ਸਤਿੰਦਰ ਸਰਤਾਜ 14 ਫਰਵਰੀ 2026 ਨੂੰ ਦਿੱਲੀ ’ਚ ‘ਹੈਰੀਟੇਜ ਟੂਰ ਇੰਡੀਆ’ ਨਾਲ ਰਚਨਗੇ ਸੰਗੀਤਕ ਇਤਿਹਾਸ

Saturday, Dec 13, 2025 - 02:48 PM (IST)

ਸਤਿੰਦਰ ਸਰਤਾਜ 14 ਫਰਵਰੀ 2026 ਨੂੰ ਦਿੱਲੀ ’ਚ ‘ਹੈਰੀਟੇਜ ਟੂਰ ਇੰਡੀਆ’ ਨਾਲ ਰਚਨਗੇ ਸੰਗੀਤਕ ਇਤਿਹਾਸ

ਜਲੰਧਰ (ਬਿਊਰੋ)– ਪੰਜਾਬੀ ਸੰਗੀਤ ਤੇ ਸੂਫ਼ੀਆਨਾ ਸੋਚ ਦੇ ਪ੍ਰਸਿੱਧ ਫਨਕਾਰ ਡਾ. ਸਤਿੰਦਰ ਸਰਤਾਜ ਆਪਣਾ ਬਹੁਤ ਉਡੀਕਿਆ ਜਾ ਰਿਹਾ ‘ਹੈਰੀਟੇਜ ਟੂਰ ਇੰਡੀਆ’ ਲੈ ਕੇ 14 ਫਰਵਰੀ, 2026 ਨੂੰ ਜੇ. ਐੱਲ. ਐੱਨ. ਸਟੇਡੀਅਮ, ਦਿੱਲੀ ’ਚ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ।

ਆਪਣੀ ਸ਼ਾਇਰੀ, ਰੂਹਾਨੀ ਆਵਾਜ਼ ਤੇ ਪੰਜਾਬੀ ਵਿਰਾਸਤ ਨਾਲ ਡੂੰਘੇ ਜੁੜਾਅ ਲਈ ਜਾਣੇ ਜਾਂਦੇ ਡਾ. ਸਰਤਾਜ ਦਾ ਇਹ ਕੰਸਰਟ ਸਿਰਫ਼ ਇਕ ਸੰਗੀਤਕ ਪ੍ਰੋਗਰਾਮ ਨਹੀਂ, ਸਗੋਂ ਸੱਭਿਆਚਾਰ, ਰਿਵਾਇਤ ਤੇ ਭਾਵਨਾਵਾਂ ਦਾ ਇਕ ਸ਼ਾਨਦਾਰ ਜਸ਼ਨ ਹੋਵੇਗਾ। ਦਿੱਲੀ ’ਚ ਹੋਣ ਜਾ ਰਿਹਾ ਇਹ ਮਹਾਨ ਸਮਾਗਮ ਦਰਸ਼ਕਾਂ ਲਈ ਇਕ ਯਾਦਗਾਰ ਅਨੁਭਵ ਸਾਬਿਤ ਹੋਵੇਗਾ।

PunjabKesari

ਇਸ ਵਿਸ਼ੇਸ਼ ਸਮਾਗਮ ਨੂੰ ਫੀਵਰ ਲਾਈਵ (Fever Live) ਵਲੋਂ ਕ੍ਰਿਏਟ ਕੀਤਾ ਗਿਆ ਹੈ, ਜਦਕਿ ਇਸ ਦੀ ਪ੍ਰੋਡਕਸ਼ਨ ਫਿਰਦੌਸ ਪ੍ਰੋਡਕਸ਼ਨਜ਼ ਤੇ ਔਰਾ ਵਾਈਬਜ਼ (Aura Vibes) ਵਲੋਂ ਕੀਤੀ ਜਾ ਰਹੀ ਹੈ, ਜੋ ਇਸ ਨੂੰ ਅੰਤਰਰਾਸ਼ਟਰੀ ਪੱਧਰ ਦਾ ਰੂਪ ਦੇਣਗੇ।

ਸ਼ੋਅ ਲਈ ਟਿਕਟਾਂ ‘ਡਿਸਟ੍ਰਿਕਟ (ਜ਼ੋਮਾਟੋ ਵਲੋਂ)’ ’ਤੇ ਉਪਲੱਬਧ ਹਨ। ਦਰਸ਼ਕਾਂ ਨੂੰ ਅਪੀਲ ਹੈ ਕਿ ਉਹ ਸਮੇਂ ਸਿਰ ਆਪਣੀਆਂ ਟਿਕਟਾਂ ਬੁੱਕ ਕਰਵਾ ਕੇ ਇਸ ਇਤਿਹਾਸਕ ਸੰਗੀਤਕ ਸ਼ਾਮ ਦਾ ਹਿੱਸਾ ਬਣਨ।

ਸਮਾਗਮ ਦੀ ਜਾਣਕਾਰੀ ਇਕ ਨਜ਼ਰ ’ਚ :

ਕਲਾਕਾਰ : ਡਾ. ਸਤਿੰਦਰ ਸਰਤਾਜ
ਟੂਰ : ਹੈਰੀਟੇਜ ਟੂਰ ਇੰਡੀਆ
ਤਾਰੀਖ਼ : 14 ਫਰਵਰੀ, 2026
ਥਾਂ : ਜੇ. ਐੱਲ. ਐੱਨ. ਸਟੇਡੀਅਮ, ਦਿੱਲੀ
ਟਿਕਟਾਂ : ਡਿਸਟ੍ਰਿਕਟ (ਜ਼ੋਮਾਟੋ ਵਲੋਂ)


author

Rahul Singh

Content Editor

Related News