਿਤਾਭ ਬੱਚਨ ਆਪਣੀ ਨਵੀਂ ਫ਼ਿਲਮ ‘ਚਿਹਰੇ’ ਨੂੰ ਲੈ ਕੇ ਅਪਡੇਟ ਸਾਂਝੀ ਕਰ ਰਹੇ ਹਨ।

PunjabKesari
ਫ਼ਿਲਮ ‘ਚਿਹਰੇ’ ’ਚ ਨਜ਼ਰ ਆਉਣਗੇ ਅਮਿਤਾਭ ਬੱਚਨ 
‘ਚਿਹਰੇ’ ਦੀ ਰਿਲੀਜ਼ਿੰਗ ਹੋਣ ਵਾਲੀ ਹੈ ਅਤੇ ਅਜਿਹੇ ’ਚ ਅਮਿਤਾਭ ਬੱਚਨ ਇਸ ਫ਼ਿਲਮ ਦੀ ਪ੍ਰੋਮੋਸ਼ਨ ਵੀ ਕਰ ਰਹੇ ਹਨ। ਚਿਹਰੇ ਦਾ ਟੇ੍ਰਲਰ ਅੱਜ ਆਉਣ ਵਾਲੀ ਹੈ। ਡਾਇਰੈਕਟਰ ਰੂਮੀ ਜਾਫ਼ਰੀ ਦੀ ਇਸ ਫ਼ਿਲਮ ’ਚ ਅਮਿਤਾਭ ਬੱਚਨ ਨਾਲ ਇਮਰਾਨ ਹਾਸ਼ਮੀ ਲੀਡ ਕਿਰਦਾਰ ’ਚ ਨਜ਼ਰ ਆਉਣਗੇ। ਫ਼ਿਲਮ ’ਚ ਅਮਿਤਾਭ ਇਕ ਵਕੀਲ ਦਾ ਕਿਰਦਾਰ ਨਿਭਾ ਰਹੇ ਹਨ। ‘ਚਿਹਰੇ’ ਫ਼ਿਲਮ 9 ਅਪ੍ਰੈਲ 2021 ਨੂੰ ਰਿਲੀਜ਼ ਹੋਵੇਗੀ। 


author

Aarti dhillon

Content Editor

Related News