ਕਿਉਂ ਗੁਰਮੀਤ ਬਾਵਾ ਕਰਕੇ ਪੰਜਾਬੀ ਕਲਾਕਾਰਾਂ ’ਤੇ ਭੜਕੀ ਸਤਿੰਦਰ ਸੱਤੀ, ਦੇਖੋ ਵਾਇਰਲ ਵੀਡੀਓ

Wednesday, Nov 24, 2021 - 01:28 PM (IST)

ਚੰਡੀਗੜ੍ਹ (ਬਿਊਰੋ)– ਪੰਜ ਦਹਾਕਿਆਂ ਤਕ ਆਪਣੇ ਦਮ ’ਤੇ ਲੰਬੀ ਹੇਕ ਨਾਲ ਰਵਾਇਤੀ ਪੰਜਾਬੀ ਗਾਇਕੀ ਦੀ ਸੇਵਾ ਕਰਨ ਵਾਲੀ ਗੁਰਮੀਤ ਬਾਵਾ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਦਾ ਸੋਮਵਾਰ ਨੂੰ ਅੰਮ੍ਰਿਤਸਰ ਵਿਖੇ ਸਰਕਾਰ ਕੀਤਾ ਗਿਆ। ਇਥੇ ਵੱਡੀ ਗਿਣਤੀ ’ਚ ਸ਼ਹਿਰ ਵਾਸੀ ਤਾਂ ਪਹੁੰਚੇ ਪਰ ਕਲਾ ਜਗਤ ਨਾਲ ਜੁੜੀਆਂ ਗਿਣਵੀਆਂ ਸ਼ਖ਼ਸੀਅਤਾਂ ਹੀ ਪਹੁੰਚੀਆਂ। ਇਸ ਕਰਕੇ ਸਤਿੰਦਰ ਸੱਤੀ ਨੇ ਪੰਜਾਬੀ ਕਲਾਕਾਰਾਂ ਦੀ ਕਲਾਸ ਲਗਾਈ ਹੈ।

ਇਹ ਖ਼ਬਰ ਵੀ ਪੜ੍ਹੋ : ਮਿਸਟਰ ਬੀਨ ਦੀ ਮੌਤ ਦੀ ਫੈਲੀ ਅਫਵਾਹ, ਜਾਣੋ ਕੀ ਹੈ ਸੱਚਾਈ

ਫੇਸਬੁੱਕ ’ਤੇ ਲਾਈਵ ਹੋ ਕੇ ਉਨ੍ਹਾਂ ਕਿਹਾ ਕਿ ਚੰਦ ਕਲਾਕਾਰਾਂ ਤੋਂ ਇਲਾਵਾ ਕੋਈ ਨਜ਼ਰ ਨਹੀਂ ਆਇਆ। ਉਨ੍ਹਾਂ ਕਿਹਾ ਕਿ ਗੁਰਮੀਤ ਬਾਵਾ ਦੇ ਗੀਤ ਗਾ ਕੇ ਕਈ ਕਲਾਕਾਰ ਹਿੱਟ ਹੋਏ ਹਨ। ਇਸ ਦੇ ਨਾਲ ਹੀ ਉਨ੍ਹਾਂ ਗੁਰਮੀਤ ਬਾਵਾ ਦੇ ਭੋਗ ’ਤੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਗੁਰਮੀਤ ਬਾਵਾ ਦੇ ਭੋਗ ’ਤੇ ਸਾਰੇ ਨਵੇਂ-ਪੁਰਾਣੇ ਕਲਾਕਾਰ ਪਹੁੰਚਣ।

ਸੱਤੀ ਨੇ ਫੇਸਬੁੱਕ ’ਤੇ ਪੋਸਟ ਪਾਈ ਹੈ, ‘ਗੁਰਮੀਤ ਬਾਵਾ ਜੀ ਨੂੰ ਸਟੇਜਾਂ ’ਤੇ ਮਾਂ ਕਹਿਣ ਵਾਲੇ ਕਲਾਕਾਰ, ਉਨ੍ਹਾਂ ਦੀ ਅਰਥੀ ਨੂੰ ਮੋਢਾ ਦੇਣ ਦਾ ਸਮਾਂ ਨਾ ਕੱਢ ਸਕੇ।’

ਦੱਸ ਦੇਈਏ ਕਿ ਕਲਾ ਜਗਤ ਨਾਲ ਜੁੜੀਆਂ ਹਸਤੀਆਂ ਨੇ ਗੁਰਮੀਤ ਬਾਵਾ ਦੇ ਅਕਾਲ ਚਲਾਣੇ ਨੂੰ ਵੱਡਾ ਘਾਟਾ ਦੱਸਿਆ ਹੈ। ਕੁਝ ਕਲਾਕਾਰਾਂ ਨੇ ਸਸਕਾਰ ਮੌਕੇ ਸਰਕਾਰੀ ਸਨਮਾਨ ਨਾ ਦਿੱਤੇ ਜਾਣ ’ਤੇ ਰੋਸ ਜਤਾਇਆ। ਕੁਝ ਨੇ ਗੁਰਮੀਤ ਬਾਵਾ ਦੇ ਨਾਮ ’ਤੇ ਅਕੈਡਮੀ ਜਾਂ ਕੋਈ ਵੱਡੀ ਯਾਦਗਾਰ ਬਣਾਉਣ ਦੀ ਮੰਗ ਕੀਤੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News