ਮੌਤ ਤੋਂ ਕੁਝ ਘੰਟੇ ਪਹਿਲਾਂ ਹੋਲੀ ਖੇਡ ਰਹੇ ਸਨ ਸਤੀਸ਼ ਕੌਸ਼ਿਕ, ਆਖਰੀ ਪੋਸਟ ਦੇਖ ਨਮ ਹੋਈਆਂ ਅੱਖਾਂ

Thursday, Mar 09, 2023 - 10:46 AM (IST)

ਮੌਤ ਤੋਂ ਕੁਝ ਘੰਟੇ ਪਹਿਲਾਂ ਹੋਲੀ ਖੇਡ ਰਹੇ ਸਨ ਸਤੀਸ਼ ਕੌਸ਼ਿਕ, ਆਖਰੀ ਪੋਸਟ ਦੇਖ ਨਮ ਹੋਈਆਂ ਅੱਖਾਂ

ਮੁੰਬਈ (ਬਿਊਰੋ)– ਸਤੀਸ਼ ਕੌਸ਼ਿਕ ਦੀ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅਜੇ 24 ਘੰਟੇ ਪਹਿਲਾਂ ਉਹ ਆਪਣੇ ਫ਼ਿਲਮੀ ਦੋਸਤਾਂ ਨਾਲ ਹੋਲੀ ਖੇਡ ਰਹੇ ਸਨ। ਜਾਵੇਦ ਅਖ਼ਤਰ ਤੋਂ ਲੈ ਕੇ ਮਹਿਮਾ ਚੌਧਰੀ ਤੱਕ, ਉਨ੍ਹਾਂ ਨੇ ਇੰਸਟਾਗ੍ਰਾਮ ’ਤੇ ਹੋਲੀ ਖੇਡਦਿਆਂ ਕਾਫੀ ਤਸਵੀਰਾਂ ਸਾਂਝੀਆਂ ਕੀਤੀਆਂ ਸਨ।

PunjabKesari

ਉਹ ਬਹੁਤ ਖ਼ੁਸ਼ ਨਜ਼ਰ ਆ ਰਹੇ ਸਨ। ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਹੋਲੀ ਦੀ ਵਧਾਈ ਵੀ ਦਿੱਤੀ। ਹੁਣ ਉਨ੍ਹਾਂ ਦੀ ਆਖਰੀ ਪੋਸਟ ਦੇਖ ਕੇ ਪ੍ਰਸ਼ੰਸਕ ਭਾਵੁਕ ਹੋ ਰਹੇ ਹਨ। ਉਨ੍ਹਾਂ ਨੂੰ ਅਜੇ ਵੀ ਯਕੀਨ ਨਹੀਂ ਆ ਰਿਹਾ ਕਿ ‘ਮਿਸਟਰ ਇੰਡੀਆ’ ਵਾਲਾ ‘ਕੈਲੰਡਰ’ ਇਸ ਦੁਨੀਆ ’ਚ ਨਹੀਂ ਰਿਹਾ।

PunjabKesari

ਸਤੀਸ਼ ਕੌਸ਼ਿਕ ਨੇ ਇਕ ਦਿਨ ਪਹਿਲਾਂ ਹੀ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਸੀ। ਉਨ੍ਹਾਂ ਨੇ ਰਿਚਾ ਚੱਢਾ, ਅਲੀ ਫਜ਼ਲ, ਜਾਵੇਦ ਅਖ਼ਤਰ ਤੇ ਮਹਿਮਾ ਚੌਧਰੀ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਸਾਰਿਆਂ ਲਈ ਲਿਖਿਆ, ‘‘ਸਭ ਨੂੰ ਹੋਲੀ ਮੁਬਾਰਕ।’’

PunjabKesari

ਉਨ੍ਹਾਂ ਦੀ ਪੋਸਟ ’ਤੇ ਇਕ ਯੂਜ਼ਰ ਨੇ ਕੁਮੈਂਟ ਕੀਤਾ, ‘‘ਜ਼ਿੰਦਗੀ ਕਿੰਨੀ ਬੇਰਹਿਮ ਹੋ ਸਕਦੀ ਹੈ। ਕੁਝ ਘੰਟੇ ਪਹਿਲਾਂ ਮੈਂ ਇਸ ਪਿਆਰੀ ਪੋਸਟ ਦੀ ਪ੍ਰਸ਼ੰਸਾ ਕਰ ਰਿਹਾ ਸੀ ਤੇ ਹੁਣ ਇਸ ਦਿਲ ਦਹਿਲਾਉਣ ਵਾਲੀ ਖ਼ਬਰ ਨਾਲ ਉਠਿਆ ਹਾਂ। RIP ਸਤੀਸ਼ ਜੀ। ਤਣਾਅ ਦੇ ਇਸ ਦੌਰ ’ਚ ਸਾਨੂੰ ਹਸਾਉਣ ਲਈ ਤੁਹਾਡਾ ਧੰਨਵਾਦ।’’

PunjabKesari

ਦੱਸਿਆ ਜਾ ਰਿਹਾ ਹੈ ਕਿ ਸਤੀਸ਼ ਕੌਸ਼ਿਕ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਗੁਰੂਗ੍ਰਾਮ ਗਏ ਸਨ, ਜਿਥੇ ਕਾਰ ’ਚ ਅਚਾਨਕ ਬੀਮਾਰ ਹੋ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।

PunjabKesari

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News