ਐਨੀਮੇਟਿਡ ਸੀਰੀਜ਼ ‘ਕ੍ਰਿਸ਼, ਟ੍ਰਿਸ਼ ਅਤੇ ਬਾਲਟੀ ਬੁਆਏ : ਭਾਰਤ ਹੈਂ ਹਮ’ ਦਾ ਸੀਜ਼ਨ-2 ਕੀਤਾ ਲਾਂਚ

Saturday, Nov 23, 2024 - 09:52 AM (IST)

ਐਨੀਮੇਟਿਡ ਸੀਰੀਜ਼ ‘ਕ੍ਰਿਸ਼, ਟ੍ਰਿਸ਼ ਅਤੇ ਬਾਲਟੀ ਬੁਆਏ : ਭਾਰਤ ਹੈਂ ਹਮ’ ਦਾ ਸੀਜ਼ਨ-2 ਕੀਤਾ ਲਾਂਚ

ਮੁੰਬਈ- ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਗੋਆ ਵਿਚ ਚੱਲ ਰਹੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਆਈ. ਐੱਫ. ਐੱਫ. ਆਈ.) ’ਚ ਐਨੀਮੇਟਿਡ ਸੀਰੀਜ਼ ‘ਕ੍ਰਿਸ਼, ਟ੍ਰਿਸ਼ ਅਤੇ ਬਾਲਟੀ ਬੁਆਏ : ਭਾਰਤ ਹੈਂ ਹਮ’ ਦਾ ਦੂਜਾ ਸੀਜ਼ਨ ਲਾਂਚ ਕੀਤਾ।

ਇਹ ਵੀ ਪੜ੍ਹੋ- ਦਿਲਜੀਤ ਦੋਸਾਂਝ ਨੇ ਲਖਨਊ ਕੰਸਰਟ ਦੌਰਾਨ ਕੱਢੀ ਭੜਾਸ, ਕਿਹਾ- ਮੇਰੇ ਬਹੁਤ ਸਾਰੇ...

ਇਸ ਦੌਰਾਨ ਸਾਊਥ ਸੁਪਰਸਟਾਰ ਨਾਗਾਰਜੁਨ, ਸੂਚਨਾ ਤੇ ਪ੍ਰਸਾਰਣ ਸਕੱਤਰ ਸੰਜੇ ਜਾਜੂ, ਪ੍ਰਸਾਰ ਭਾਰਤੀ ਦੇ ਸੀ. ਈ. ਓ. ਗੌਰਵ ਦਿਵੇਦੀ, ਯੋਗੇਸ਼ ਬਵੇਜਾ, ਡਾਇਰੈਕਟਰ ਜਨਰਲ ਸੀ.ਬੀ.ਸੀ. ਸ਼ੋਅ ਦੇ ਨਿਰਮਾਤਾ ਮੁੰਜਾਲ ਸ਼੍ਰਾਫ, ਗ੍ਰਾਫਿਟੀ ਸਟੂਡੀਓ ਦੇ ਤਿਲਕ ਸ਼ੈੱਟੀ, ਮਹਿਮਾ ਕੌਲ, ਪਬਲਿਕ ਪਾਲਿਸੀ ਦੀ ਡਾਇਰੈਕਟਰ, ਨੈੱਟਫਲਿਕਸ ਇੰਡੀਆ ਅਤੇ ਸ਼ਿਲਾਂਗੀ ਮੁਖਰਜੀ, ਐੱਸ.ਵੀ.ਓ.ਡੀ. ਪ੍ਰਾਈਮ ਵੀਡੀਓ ਮੌਜੂਦ ਰਹੇ। ਸੀਜ਼ਨ-1 ਦੀ ਤਰ੍ਹਾਂ ਐਨੀਮੇਸ਼ਨ ਸੀਰੀਜ਼ ਦੇ ਦੂਜੇ ਸੀਜ਼ਨ ਦਾ ਪ੍ਰੀਮੀਅਰ ਦੂਰਦਰਸ਼ਨ, ਨੈੱਟਫਲਿਕਸ ਅਤੇ ਐਮਾਜ਼ਾਨ ਪ੍ਰਾਈਮ ਵੀਡੀਓ ’ਤੇ ਇਕੋ ਸਮੇਂ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News