ਸਤਵਿੰਦਰ ਬੁੱਗਾ ਨੇ ਭਰਜਾਈ ਦੀ ਮੌਤ ਨੂੰ ਲੈ ਕੇ ਖੋਲ੍ਹੇ ਰਾਜ਼, ਕਿਹਾ-ਦੋਵਾਂ ਨੇ ਮਿਲ ਮੈਨੂੰ ਜਾਨੋਂ ਮਾਰਨ ਦੀ ਕੀਤੀ ਕੋਸ਼ਿ

Tuesday, Dec 26, 2023 - 04:03 PM (IST)

ਸਤਵਿੰਦਰ ਬੁੱਗਾ ਨੇ ਭਰਜਾਈ ਦੀ ਮੌਤ ਨੂੰ ਲੈ ਕੇ ਖੋਲ੍ਹੇ ਰਾਜ਼, ਕਿਹਾ-ਦੋਵਾਂ ਨੇ ਮਿਲ ਮੈਨੂੰ ਜਾਨੋਂ ਮਾਰਨ ਦੀ ਕੀਤੀ ਕੋਸ਼ਿ

ਐਂਟਰਟੇਨਮੈਂਟ ਡੈਸਕ– ਮਸ਼ਹੂਰ ਗਾਇਕ ਸਤਵਿੰਦਰ ਬੁੱਗਾ ਆਪਣੇ ਭਰਾ ਦਵਿੰਦਰ ਸਿੰਘ ਨਾਲ ਵਿਵਾਦ ਵਧਦਾ ਹੀ ਜਾ ਰਿਹਾ ਹੈ। ਸਤਵਿੰਦਰ ਬੁੱਗਾ ’ਤੇ ਆਪਣੀ ਭਰਜਾਈ ਦੇ ਕਤਲ ਦੇ ਦੋਸ਼ ਵੀ ਲੱਗੇ ਹਨ। ਦਵਿੰਦਰ ਭੋਲਾ ਨੇ ਇਲਜ਼ਾਮ ਲਗਾਏ ਹਨ ਕਿ ਲੜਾਈ ਦਰਮਿਆਨ ਸਤਵਿੰਦਰ ਬੁੱਗਾ ਨੇ ਉਸ ਦੀ ਪਤਨੀ ਅਮਰਜੀਤ ਕੌਰ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ, ਜਿਸ ਕਾਰਨ ਉਸ ਦੇ ਸਿਰ ’ਤੇ ਸੱਟ ਵੱਜੀ ਅਤੇ ਉਸ ਨਾਲ ਵੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਗਈ। ਇਸ ਉਪਰੰਤ ਉਹ ਆਪਣੀ ਪਤਨੀ ਨੂੰ ਲੈ ਕੇ ਸਰਕਾਰੀ ਹਸਪਤਾਲ ਖੇੜਾ ਵਿਖੇ ਇਲਾਜ ਲਈ ਪੁੱਜਾ ਜਿੱਥੇ ਉਸ ਦੀ ਪਤਨੀ ਨੂੰ ਹਾਲਤ ਖਰਾਬ ਹੋਣ ਕਰਕੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਰੈਫਰ ਕਰ ਦਿੱਤਾ ਗਿਆ ਅਤੇ ਫਤਿਹਗੜ੍ਹ ਸਾਹਿਬ ਹਸਪਤਾਲ ਤੋਂ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ, ਜਿਸ ਦੀ ਰਸਤੇ 'ਚ ਹੀ ਮੌਤ ਹੋ ਗਈ। 

ਇਹ ਖ਼ਬਰ ਵੀ ਪੜ੍ਹੋ : ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਕੁਲਵਿੰਦਰ ਬਿੱਲਾ ਤੇ ਬੰਟੀ ਬੈਂਸ ਨੇ ਟੇਕਿਆ ਮੱਥਾ

ਹਾਲ ਹੀ 'ਚ ਸਤਵਿੰਦਰ ਬੁੱਗਾ ਨੇ ਖ਼ੁਦ ਆਪਣੀ ਭਰਜਾਈ ਦੇ ਕਤਲ ਦਾ ਰਾਜ਼ ਖੋਲ੍ਹਿਆ ਹੈ। ਉਸ ਨੇ ਇਹ ਵੀ ਦੱਸਿਆ ਆਖਿਰ ਉਸ ਦਿਨ ਕੀ ਹੋਇਆ ਸੀ। ਦਰਅਸਲ, ਇਕ ਨਿੱਜੀ ਚੈਨਲ ਨਾਲ ਸਤਵਿੰਦਰ ਬੁੱਗਾ ਨੇ ਗੱਲਬਾਤ ਕਰਦਿਆਂ ਆਖਿਆ, 'ਮੈਂ ਉਨ੍ਹਾਂ ਨੂੰ ਇਹ ਸਮਝਾ ਰਿਹਾ ਕਿ ਆਹਾ ਕਿਆਰੀ ਮੇਰੀ ਹੈ ਤੇ ਆਹਾ ਕਿਆਰੀ ਤੁਹਾਡੀ ਹੈ। ਮੇਰੀ ਕਿਆਰੀ ਵੱਲ ਅਸੀ ਮੂੰਹ ਕਰਕੇ ਖੜ੍ਹੇ ਆ...ਇਸ ਦੌਰਾਨ ਜਿੰਨੇ ਵੀ ਉੱਥੇ ਸੀ ਸਾਰੇ ਉੱਧਰ ਨੂੰ ਮੂੰਹ ਕਰਕੇ ਖੜ੍ਹੇ ਸੀ। ਇਸ ਦੌਰਾਨ ਉਸ ਦੀ ਪਤਨੀ ਪਿੱਛੇ ਖੜ੍ਹੀ-ਖੜ੍ਹੀ ਡਿੱਗ ਗਈ। ਮੈਂ ਭਰਜਾਈ ਦੇ ਹੱਥ ਪੈਰ ਝੱਸੇ ਅਤੇ ਹਸਪਤਾਲ ਲੈ ਗਿਆ।' ਸਤਵਿੰਦਰ ਬੁੱਗਾ ਨੇ ਇਹ ਵੀ ਕਿਹਾ ਕਿ ਇਸ ਤੋਂ ਪਹਿਲਾਂ ਇਨ੍ਹਾਂ ਦੋਵਾਂ ਨੇ ਮੇਰੇ 'ਤੇ ਗੱਡੀ ਚੜ੍ਹਾਈ ਅਤੇ ਦੋਵਾਂ ਨੇ ਮਿਲ ਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ : ਰੈਪਰ ਡਿਵਾਈਨ ਨੇ ਆਪਣੇ ਨਵੇਂ ਗੀਤ ‘4.10’ ’ਚ ਵਰਤਿਆ ਯਮਲਾ ਜੱਟ ਦਾ ਮਸ਼ਹੂਰ ਗੀਤ

ਵਰਕਫਰੰਟ ਦੀ ਗੱਲ ਕਰਿਏ ਤਾਂ ਸਤਵਿੰਦਰ ਬੁੱਗਾ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਸਤਵਿੰਦਰ ਬੁੱਗਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News