ਅਕਸ਼ੈ ਨਾਲ ਤਸਵੀਰਾਂ ਸਾਂਝੀਆਂ ਕਰ ਸਰਗੁਣ ਨੇ ਕਿਹਾ-33 ਸਾਲ ਸਿਲਵਰ ਸਕ੍ਰੀਨ ’ਤੇ ਰਾਜ ਕਰਨਾ ਕੋਈ ਮਜ਼ਾਕ ਨਹੀਂ

09/04/2022 2:41:26 PM

ਬਾਲੀਵੁੱਡ ਡੈਸਕ- ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਇਨ੍ਹੀਂ ਦਿਨੀਂ ਕਾਫ਼ੀ ਸੁਰਖੀਆਂ ’ਚ ਹੈ। ਸਰਗੁਣ ਨੇ ਪੰਜਾਬੀ ਇੰਡਸਟਰੀ ’ਚ ਵੀ ਕਾਫ਼ੀ ਨਾਮ ਕਮਾਇਆ ਹੈ। ਇਸ ਤੋਂ ਬਾਅਦ ਅਦਾਕਾਰਾ ਸਰਗੁਣ ਮਹਿਤਾ ਹੁਣ ਬਾਲੀਵੁੱਡ ’ਚ ਵੀ ਆਪਣਾ ਨਾਂ ਬਣਾ ਚੁੱਕੀ ਹੈ। 

PunjabKesari
ਹਾਲ ਹੀ ’ਚ ਅਦਾਕਾਰਾ ਸਰਗੁਣ ਮਹਿਤਾ ਬਾਲੀਵੁੱਡ ਫ਼ਿਲਮ ‘ਕਠਪੁਤਲੀ’ ’ਚ ਅਦਾਕਾਰ ਅਕਸ਼ੈ ਕੁਮਾਰ ਨਾਲ ਨਜ਼ਰ ਆਈ ਹੈ। ਇਹ ਫ਼ਿਲਮ ਦੀ ਹਾਲ ਹੀ ’ਚ ਰਿਲੀਜ਼ ਹੋਈ ਹੈ। ਫ਼ਿਲਮ ‘ਕਠਪੁਤਲੀ’ ’ਚ ਸਰਗੁਣ ਦੇ ਵੱਖਰੇ ਕਿਰਦਾਰ ਅਤੇ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਅਦਾਕਾਰਾ ਨੇ ਆਪਣੇ ਕੋ-ਸਟਾਰ ਅਕਸ਼ੈ ਕੁਮਾਰ ਨਾਲ ਸੋਸ਼ਲ ਮੀਡੀਆ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਇਹ ਵੀ ਪੜ੍ਹੋ : ਮਸ਼ਹੂਰ ਰੈਪਰ ਹਨੀ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਇਸ ਗੀਤ ਨੂੰ ਲੈ ਕੇ ਸ਼ਿਕਾਇਤ ਦਰਜ

ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਰਾਹੀ ਇਕ ਪੋਸਟ ਸਾਂਝੀ ਕੀਤੀ ਹੈ। ਜਿਸ ’ਚ ਅਦਾਕਾਰਾ ਨੇ ਅਕਸ਼ੈ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਦੇ ਨਾਲ ਅਦਾਕਾਰਾ ਨੇ ਇਕ ਸ਼ਾਨਦਾਰ ਕੈਪਸ਼ਨ ਵੀ ਲਿਖੀ ਹੈ ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। 

PunjabKesari

ਅਦਾਕਾਰਾ ਨੇ ਲਿਖਿਆ ਹੈ ਕਿ ਜਿਸ ਦਿਨ ਇਹ ਖ਼ਬਰ ਆਈ ਸੀ ਕਿ ਮੈਂ ਅਕਸ਼ੈ ਕੁਮਾਰ ਨਾਲ ਫ਼ਿਲਮ ਕਰ ਰਹੀ ਹਾਂ, ਉਸ ਦਿਨ ਤੋਂ ਹਰ ਜਗ੍ਹਾ, ਹਰ ਫ਼ੈਮਿਲੀ ਫੰਕਸ਼ਨ, ਹਰ ਡਿਨਰ ’ਤੇ ਇਕ ਹੀ ਸਵਾਲ ਸੀ, ਕੀ ਰੀਅਲ ਲਾਈਫ਼ ’ਚ ਅਕਸ਼ੈ ਕਿਵੇਂ ਹਨ, ਮੈਂ ਝੂਠ ਨਹੀਂ ਬੋਲ ਰਹੀ ਜਦੋਂ ਇਨ੍ਹਾਂ ਦੀ ਤਾਰੀਫ਼ ਸ਼ੂਰੁ ਕਰੋ ਤਾਂ ਘੰਟਿਆਂ ਤੱਕ ਕਰ ਸਰਦੇ ਹੋ, ਮੈਂ ਸ਼ਬਦਾਂ ’ਚ ਬਿਆਨ ਨਹੀਂ ਕਰ ਸਕਦੀ ਕਿ ਸ਼ੂਟਿੰਗ ਦੌਰਾਨ ਉਹ ਸਾਰਿਆਂ ਨਾਲ ਕਿੰਨਾ ਚੰਗੇ ਸੀ। ਸੈੱਟ ’ਤੇ ਵੀ ਉਹ ਭਾਵੁਕ, ਸਮਰਪਿਤ ਅਤੇ ਅਨੁਸ਼ਾਸਿਤ ਹੈ, ਮੇਰੇ ਕੋਲ ਹਮੇਸ਼ਾ ਸ਼ਬਦਾਂ ਦੀ ਕਮੀ ਹੁੰਦੀ ਹੈ। ਸਿਲਵਰ ਸਕ੍ਰੀਨ ਅਤੇ ਦਿਲਾਂ ’ਤੇ 33 ਸਾਲਾਂ ਤੱਕ ਰਾਜ ਕਰਨਾ ਕੋਈ ਮਜ਼ਾਕ ਨਹੀਂ ਹੈ।

ਇਹ ਵੀ ਪੜ੍ਹੋ : ਜਦੋਂ ਵਿਆਹ ਮੌਕੇ ਬੇਹੋਸ਼ ਹੋ ਗਏ ਸਨ ਮਰਹੂਮ ਰਿਸ਼ੀ ਕਪੂਰ, ਪਤਨੀ ਨੀਤੂ ਕਪੂਰ ਨੇ ਸਾਂਝਾ ਕੀਤਾ ਮਜ਼ੇਦਾਰ ਕਿੱਸਾ

PunjabKesari

ਇਹ ਵੀ ਪੜ੍ਹੋ : ਸਰਗੁਣ ਨੇ ‘ਕਠਪੁਤਲੀ’ ਫ਼ਿਲਮ ’ਚ ਆਪਣੇ ਕਿਰਦਾਰ ਅਤੇ ਅਦਾਕਾਰੀ ਨਾਲ ਜਿੱਤਿਆ ਦਿਲ, ਪ੍ਰਸ਼ੰਸਕ ਕਰ ਰਹੇ ਤਾਰੀਫ਼

ਇਸ ਦੇ ਨਾਲ ਹੀ ਅਦਾਕਾਰਾ ਨੇ ਅੱਗੇ ਕਿਹਾ ਕਿ ‘ਸੱਚੇ ਸ਼ਬਦਾਂ ’ਚ ਇਕ ਸੁਪਰਸਟਾਰ ਹਨ। ਇੰਨੇ ਸ਼ਾਨਦਾਰ ਹੋਣ ਲਈ ਧੰਨਵਾਦ ਅਕਸ਼ੈ ਸਰ, ਹਮੇਸ਼ਾ ਤੁਹਾਡੇ ਭਲੇ ਲਈ ਅਰਦਾਸ ਕਰਾਂਗੀ, ਪਿਆਰ ਅਤੇ ਸਤਿਕਾਰ ਸਰਗੁਣ ਮਹਿਤਾ, ਸ਼ੋ ਪਰਮਾਰ, ਅਰਸ਼ੈ ਕੁਮਾਰ ‘cuttputli’ ਲਈ ਧੰਨਵਾਦ।’ ਤਸਵੀਰ ’ਚ ਦੋਵੇਂ ਹੱਸਦੇ ਨਜ਼ਰ ਆ ਰਹੇ ਹਨ। ਪ੍ਰਸ਼ੰਸਕਾਂ ਇਨ੍ਹਾਂ ਦੀਆਂ ਤਸਵੀਰਾਂ ਅਤੇ ਫ਼ਿਲਮ ਨੂੰ ਬੇਹੱਦ ਪਿਆਰ ਦੇ ਰਹੇ ਹਨ।


Shivani Bassan

Content Editor

Related News