ਸਤਿੰਦਰ ਸੱਤੀ ਨੇ ਮਾਂ ਦੇ ਨਾਲ ਸਾਂਝਾ ਕੀਤਾ ਵੀਡੀਓ, ਕਿਹਾ- 'ਸਵਰਗਾਂ ਨੂੰ ਸਵਰਗ ਜਾ ਮਿਲਦੇ ਮਾਂਏਂ ਤੇਰੀ ਗੋਦ 'ਚ ਆ ਕੇ'

Thursday, Aug 01, 2024 - 12:26 PM (IST)

ਸਤਿੰਦਰ ਸੱਤੀ ਨੇ ਮਾਂ ਦੇ ਨਾਲ ਸਾਂਝਾ ਕੀਤਾ ਵੀਡੀਓ, ਕਿਹਾ- 'ਸਵਰਗਾਂ ਨੂੰ ਸਵਰਗ ਜਾ ਮਿਲਦੇ ਮਾਂਏਂ ਤੇਰੀ ਗੋਦ 'ਚ ਆ ਕੇ'

ਵੈੱਬ ਡੈਸਕ- ਸਤਿੰਦਰ ਸੱਤੀ ਟੈਲੀਵਿਜ਼ਨ ਇੰਡਸਟਰੀ 'ਚ ਵੱਡਾ ਨਾਮ ਸਥਾਪਤ ਕਰ ਚੁੱਕੀ ਹੈ। ਦੁਨੀਆ ਭਰ ਦੀਆਂ ਵੱਡੀਆਂ ਸਟੇਜਾਂ 'ਤੇ ਸੱਤੀ ਦੀ ਸ਼ਾਇਰੀ ਅਤੇ ਗਹਿਰੇ ਲਫਜ਼ਾਂ ਦੀ ਗੂੰਜ ਪੈਂਦੀ ਹੈ।ਸਤਿੰਦਰ ਸੱਤੀ ਨੇ ਆਪਣੀ ਮਾਂ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ।ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਸਤਿੰਦਰ ਸੱਤੀ ਆਪਣੀ ਮਾਂ ਦੇ ਨਾਲ ਬੈਠੇ ਚਾਹ ਦਾ ਮਜ਼ਾ ਲੈ ਰਹੇ ਹਨ ।  

PunjabKesari

ਜਿਸ ਨੂੰ ਸਾਂਝਾ ਕਰਦੇ ਹੋਏ  ਅਦਾਕਾਰਾ ਨੇ ਲਿਖਿਆ 'ਮੇਰੀ ਖ਼ਾਹਿਸ਼ ਹੈ ਕਿ ਫਿਰ ਤੋਂ ਮੈਂ ਮਾਂ ਨਾਲ ਇੰਝ ਲਿਪਟਾ ਕਿ ਬੱਚਾ ਹੋ ਜਾਂਵਾਂ'।ਇਸ ਦੇ ਨਾਲ ਹੀ ਗਾਇਕਾ ਨੇ ਇਸ ਵੀਡੀਓ 'ਤੇ ਲਿਖਿਆ 'ਸਵਰਗਾਂ ਨੂੰ ਸਵਰਗ ਜਾ ਮਿਲਦੇ ਮਾਂਏਂ ਤੇਰੀ ਗੋਦ 'ਚ ਆ ਕੇ' । ਇਸ ਵੀਡੀਓ 'ਤੇ ਫੈਨਸ ਵੇ ਵੱਲੋਂ ਵੀ ਰਿਐਕਸ਼ਨ ਆ ਰਹੇ ਹਨ ਅਤੇ ਫੈਨਸ ਨੂੰ ਮਾਂ ਧੀ ਦਾ ਇਹ ਅੰਦਾਜ਼ ਵੀ ਬਹੁਤ ਪਿਆਰਾ ਲੱਗ ਰਿਹਾ ਹੈ। 

 

 
 
 
 
 
 
 
 
 
 
 
 
 
 
 
 

A post shared by Satinder Satti (@satindersatti)

ਸਤਿੰਦਰ ਸੱਤੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਬਤੌਰ ਐਂਕਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ 'ਚ ਵੀ ਕੰਮ ਕੀਤਾ ਅਤੇ ਕਈ ਫ਼ਿਲਮਾਂ 'ਚ ਅਦਾਕਾਰੀ ਕਰਦੇ ਹੋਏ ਵੀ ਦਿਖਾਈ ਦਿੱਤੀ ।ਇਸ ਤੋਂ ਇਲਾਵਾ ਸੱਤੀ ਆਪਣੇ ਸੋਸ਼ਲ ਮੀਡੀਆ ;ਤੇ ਫੈਨਜ਼ ਨੂੰ ਗਿਆਨ ਦਾ ਡੋਜ਼ ਵੀ ਦਿੰਦੀ ਰਹਿੰਦੀ ਹੈ। ਉਨ੍ਹਾਂ ਦੇ ਵੀਡੀਓਜ਼ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਉਹ ਆਪਣੇ ਭਾਰ ਘਟਾਉਣ ਤੇ ਡਾਈਟ ਨਾਲ ਸਬੰਧਤ ਵੀਡੀਓਜ਼ ਕਰਕੇ ਵੀ ਜ਼ਿਆਦਾ ਚਰਚਾ 'ਚ ਰਹਿੰਦੀ ਹੈ।


author

Priyanka

Content Editor

Related News