ਲਾਈਵ ਹੋਈ ਇਸ ਅਦਾਕਾਰਾ ਤੋਂ ਬੇਸ਼ਰਮ ਯੂਜ਼ਰ ਨੇ ਪੁੱਛਿਆ ਬੇਹੱਦ ਨਿੱਜੀ ਸਵਾਲ

Friday, Apr 09, 2021 - 06:36 PM (IST)

ਲਾਈਵ ਹੋਈ ਇਸ ਅਦਾਕਾਰਾ ਤੋਂ ਬੇਸ਼ਰਮ ਯੂਜ਼ਰ ਨੇ ਪੁੱਛਿਆ ਬੇਹੱਦ ਨਿੱਜੀ ਸਵਾਲ

ਮੁੰਬਈ : ਪਹਿਲਾਂ ਬਾਲੀਵੁੱਡ ਤੇ ਹੁਣ ਟੈਲੀਵਿਜ਼ਨ ਦੀ ਪ੍ਰਸਿੱਧ ਅਦਾਕਾਰਾ ਸਯੰਤਾਨੀ ਘੋਸ਼ ਨੇ ਵਿਸ਼ਵ ਸਿਹਤ ਦਿਵਸ ਮੌਕੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਸਮੇਤ ਸਾਰਿਆਂ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਸੈਸ਼ਨ ਰੱਖਿਆ। ਉਸ ਨੇ ਮਾਨਸਿਕ ਸਿਹਤ ਅਤੇ ਸਰੀਰਕ ਬਣਤਰ ਦੀ ਅਲੋਚਨਾ (Mental Health and Body Shaming) ਵਿਸ਼ੇ ਉੱਪਰ ਗੱਲਬਾਤ ਕੀਤੀ। ਇਸ ਦੌਰਾਨ ਇਕ ਵਿਅਕਤੀ ਨੇ ਉਸ ਨੂੰ ਨਿੱਜੀ ਸਵਾਲ ਕਰ ਦਿੱਤਾ, ਜਿਸ ਦਾ ਉਸ ਕਰਾਰਾ ਜਵਾਬ ਵੀ ਦਿੱਤਾ।
ਸਯੰਤਾਨੀ ਘੋਸ਼ ਨੇ ਇਸ ਬਾਰੇ ਪੋਸਟ ਵੀ ਸਾਂਝੀ ਕੀਤੀ। ਉਸ ਨੇ ਲਿਖਿਆ, "ਕੱਲ੍ਹ ਉਸ ਦੇ ਇੰਟ੍ਰੈਕਟਿਵ ਸੈਸ਼ਨ ਦੌਰਾਨ ਕਿਸੇ ਨੇ ਮੇਰੇ ਤੋਂ ਮੇਰੇ ਬ੍ਰਾਅ ਦਾ ਸਾਈਜ਼ ਪੁੱਛਿਆ! ਮੈਂ ਉਸ ਨੂੰ ਕਰਾਰਾ ਜਵਾਬ ਦਿੱਤਾ (ਜਿਸ ਨੂੰ ਕਈਆਂ ਨੇ ਸਲਾਹਿਆ)। ਮੈਨੂੰ ਹੁਣ ਵੀ ਲੱਗਦਾ ਹੈ ਕਿ ਇਸ ਬਾਰੇ ਹੋਰ ਗੱਲ ਹੋਣੀ ਚਾਹੀਦੀ ਹੈ। ਕਿਸੇ ਵੀ ਤਰੀਕੇ ਦੀ ਬਾਡੀ ਸ਼ੇਮਿੰਗ ਬੁਰੀ ਗੱਲ ਹੈ ਪਰ ਜ਼ਿਆਦਾਤਰ ਮੈਂ ਦੇਖਿਆ ਹੈ ਕਿ ਔਰਤਾਂ ਦੀ ਬ੍ਰੈਸਟ ਬਾਰੇ ਕਾਫ਼ੀ ਫੈਂਸੀਨੇਟਿੰਗ ਹੁੰਦੇ ਹਨ?"

PunjabKesari

ਸਯੰਤਾਨੀ ਦੀ ਇੰਸਟਾਗ੍ਰਾਮ ਪੋਸਟ -
ਸਯੰਤਾਨੀ ਘੋਸ਼ ਨੇ ਇਸ ਪੋਸਟ ਨੂੰ 'ਸਾਈਜ਼' ਮਾਨਸਿਕਤਾ ਦੇ ਖ਼ਤਮ ਹੋਣ ਸਬੰਧੀ ਸਿਰਲੇਖ ਵੀ ਦਿੱਤਾ ਹੈ। ਉਸ ਨੇ ਬਾਡੀ ਸ਼ੇਮਿੰਗ ਨੂੰ ਰੋਕਣ ਦੇ ਤਰੀਕੇ ਵੀ ਦੱਸੇ। ਉਸ ਨੇ ਲੰਮੇ ਨੋਟ 'ਚ ਖ਼ੁਦ ਦੇ ਸਵੀਕਾਰ ਕਰਨ ਅਤੇ ਇਸ ਬਾਰੇ ਬੋਲਣ ਲਈ ਕਿਹਾ ਹੈ। ਉਨ੍ਹਾਂ ਲਿਖਿਆ ਹੈ, "ਇਹ ਸਹੀ ਸਮਾਂ ਹੈ ਆਪਣੇ ਆਪ ਨਾਲ ਪਿਆਰ ਕਰਨ ਅਤੇ ਆਪਣੇ ਲਈ ਖੜ੍ਹੇ ਹੋਣ ਦਾ ਕਿਉਂਕਿ ਇਹ ਕੋਈ ਹੋਰ ਨਹੀਂ ਕਰੇਗਾ।"

 
 
 
 
 
 
 
 
 
 
 
 
 
 
 
 

A post shared by Sayantani (@sayantanighosh0609)

 

'ਮੈਨੂੰ ਵੱਡੇ ਕੌਫ਼ੀ ਕੱਪ ਪਸੰਦ ਨੇ'
ਘੋਸ਼ ਨੇ ਲਿਖਿਆ, "ਅਗਲੀ ਵਾਰ ਜੇਕਰ ਕਿਸੇ ਨੇ ਮੈਨੂੰ ਮੇਰਾ ਬ੍ਰੈਸਟ ਸਾਈਜ਼ ਪੁੱਛਿਆ ਤਾਂ ਮੈਂ ਉਸ ਨੂੰ ਜ਼ਰੂਰ ਦੱਸਣਾ ਚਾਹਾਂਗੀ। ਮੈਂ ਇਮਾਨਦਾਰੀ ਨਾਲ ਆਖਾਂਗੀ ਕਿ ਮੈਨੂੰ ਵੱਡੇ ਕੱਪ ਪਸੰਦ ਨੇ- ਕੌਫ਼ੀ ਲਵਰ ਹੋਣ ਦੇ ਨਾਅਤੇ, ਮੈਂ ਇੱਕ ਵੱਡਾ ਕੌਫ਼ੀ ਦਾ ਕੱਪ ਪਸੰਦ ਕਰਦੀ ਹਾਂ।"

 
 
 
 
 
 
 
 
 
 
 
 
 
 
 
 

A post shared by Sayantani (@sayantanighosh0609)


author

sunita

Content Editor

Related News