ਮੁੰਬਈ 'ਚ ਸਰੋਜ ਖਾਨ ਨੂੰ ਕੀਤਾ ਸਪੁਰਦ-ਏ-ਖ਼ਾਕ, ਪਰਿਵਾਰਕ ਮੈਂਬਰਾਂ ਤੇ ਕਰੀਬੀ ਲੋਕਾਂ ਨੇ ਦਿੱਤੀ ਅੰਤਿਮ ਵਿਦਾਈ

07/03/2020 10:13:42 AM

ਮੁੰਬਈ (ਵੈੱਬ ਡੈਸਕ) : ਫ਼ਿਲਮ ਉਦਯੋਗ ਨੂੰ ਅੱਜ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਮਸ਼ਹੂਰ ਕੋਰੀਗ੍ਰਾਫ਼ਰ ਸਰੋਜ ਖਾਨ ਦਾ ਮੁੰਬਈ ਬਾਂਦਰਾ ਸਥਿਤ ਗੁਰੂ ਨਾਨਕ ਹਸਪਤਾਲ 'ਚ ਦਿਹਾਂਤ ਹੋ ਗਿਆ। ਸਰੋਜ ਖਾਨ ਦੀ ਮੌਤ ਦੀ ਵਜ੍ਹਾ ਦਿਲ ਦਾ ਪੈਣਾ ਦੱਸੀ ਜਾ ਰਹੀ ਹੈ। ਸਰੋਜ ਖਾਨ ਨੂੰ ਮੁੰਬਈ 'ਚ ਸਪੁਰਦ-ਏ-ਖ਼ਾਕ ਕੀਤਾ ਗਿਆ। ਜਾਣਕਾਰੀ ਅਨੁਸਾਰ ਸਵੇਰੇ 7 ਵਜੇ ਮਲਾਡ ਦੇ ਕਬਰਿਸਤਾਨ 'ਚ ਸਰੋਜ ਨੂੰ ਦਫ਼ਨਾਇਆ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ 'ਚ ਕਰੀਬੀ ਅਤੇ ਹੋਰ ਪਰਿਵਾਰਕ ਮੈਂਬਰ ਸ਼ਾਮਲ ਹੋਏ। ਸਰੋਜ ਖਾਨ ਦੀ ਬੇਟੀ ਸੁਕੈਨਾ ਨੇ ਦੱਸਿਆ ਕਿ ਤਿੰਨ ਦਿਨਾਂ ਬਾਅਦ ਪ੍ਰਾਰਥਨਾ ਕੀਤੀ ਜਾਵੇਗੀ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਸਾਹ ਲੈਣ 'ਚ ਪਰੇਸ਼ਾਨੀ ਆਉਣ ਕਾਰਨ ਉਨ੍ਹਾਂ ਨੂੰ ਗੁਰੂ ਨਾਨਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਪਰ ਕੁਝ ਦਿਨ ਬਾਅਦ ਉਹ ਠੀਕ ਹੋ ਗਏ ਸਨ ਅਤੇ ਆਪਣੇ ਘਰ ਵਾਪਸ ਆ ਗਏ ਸਨ। ਇਸ ਗੱਲ ਦੀ ਪੁਸ਼ਟੀ ਉਨ੍ਹਾਂ ਦੇ ਘਰ ਵਾਲਿਆਂ ਨੇ ਕੀਤੀ ਸੀ ਪਰ ਹੁਣ ਸਰੋਜ ਖ਼ਾਨ ਸਾਡੇ 'ਚ ਨਹੀਂ ਰਹੀ। ਸਰੋਜ ਖਾਨ ਦੀ ਉਮਰ 71 ਸਾਲ ਸੀ।

ਦੱਸਣਯੋਗ ਹੈ ਕਿ ਸਰੋਜ ਖਾਨ ਦੇ ਜਾਣ ਨਾਲ ਫ਼ਿਲਮ ਉਦਯੋਗ ਨੂੰ ਵੱਡਾ ਝਟਕਾ ਲੱਗਾ ਹੈ। ਇੱਕ ਤੋਂ ਬਾਅਦ ਇੱਕ ਆ ਰਹੀਆਂ ਦੁਖਦਾਈ ਖ਼ਬਰਾਂ ਨਾਲ ਫ਼ਿਲਮ ਉਦਯੋਗ ਦੇ ਲੋਕ ਸਦਮੇ 'ਚ ਹਨ। ਸਰੋਜ ਖਾਨ ਦੇ ਤੁਰ ਜਾਣ ਤੋਂ ਬਾਅਦ ਬਾਲੀਵੁੱਡ ਸੈਲੀਬ੍ਰੇਟਜ਼ ਤੋਂ ਲੈ ਕੇ ਆਮ ਆਦਮੀ ਤਕ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।


sunita

Content Editor

Related News