ਕੁਝ ਅਜਿਹਾ ਸੀ ਹਾਲੀਵੁੱਡ ਦੇ 'ਜੇਮਸ ਬਾਂਡ' ਸ਼ਾਨ ਕਾਨਰੀ ਦਾ ਫ਼ਿਲਮੀ ਸਫ਼ਰ, ਨੀਂਦ 'ਚ ਦੁਨੀਆ ਨੂੰ ਆਖਿਆ ਅਲਿਵਦਾ

11/01/2020 12:29:50 PM

ਲੰਡਨ (ਭਾਸ਼ਾ) : ਜੇਮਸ ਬਾਂਡ ਦਾ ਰੋਲ ਅਦਾ ਕਰ ਚੁੱਕੇ ਸਕਾਟਲੈਂਡ ਦੇ ਮਸ਼ਹੂਰ ਹਾਲੀਵੁੱਡ ਅਦਾਕਾਰ ਸ਼ਾਨ ਕਾਨਰੀ ਦਾ 90 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਫ਼ਿਲਮ 'ਦਿ ਅਨਟਚੇਬਲਸ' 'ਚ ਸ਼ਾਨਦਾਰ ਅਦਾਕਾਰੀ ਲਈ ਉਨ੍ਹਾਂ ਨੂੰ ਸਾਲ 1988 'ਚ ਆਸਕਰ ਨਾਲ ਨਵਾਜਿਆ ਗਿਆ ਸੀ। ਸ਼ਾਨ ਕਾਨਰੀ ਦਾ ਸ਼ੁਰੂਆਤੀ ਜੀਵਨ ਸਕਾਟਲੈਂਡ ਦੇ ਐਡਿਨਬਰਗ 'ਚ ਗਰੀਬੀ 'ਚ ਲੰਘਿਆ। 25 ਅਗਸਤ, 1930 ਨੂੰ ਜਨਮੇ ਕਾਨਰੀ ਨੇ ਅਦਾਕਾਰ ਬਣਨ ਤੋਂ ਪਹਿਲਾਂ ਦੁੱਧ ਵੇਚਣ ਦਾ ਕੰਮ ਵੀ ਕੀਤਾ ਸੀ। ਉਨ੍ਹਾਂ ਨੇ ਲਾਰੀ ਚਾਲਕ, ਮਜਦੂਰ ਤੋਂ ਲੈ ਕੇ ਕਾਫਿਨ ਪਾਲਿਸ਼ਰ ਸਮੇਤ ਕਈ ਕੰਮ ਕੀਤੇ।

ਇਹ ਖ਼ਬਰ ਵੀ ਪੜ੍ਹੋ : 'ਬਿੱਗ ਬੌਸ 14' 'ਚ ਹੋਵੇਗੀ ਹੁਣ ਇਸ ਪੰਜਾਬੀ ਗੱਭਰੂ ਦੀ ਐਂਟਰੀ, ਸਭ ਤੋਂ ਮਹਿੰਗਾ ਹੋਵੇਗਾ ਘਰ ਦਾ ਮੁਕਾਬਲੇਬਾਜ਼

ਲਗਭਗ 5 ਦਹਾਕੇ ਲੰਬੇ ਆਪਣੇ ਕਰੀਅਰ 'ਚ ਕਾਨਰੀ ਨੇ ਹਾਲੀਵੁੱਡ ਫ਼ਿਲਮ 'ਜੇਮਸ ਬਾਂਡ' ਦੇ ਕਿਰਦਾਰ 'ਚ ਆਪਣੀ ਇਕ ਗਰਿਹੀ ਛਾਪ ਛੱਡੀ ਹੈ। ਬਾਂਡ ਸੀਰੀਜ਼ ਦੀਆਂ ਪਹਿਲੀਆਂ 5 ਫ਼ਿਲਮਾਂ 'ਚ ਉਹ ਸਿਰਲੇਖ ਭੂਮਿਕਾ ਨੂੰ ਕੰਮ ਕਰ ਚੁੱਕੇ ਹਨ। ਸਾਲ 1962 'ਚ ਸੀਰੀਜ਼ ਦੀ ਪਹਿਲੀ ਫ਼ਿਲਮ 'ਡਾਕਟਰ ਨੋ' ਨਾਲ ਉਹ ਪਹਿਲੀ ਵਾਰ 'ਬਾਂਡ' ਦੇ ਕਿਰਦਾਰ 'ਚ ਨਜ਼ਰ ਆਏ ਸਨ। ਇਸ ਤੋਂ ਬਾਅਦ 'ਫਰਾਮ ਰਸ਼ੀਆ ਵਿਦ ਲਵ' (1963), 'ਗੋਲਡਫਿੰਗਰ' (1964), 'ਥੰਡਰਬਾਲ' (1965), 'ਯੂ ਓਨਲੀ ਲਿਵ ਟਵਾਈਸ' (1967), 'ਡਾਇਮੰਡਸ ਆਰ ਫਾਰੇਵਰ' (1971) ਅਤੇ 'ਨੇਵਰ ਸੇ ਨੇਵਰ ਅਗੇਨ' (1983) ਨਾਲ ਉਨ੍ਹਾਂ ਦਾ ਸਿਲਸਿਲਾ ਚਲਦਾ ਰਿਹਾ।

ਇਹ ਖ਼ਬਰ ਵੀ ਪੜ੍ਹੋ : ਬਿੱਗ ਬੌਸ 14 : ਰੈੱਡ ਜ਼ੋਨ 'ਚ ਪਹੁੰਚੇ ਇਹ ਚਾਰ ਮੁਕਾਬਲੇਬਾਜ਼, ਕੌਣ ਹੋਵੇਗਾ ਇਸ ਹਫ਼ਤੇ ਘਰ ਤੋਂ ਬਾਹਰ?

ਅਮਰੀਕਨ ਫ਼ਿਲਮ ਇੰਸਟੀਚਿਊਟ ਨੇ ਸਿਨੇਮਾ ਦੇ ਇਤਿਹਾਸ 'ਚ ਕਾਨਰੀ ਵਲੋਂ ਨਿਭਾਏ ਗਏ 'ਜੇਮਸ ਬਾਂਡ' ਕਿਰਦਾਰ ਨੂੰ ਤੀਸਰੇ ਸਭ ਤੋਂ ਮਹਾਨ ਹੀਰੋ ਦੇ ਤੌਰ 'ਤੇ ਚੁਣਿਆ ਸੀ। ਹਾਲਾਂਕਿ ਬਾਂਡ ਤੋਂ ਇਲਾਵਾ ਵੀ ਹਾਲੀਵੁੱਡ 'ਚ ਆਪਣੇ ਕਰੀਅਰ 'ਚ ਉਨ੍ਹਾਂ ਨੇ ਦਰਸ਼ਕਾਂ ਨੂੰ ਹੋਰ ਵੀ ਕਈ ਸਾਰੀਆਂ ਬਿਹਤਰੀਨ ਫ਼ਿਲਮਾਂ ਦਿੱਤੀਆਂ। ਉਨ੍ਹਾਂ ਨੂੰ 'The Untouchables' 'ਚ ਇਕ ਆਇਰਿਸ਼ ਪੁਲਸ ਮੁਲਾਜ਼ਮ ਵਜੋਂ ਭੂਮਿਕਾ ਲਈ ਆਸਕਰ ਮਿਲਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਤਿੰਨ 'ਗੋਲਡਨ ਗਲੋਬ' ਅਤੇ ਦੋ 'Baftas ਐਵਾਰਡ' ਮਿਲੇ ਸਨ। ਸ਼ਾਨ ਕਾਨਰੀ ਨੇ 'the Last Crusade', 'Indiana Jones', 'The Hunt for Red October' ਵਰਗੀਆਂ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਦਿਲਪ੍ਰੀਤ ਢਿੱਲੋਂ ਤੋਂ ਦੂਰ ਹੋ ਕੇ ਦੇਖੋ ਕੀ ਹੋਇਆ ਅੰਬਰ ਧਾਲੀਵਾਲ ਦਾ ਹਾਲ, ਤਸਵੀਰਾਂ ਵਾਇਰਲ

ਦੱਸਣਯੋਗ ਹੈ ਕਿ ਸ਼ਾਨ ਜਾਨਰੀ ਦਾ ਜਨਮ 25 ਅਗਸਤ 1930 ਨੂੰ ਸਕਾਟਲੈਂਡ ਦੇ ਐਡੀਨਬਰਗ 'ਚ ਹੋਇਆ ਸੀ। 16 ਸਾਲ ਦੀ ਉਮਰ ਵਿਚ, ਉਹ ਕਾਨੇਰੀ ਰਾਇਲ ਨੇਵੀ 'ਚ ਸ਼ਾਮਲ ਹੋ ਗਏ ਅਤੇ ਤਿੰਨ ਸਾਲ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਉਥੋਂ ਵਾਪਸ ਆ ਕੇ, ਉਨ੍ਹਾਂ ਨੇ ਸਹਿਕਾਰੀ ਸੁਸਾਇਟੀ 'ਚ ਮਿਲਕਮੈਨ ਦਾ ਕੰਮ ਕੀਤਾ। ਉਨ੍ਹਾਂ ਨੇ ਹੋਰ ਵੀ ਬਹੁਤ ਸਾਰੇ ਕੰਮ ਕੀਤੇ। ਬੈਂਕ ਸਟੇਜ ਦਾ ਕੰਮ ਕਿੰਗਜ਼ ਥੀਏਟਰ 'ਚ 1951 'ਚ ਸ਼ੁਰੂ ਹੋਇਆ ਸੀ। ਸਾਲ 1957 'ਚ ਕਾਨਰੀ ਨੇ ਫ਼ਿਲਮ 'ਨੋ ਰੋਡ ਬੈਂਕ' 'ਚ ਆਪਣੀ ਪਹਿਲੀ ਭੂਮਿਕਾ ਪ੍ਰਾਪਤ ਕੀਤੀ। ਪੰਜ ਸਾਲ ਬਾਅਦ ਉਨ੍ਹਾਂ ਨੂੰ 'Dr No' ਮਿਲੀ। ਇਸ ਫ਼ਿਲਮ ਨੇ ਉਨ੍ਹਾਂ ਨੂੰ ਜੇਮਜ਼ ਬਾਂਡ ਵਜੋਂ ਮਾਨਤਾ ਦਿੱਤੀ। ਇਕ ਭੂਮਿਕਾ ਜੋ ਹਮੇਸ਼ਾਂ ਯਾਦ ਰਹੇਗੀ। ਇਕ ਅਜਿਹਾ ਕਿਰਦਾਰ ਜੋ ਪ੍ਰਸ਼ੰਸਕਾਂ ਦੇ ਦਿਲਾਂ ਅਤੇ ਦਿਮਾਗ 'ਚ ਹਮੇਸ਼ਾ ਰਹੇਗਾ।

ਇਹ ਖ਼ਬਰ ਵੀ ਪੜ੍ਹੋ : ਜਨਾਨੀਆਂ 'ਤੇ ਮੁਕੇਸ਼ ਖੰਨਾ ਦਾ ਵਿਵਾਦਿਤ ਬਿਆਨ, ਲੋਕਾਂ ਨੇ ਕਿਹਾ 'ਆਪਣੀ ਸੋਚ ਅਤੇ ਮਾਨਸਿਕਤਾ ਨੂੰ ਦੋਸ਼ੀ ਠਹਿਰਾਓ...'


sunita

Content Editor

Related News