ਅਦਾਕਾਰਾ ਸਰਗੁਣ ਮਹਿਤਾ ਦਾ ਪਤੀ ਰਵੀ ਦੂਬੇ ਨੇ ਖੋਲ੍ਹਿਆ ਇਹ ਭੇਦ, ਵੀਡੀਓ ਵਾਇਰਲ

Sunday, Oct 23, 2022 - 05:17 PM (IST)

ਅਦਾਕਾਰਾ ਸਰਗੁਣ ਮਹਿਤਾ ਦਾ ਪਤੀ ਰਵੀ ਦੂਬੇ ਨੇ ਖੋਲ੍ਹਿਆ ਇਹ ਭੇਦ, ਵੀਡੀਓ ਵਾਇਰਲ

ਜਲੰਧਰ (ਬਿਊਰੋ) : ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਆਏ ਦਿਨ ਉਹ ਆਪਣੀਆਂ ਖ਼ੂਬਸੂਰਤ ਤਸਵੀਰਾਂ ਤੇ ਵੀਡੀਓਜ਼ ਨਾਲ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਹਾਲ ਹੀ 'ਚ ਰਵੀ ਦੂਬੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਉਹ ਪਤਨੀ ਸਰਗੁਣ ਮਹਿਤਾ ਨਾਲ ਨਜ਼ਰ ਆ ਰਿਹਾ ਹੈ। ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਸਰਗੁਣ ਮਹਿਤਾ ਆਪਣੇ ਪਤੀ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ।

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰਵੀ ਦੂਬੇ ਨੇ ਲਿਖਿਆ ਕਿ ''ਸਭ ਸਰਗੁਣ ਮਹਿਤਾ ਦੀ ਤਾਰੀਫ਼ ਕਰਦੇ ਹਨ, ਜੋ ਨਹੀਂ ਕਰਦਾ, ਉਸ ਦੀ ਛਾਤੀ 'ਤੇ ਮੁੱਕਾ ਮਾਰ ਕੇ ਤਾਰੀਫ਼ ਕਰਵਾ ਲੈਂਦੀ ਹੈ ਮੇਰੀ ਛੋਟੀ।'' ਇਸ ਵੀਡੀਓ ਨੂੰ ਦੋਵਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਦੱਸ ਦਈਏ ਕਿ ਸਰਗੁਣ ਮਹਿਤਾ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ 'ਚ ਅਮਿੱਟ ਛਾਪ ਛੱਡੀ ਹੈ। ਉਸ ਨੇ ਆਪਣੀਆਂ ਫ਼ਿਲਮਾਂ 'ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਟੀ. ਵੀ. ਸੀਰੀਅਲ ਤੋਂ ਕੰਮ ਦੀ ਸ਼ੁਰੂਆਤ ਕਰਨ ਵਾਲੀ ਸਰਗੁਣ ਮਹਿਤਾ ਅੱਜ ਹਰ ਦੂਜੀ ਪੰਜਾਬੀ ਫ਼ਿਲਮ 'ਚ ਨਜ਼ਰ ਆ ਰਹੀ ਹੈ। ਉਹ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ। ਸਰਗੁਣ ਮਹਿਤਾ ਦੇ ਪਤੀ ਰਵੀ ਦੂਬੇ ਵੀ ਇੱਕ ਵਧੀਆ ਅਦਾਕਾਰ ਹੈ। ਉਹ ਵੀ ਕਈ ਵੱਡੇ ਪੱਧਰ ਦੇ ਟੀ. ਵੀ. ਸੀਰੀਅਲ ਅਤੇ ਵੈੱਬ ਸੀਰੀਜ਼ 'ਚ ਨਜ਼ਰ ਆ ਰਿਹਾ ਹੈ।

PunjabKesari

ਸਰਗੁਣ ਮਹਿਤਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਸ ਦੀ ਪੰਜਾਬੀ ਫ਼ਿਮਵ 'ਮੋਹ' ਰਿਲੀਜ਼ ਹੋਈ ਸੀ। ਇਸ ਫ਼ਿਲਮ 'ਚ ਉਸ ਨਾਲ ਮੁੱਖ ਕਿਰਦਾਰ 'ਚ ਗੀਤਾਜ਼ ਬਿੰਦਰਖੀਆ ਨਜ਼ਰ ਆਇਆ ਸੀ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News