ਸੂਫ਼ੀ ਗਾਇਕ ਸਤਿੰਦਰ ਸਰਤਾਜ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫ਼ਾ
Friday, Sep 02, 2022 - 12:17 PM (IST)

ਬਾਲੀਵੁੱਡ ਡੈਸਕ- ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸੂਫ਼ੀ ਗਾਇਕ ਸਤਿੰਦਰ ਸਰਤਾਜ ਨੇ ਆਪਣੀ ਗਾਇਕੀ ਨਾਲ ਪੰਜਾਬ ’ਚ ਹੀ ਨਹੀਂ ਸਗੋਂ ਦੇਸ਼-ਵਿਦੇਸ਼ 'ਚ ਵੀ ਆਪਣਾ ਨਾਂ ਬਣਾਇਆ ਹੈ। ਸਤਿੰਦਰ ਸਰਤਾਜ ਨੇ ਆਪਣੀ ਗਾਇਕੀ ਨਾਲ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾਇਆ ਹੈ। ਗਾਇਕ ਆਪਣੇ ਗੀਤਾਂ ਹਮੇਸ਼ਾ ਪ੍ਰਸ਼ੰਸਕਾਂ ਦੇ ਦਿਲਾਂ ’ਤੇ ਛਾਹ ਜਾਂਦੇ ਹਨ।
ਇਹ ਵੀ ਪੜ੍ਹੋ : ਆਲੀਆ ਨੂੰ ਪਤੀ ਰਣਬੀਰ ਨਾਲ ਏਅਰਪੋਰਟ ’ਤੇ ਦੇਖਿਆ ਗਿਆ, ਹਸੀਨਾ ਟੈਡੀ-ਪ੍ਰਿੰਟਿਡ ਬਲੈਕ ਡਰੈੱਸ ’ਚ ਦਿੱਸੀ ਕੂਲ
ਦੱਸ ਦੇਈਏ ਕਿ ਕਲਾਕਾਰ ਨੇ ਆਪਣੇ ਜਨਮਦਿਨ ’ਤੇ ਪ੍ਰਸ਼ੰਸਕਾਂ ਨੂੰ ਇਕ ਖ਼ਾਸ ਤੋਹਫ਼ਾ ਦਿੱਤਾ ਹੈ। ਜਿਸ ਬਾਰੇ ਜਾਣ ਕੇ ਤੁਸੀ ਵੀ ਖੁਸ਼ ਹੋ ਜਾਵੋਗੇ। ਸਤਿੰਦਰ ਸਰਤਾਜ ਨੇ ਇਹ ਖੁਸ਼ਖਬਰੀ ਆਪਣੇ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।
ਦਰਅਸਲ ਕਲਾਕਾਰ ਵੱਲੋਂ ਆਪਣੇ ਐੱਪ ਅਤੇ ਓ.ਟੀ.ਟੀ ਪਲੇਟਫ਼ਾਰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸਦੀ ਜਾਣਕਾਰੀ ਸਾਂਝੀ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਮੇਰੇ ਜਨਮਦਿਨ ’ਤੇ ਅਸੀਂ ਹੈਸ਼ਟੈਗ eMehfil ਨਾਮ ਦਾ ਆਪਣਾ ਐਪ / ਪਲੇਟਫ਼ਾਰਮ ਲਾਂਚ ਕਰ ਰਹੇ ਹਾਂ। ਹੁਣ ਤੋਂ ਤੁਸੀਂ ਇਸ ਵੈੱਬ ਪੋਰਟਲ ’ਤੇ ਹਰ ਜਾਣਕਾਰੀ ਅਤੇ ਵਿਸ਼ੇਸ਼ ਰੀਲੀਜ਼ਾਂ ਨੂੰ ਲੱਭ ਸਕਦੇ ਹੋ। ਇਸ ਐਪ ਦੀ ਵਿਸ਼ੇਸ਼ ਵਿਸ਼ੇਸ਼ਤਾ ਸਾਡੇ ਸੀਮਤ ਸੰਸਕਰਨਾਂ ਵਜੋਂ ਲਾਈਵ ਚੋਣਵੇਂ ਸਮਾਰੋਹਾਂ ਦਾ ਪ੍ਰਸਾਰਣ ਹੋਵੇਗਾ। (ਅਸੀਂ ਭਵਿੱਖ ’ਚ ਨਵੀਆਂ ਵਿਸ਼ੇਸ਼ਤਾਵਾਂ ਜੋੜਦੇ ਰਹਾਂਗੇ)। ਹੁਣੇ ਐਪ ਡਾਊਨਲੋਡ ਕਰੋ ਅਤੇ ਹੋਰ ਸੂਚਨਾਵਾਂ/ਸੰਚਾਰ ਲਈ ਆਪਣੇ ਆਪ ਨੂੰ ਰਜਿਸਟਰ ਕਰੋ। ਅੱਜ ਤੱਕ ਤੁਹਾਡੇ ਪਿਆਰ, ਸ਼ੁਭਕਾਮਨਾਵਾਂ ਅਤੇ ਪ੍ਰਸ਼ੰਸਾ ਲਈ ਦਿਲੋਂ ਧੰਨਵਾਦ।’
ਇਹ ਵੀ ਪੜ੍ਹੋ : ਸਰਗੁਣ ਮਹਿਤਾ ਨੇ ਆਪਣੀ ਫ਼ਿਲਮ ‘ਮੋਹ’ ਦੇ ਗੀਤ ’ਤੇ ਕੀਤਾ ਜ਼ਬਰਦਸਤ ਡਾਂਸ, ਦੇਖੋ ਵੀਡੀਓ
ਗਾਇਕ ਸਤਿੰਦਰ ਸਰਤਾਜ ਦੀ ਇਸ ਪੋਸਟ ’ਤੇ ਪ੍ਰਸ਼ੰਸਕ ਪ੍ਰਤੀਕਿਰਿਆ ਕਰ ਰਹੇ ਹੈ ਅਤੇ ਪੋਸਟ ਨੂੰ ਪਸੰਦ ਕਰ ਰਹੇ ਹਨ। ਦੱਸ ਦੇਈਏ ਕਿ ਇਸ ਐਪ ਦੇ ਜ਼ਰਿਏ 24 ਸਤੰਬਰ ਨੂੰ ਦਿੱਲੀ ’ਚ ਹੋਣ ਵਾਲੇ ਸ਼ੋਅ ਨੂੰ ਲੋਕ ਘਰਾਂ ’ਚ ਆਨਲਾਈਨ ਦੇਖ ਸਕਣਗੇ।