ਅਦਾਕਾਰਾ ’ਤੇ ਹਮਲੇ ਦੇ ਮੁੱਖ ਮੁਲਜ਼ਮ ਨੂੰ ਜ਼ਮਾਨਤ

Wednesday, Sep 18, 2024 - 10:48 AM (IST)

ਅਦਾਕਾਰਾ ’ਤੇ ਹਮਲੇ ਦੇ ਮੁੱਖ ਮੁਲਜ਼ਮ ਨੂੰ ਜ਼ਮਾਨਤ

ਨਵੀਂ ਦਿੱਲੀ (ਭਾਸ਼ਾ) - ਸੁਪਰੀਮ ਕੋਰਟ ਨੇ ਕੇਰਲ ’ਚ 2017 ’ਚ ਇਕ ਅਦਾਕਾਰਾ ’ਤੇ ਹਮਲੇ ਦੇ ਮਾਮਲੇ ’ਚ ਮੁੱਖ ਮੁਲਜ਼ਮ ਸੁਨੀਲ ਐੱਨ. ਐੱਸ. ਨੂੰ ਮੰਗਲਵਾਰ ਨੂੰ ਜ਼ਮਾਨਤ ਦੇ ਦਿੱਤੀ। ਇਸ ਮਾਮਲੇ ’ਚ ਅਦਾਕਾਰ ਦਲੀਪ ਵੀ ਮੁਲਜ਼ਮ ਹੈ।

ਇਹ ਖ਼ਬਰ ਵੀ ਪੜ੍ਹੋ - ਅੱਧੀ ਰਾਤ ਨੂੰ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਕੱਚੇ ਤੇਲ 'ਤੇ Windfall Profits Tax ਕੀਤਾ 'ਜ਼ੀਰੋ'

ਤਮਿਲ, ਤੇਲੁਗੂ ਅਤੇ ਮਲਿਆਲਮ ਫਿਲਮਾਂ ’ਚ ਕੰਮ ਕਰ ਚੁੱਕੀ ਅਦਾਕਾਰਾ ਨੂੰ 17 ਫਰਵਰੀ, 2017 ਦੀ ਰਾਤ ਨੂੰ ਕੁਝ ਲੋਕਾਂ ਨੇ ਅਗਵਾ ਕਰ ਲਿਆ ਸੀ ਅਤੇ ਲੱਗਭਗ 2 ਘੰਟਿਆਂ ਤੱਕ ਕਾਰ ’ਚ ਉਸ ਨਾਲ ਕਥਿਤ ਤੌਰ ’ਤੇ ਛੇੜਛਾੜ ਕੀਤੀ।

ਇਹ ਖ਼ਬਰ ਵੀ ਪੜ੍ਹੋ -ਮਸ਼ਹੂਰ ਗਾਇਕਾ ਨਾਲ ਲਾਈਵ ਸ਼ੋਅ 'ਚ ਸ਼ਖਸ ਨੇ ਕੀਤੀ ਗੰਦੀ ਹਰਕਤ, ਦੇਖੋ ਵੀਡੀਓ

ਮੁਲਜ਼ਮਾਂ ਨੇ ਅਦਾਕਾਰਾ ਨੂੰ ਬਲੈਕਮੇਲ ਕਰਨ ਲਈ ਪੂਰੀ ਘਟਨਾ ਦੀ ਵੀਡੀਓ ਬਣਾਈ ਸੀ। ਪੁਲਸ ਨੇ ਇਸ ਮਾਮਲੇ ਦੇ ਸਬੰਧ ’ਚ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ। ਮਾਮਲੇ ’ਚ ਦਲੀਪ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਹਾਈ ਕੋਰਟ ਨੇ 3 ਜੂਨ ਨੂੰ ਦਿੱਤੇ ਹੁਕਮ ’ਚ ਉਸ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News