ਸੱਤਿਆਰਾਜ, ਵਸੰਤ ਰਵੀ, ਤਾਨੀਆ ਹੋਪ, ਰਾਜੀਵ ਮੈਨਨ ਤੇ ਰਾਜੀਵ ਪਿੱਲੇਈ ਨੇ ਸਾਂਝਾ ਕੀਤਾ ਤਜਰਬਾ

Thursday, Sep 07, 2023 - 04:12 PM (IST)

ਸੱਤਿਆਰਾਜ, ਵਸੰਤ ਰਵੀ, ਤਾਨੀਆ ਹੋਪ, ਰਾਜੀਵ ਮੈਨਨ ਤੇ ਰਾਜੀਵ ਪਿੱਲੇਈ ਨੇ ਸਾਂਝਾ ਕੀਤਾ ਤਜਰਬਾ

ਜਲੰਧਰ (ਬਿਊਰੋ) - ਪੈਨ ਇੰਡੀਅਨ ਫ਼ਿਲਮ ‘ਸੁਪਰ ਹਿਊਮਨ ਵੈਪਨ’ ਦਾ ਐਕਸ਼ਨ-ਪੈਕਡ ਟੀਜ਼ਰ ਹਾਲ ਹੀ ’ਚ ਲਾਂਚ ਕੀਤਾ ਗਿਆ ਸੀ ਤੇ ਇਸ ਨੂੰ ਲੋਕਾਂ ਵੱਲੋਂ ਬਹੁਤ ਪਿਆਰ ਤੇ ਪ੍ਰਸ਼ੰਸਾ ਮਿਲੀ ਹੈ, ਜਿਸ ਨਾਲ ਫ਼ਿਲਮ ਦੇਖਣ ਲਈ ਉਨ੍ਹਾਂ ਦਾ ਉਤਸ਼ਾਹ ਵਧਿਆ ਹੈ। ਫ਼ਿਲਮ ਦੇ ਸਿਤਾਰੇ ਮਸ਼ਹੂਰ ਅਭਿਨੇਤਾ ਸੱਤਿਆਰਾਜ ‘ਕਟੱਪਾ’ ਦੀ ਭੂਮਿਕਾ ਲਈ ਸਭ ਤੋਂ ਮਸ਼ਹੂਰ ਹਨ।

PunjabKesari

‘ਬਾਹੂਬਲੀ’ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਸੱਤਿਆਰਾਜ ਮੀਡੀਆ ਨੂੰ ਮਿਲਣ ਮੁੰਬਈ ਪਹੁੰਚੇ।ਟਾਈਟਲ ਕਿਰਦਾਰ ਨਿਭਾਉਂਦੇ ਹੋਏ ਸੱਤਿਆਰਾਜ ਫ਼ਿਲਮ ’ਚ ਜ਼ਬਰਦਸਤ ਤੇ ਤੀਬਰ ਨਜ਼ਰ ਆ ਰਹੇ ਹਨ, ਜੋ ਉਨ੍ਹਾਂ ਦੀ ਐਕਸ਼ਨ ਸ਼ੈਲੀ ’ਚ ਵਾਪਸੀ ਦਾ ਸੰਕੇਤ ਹੈ। ਫ਼ਿਲਮ ਦੇ ਨਿਰਮਾਤਾਵਾਂ ਨੇ ਸੱਤਿਆਰਾਜ, ਵਸੰਤ ਰਵੀ, ਤਾਨੀਆ ਹੋਪ, ਰਾਜੀਵ ਦੀ ਮੌਜੂਦਗੀ ’ਚ ਮੁੰਬਈ ’ਚ ਮੈਨਨ ਤੇ ਰਾਜੀਵ ਪਿੱਲਈ ਨੇ ਇਕ ਪ੍ਰੈੱਸ ਕਾਨਫਰੰਸ ਕੀਤੀ, ਜਿੱਥੇ ਫ਼ਿਲਮ ’ਚ ਕੰਮ ਕਰਨ ਦੇ ਤਜਰਬੇ ਸਾਂਝੇ ਕੀਤੇ ਤੇ ਫ਼ਿਲਮ ਦੀ ਇਕ ਝਲਕ ਸਾਂਝੀ ਕੀਤੀ।

PunjabKesari

ਗੁਹਾਨ ਸੇਨਿਅੱਪਨ ਦੁਆਰਾ ਨਿਰਦੇਸ਼ਿਤ ਤੇ ਮਿਲੀਅਨ ਸਟੂਡੀਓ ਦੁਆਰਾ ਨਿਰਮਿਤ ਪੈਨ ਇੰਡੀਅਨ ਫ਼ਿਲਮ ‘ਸੁਪਰ ਹਿਊਮਨ ਵੈਪਨ’ ਜਲਦੀ ਹੀ 5 ਭਾਸ਼ਾਵਾਂ ਤਾਮਿਲ, ਤੇਲਗੂ, ਹਿੰਦੀ, ਮਲਿਆਲਮ ਤੇ ਕੰਨੜ ’ਚ ਸਿਨੇਮਾਘਰਾਂ ’ਚ ਆਵੇਗੀ।

PunjabKesari
 


author

sunita

Content Editor

Related News