'ਦਿ ਕੇਰਲਾ ਸਟੋਰੀ' ਦੀ ਰਿਲੀਜ਼ 'ਤੇ ਰੋਕ ਵਾਲੀ ਪਟੀਸ਼ਨ 'ਤੇ ਸੁਣਵਾਈ ਤੋਂ ਸੁਪਰੀਮ ਕੋਰਟ ਨੇ ਕੀਤੀ ਨਾਂਹ

Wednesday, May 03, 2023 - 04:31 PM (IST)

'ਦਿ ਕੇਰਲਾ ਸਟੋਰੀ' ਦੀ ਰਿਲੀਜ਼ 'ਤੇ ਰੋਕ ਵਾਲੀ ਪਟੀਸ਼ਨ 'ਤੇ ਸੁਣਵਾਈ ਤੋਂ ਸੁਪਰੀਮ ਕੋਰਟ ਨੇ ਕੀਤੀ ਨਾਂਹ

ਨਵੀਂ ਦਿੱਲੀ (ਭਾਸ਼ਾ) - ਸੁਪਰੀਮ ਕੋਰਟ ਨੇ ਫ਼ਿਲਮ ‘ਦਿ ਕੇਰਲਾ ਸਟੋਰੀ’ ਦੀ ਰਿਲੀਜ਼ਿੰਗ ’ਤੇ ਰੋਕ ਲਾਉਣ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਮੰਗਲਵਾਰ ਇਨਕਾਰ ਕਰ ਦਿੱਤਾ। ਸੀਨੀਅਰ ਵਕੀਲ ਕਪਿਲ ਸਿੱਬਲ ਅਤੇ ਐਡਵੋਕੇਟ ਨਿਜ਼ਾਮ ਪਾਸ਼ਾ ਨੇ ਜਸਟਿਸ ਕੇ. ਐਮ. ਜੋਸੇਫ ਅਤੇ ਬੀ. ਵੀ. ਨਗਰਰਤਨਾ ਦੀ ਬੈਂਚ ਨੂੰ ਦੱਸਿਆ ਕਿ ਫ਼ਿਲਮ ਦੇ ਟਰੇਲਰ ਨੂੰ 16 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਪੀ ਗਿੱਲ ਦੀ ਜਾਨ ਨੂੰ ਖ਼ਤਰਾ! ਗੱਡੀ ਦੇ ਕਾਲੇ ਸ਼ੀਸ਼ਿਆਂ ’ਤੇ ਦਿੱਤਾ ਇਹ ਬਿਆਨ

ਫ਼ਿਲਮ ਸ਼ੁੱਕਰਵਾਰ ਰਿਲੀਜ਼ ਹੋ ਰਹੀ ਹੈ। ਐਡਵੋਕੇਟ ਪਾਸ਼ਾ ਨੇ ਕਿਹਾ ਕਿ ਇਹ ਫ਼ਿਲਮ ਨਫਰਤ ਭਰੇ ਭਾਸ਼ਣ ਦੀ ਸਭ ਤੋਂ ਭੈੜੀ ਉਦਾਹਰਣ ਹੈ। ਇਹ ਨਿਰੋਲ ਆਡੀਓ-ਵਿਜ਼ੂਅਲ ਪ੍ਰਚਾਰ ਹੈ। ਬੈਂਚ ਨੇ ਆਪਣੀ ਟਿੱਪਣੀ ’ਚ ਕਿਹਾ ਕਿ ਕਈ ਤਰ੍ਹਾਂ ਦੇ ਨਫਰਤ ਭਰੇ ਭਾਸ਼ਣ ਹੁੰਦੇ ਹਨ। ਫ਼ਿਲਮ ਨੂੰ ਸਰਟੀਫਿਕੇਟ ਮਿਲ ਗਿਆ ਹੈ । ਬੋਰਡ ਨੇ ਇਸ ਨੂੰ ਹਰੀ ਝੰਡੀ ਦੇ ਦਿੱਤੀ ਹੈ। ਅਜਿਹਾ ਨਹੀਂ ਹੈ ਕਿ ਕੋਈ ਸਟੇਜ ’ਤੇ ਆ ਕੇ ਐਵੇਂ ਹੀ ਬੋਲਣ ਲੱਗ ਪਿਆ ਹੋਵੇ।

ਇਹ ਖ਼ਬਰ ਵੀ ਪੜ੍ਹੋ : ਧਮਕੀਆਂ ਵਿਚਾਲੇ ਸਲਮਾਨ ਖ਼ਾਨ ਦਾ ਇਕ ਹੋਰ ਬਿਆਨ, ਇਸ ਦੇਸ਼ ਨੂੰ ਦੱਸਿਆ ਸੁਰੱਖਿਅਤ

ਜੇ ਤੁਸੀਂ ਫ਼ਿਲਮ ਦੀ ਰਿਲੀਜ਼ ਨੂੰ ਚੁਣੌਤੀ ਦੇਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਰਟੀਫਿਕੇਟ ਨੂੰ ਚੁਣੌਤੀ ਦੇਣੀ ਚਾਹੀਦੀ ਹੈ, ਉਹ ਵੀ ਢੁਕਵੇਂ ਮੰਚ ਰਾਹੀਂ। ਇਸ ’ਤੇ ਐਡਵੋਕੇਟ ਸਿੱਬਲ ਨੇ ਕਿਹਾ ਕਿ ਉਹ ਜੋ ਵੀ ਜ਼ਰੂਰੀ ਹੋਵੇਗਾ, ਕਰਨਗੇ। ਜਸਟਿਸ ਨਾਗਰਤਨ ਨੇ ਕਿਹਾ ਕਿ ਪਟੀਸ਼ਨਰ ਨੂੰ ਪਹਿਲਾਂ ਹਾਈ ਕੋਰਟ ਤੱਕ ਪਹੁੰਚ ਕਰਨੀ ਚਾਹੀਦੀ ਹੈ। ਐਡਵੋਕੇਟ ਪਾਸ਼ਾ ਨੇ ਕਿਹਾ ਕਿ ਫ਼ਿਲਮ ਸ਼ੁੱਕਰਵਾਰ ਰਿਲੀਜ਼ ਹੋ ਰਹੀ ਹੈ, ਇਸ ਲਈ ਸਮਾਂ ਨਹੀਂ ਹੈ। ਬੈਂਚ ਨੇ ਕਿਹਾ ਕਿ ਇਹ ਕੋਈ ਆਧਾਰ ਨਹੀਂ ਹੈ। ਹਰ ਕੋਈ ਇਸ ਤਰ੍ਹਾਂ ਸੁਪਰੀਮ ਕੋਰਟ ’ਚ ਆਉਣਾ ਸ਼ੁਰੂ ਕਰ ਦੇਵੇਗਾ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News