ਹੁਣ ਸਰਗੁਣ ਮਹਿਤਾ ਇਸ ਹਿੰਦੀ ਸੀਰੀਅਲ ''ਚ ਆਵੇਗੀ ਨਜ਼ਰ, ਸਾਂਝੀ ਕੀਤੀ ਪਹਿਲੀ ਝਲਕ

Thursday, Jan 20, 2022 - 11:50 AM (IST)

ਹੁਣ ਸਰਗੁਣ ਮਹਿਤਾ ਇਸ ਹਿੰਦੀ ਸੀਰੀਅਲ ''ਚ ਆਵੇਗੀ ਨਜ਼ਰ, ਸਾਂਝੀ ਕੀਤੀ ਪਹਿਲੀ ਝਲਕ

ਚੰਡੀਗੜ੍ਹ (ਬਿਊਰੋ) : ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਇੱਕ ਵਾਰ ਫਿਰ ਸੁਰਖੀਆਂ 'ਚ ਹੈ। ਹਿੰਦੀ ਸੀਰੀਅਲ 'ਉਡਾਰੀਆ' ਦੇ ਲਾਂਚ ਤੋਂ ਬਾਅਦ ਅਦਾਕਾਰਾ ਆਪਣੇ ਪਤੀ ਰਵੀ ਦੂਬੇ ਨਾਲ 'ਸਵਰਨ ਘਰ' ਨਾਮ ਦਾ ਇੱਕ ਹੋਰ ਸੀਰੀਅਲ ਲਾਂਚ ਕਰਨ ਲਈ ਤਿਆਰ ਹੈ। ਇਹ ਸੀਰੀਅਲ ਕਲਰਸ ਟੀ. ਵੀ. 'ਤੇ ਪ੍ਰਸਾਰਿਤ ਹੋਵੇਗਾ। ਦੋਵਾਂ ਦੇ ਪਹਿਲੇ ਸ਼ੋਅ 'ਉਡਾਰੀਆ' ਨੇ ਲੱਖਾਂ ਦਿਲ ਜਿੱਤ ਲਏ ਹਨ।

PunjabKesari

ਸਰਗੁਣ ਮਹਿਤਾ ਨੇ ਆਪਣਾ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਦਾਦੀ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਸਾਂਝੀਆਂ ਕਰਦੇ ਹੋਏ ਉਸ ਨੇ ਖੁਲਾਸਾ ਕੀਤਾ ਕਿ ਉਸ ਨੇ ਸ਼ੋਅ ਅਤੇ ਮੁੱਖ ਕਿਰਦਾਰ ਦਾ ਨਾਮ ਆਪਣੀ ਦਾਦੀ ਸ਼੍ਰੀਮਤੀ ਸਵਰਨ ਬੇਦੀ ਦੇ ਨਾਮ 'ਤੇ ਰੱਖਿਆ ਹੈ। ਉਸ ਨੇ ਇਹ ਵੀ ਦੱਸਿਆ ਕਿ ਸ਼ੋਅ ਦੀ ਕਹਾਣੀ ਉਸ ਦੀ ਦਾਦੀ ਦੀ ਕਹਾਣੀ ਨਹੀਂ ਹੈ ਪਰ ਇਹ ਸ਼ੋਅ ਕਈ ਤਰੀਕਿਆਂ ਨਾਲ ਉਸ ਦੇ ਨੇੜੇ ਹੈ। ਉਸ ਨੇ ਇਹ ਲਿਖਿਆ, ''ਆਜ 'ਸਵਰਨ ਘਰ' ਦਾ ਪ੍ਰੋਮੋ ਲਾਂਚ ਹੋ ਰਿਹਾ ਹੈ। ਲਗਾ ਆਪਕੋ 'ਅਸਲੀ ਸਵਰਨ ਬੇਦੀ' ਦਿਖਾ ਦੋ ਕੌਣ ਹੈ। ਮੇਰੀ ਨਾਨੀ ਕੀ ਕਹਾਣੀ ਨਹੀਂ ਹੈ ਪਰ ਉਨ ਕੇ ਨਾਮ ਕੀ ਹੈ। ਬਸ ਅਬ ਜ਼ਿੰਦਗੀ ਭਰ ਸਵਰਨ ਬੇਦੀ ਕਾ ਨਾਮ ਯਾਦ ਰੱਖੋਗੇ। ਤੁਹਾਨੂੰ ਜਲਦੀ ਹੀ ਮਿਲਾਂਗੇ।'' ਇਸ ਦੇ ਨਾਲ ਹੀ ਉਸ ਨੇ ਕਲਰਜ਼ ਟੀ. ਵੀ. ਨੂੰ ਵੀ ਟੈਗ ਕੀਤਾ ਗਿਆ।

 
 
 
 
 
 
 
 
 
 
 
 
 
 
 

A post shared by Sargun Mehta (@sargunmehta)


 
ਹੁਣ ਸ਼ੋਅ ਦਾ ਪ੍ਰੋਮੋ ਰਿਲੀਜ਼ ਹੋ ਗਿਆ ਹੈ। ਇਹ ਇੱਕ ਦਿਲਚਸਪ ਸ਼ੋਅ ਜਾਪਦਾ ਹੈ ਅਤੇ ਕਈਆਂ ਨੇ ਟਿੱਪਣੀ ਭਾਗਾਂ 'ਤੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਇਸ ਪੋਸਟ 'ਚ ਰੋਨਿਤ ਬੋਸ ਰਾਏ ਅਤੇ ਸੰਗੀਤਾ ਨੂੰ ਵੀ ਟੈਗ ਕੀਤਾ ਗਿਆ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News