ਸਿਨੇਮਾਘਰਾਂ ''ਚ ਮੁੜ ਧੂਮ ਮਚਾਏਗੀ ਦਿਲਜੀਤ ਤੇ ਨੀਰੂ ਬਾਜਵਾ ਦੀ ਇਹ ਫਿਲਮ
Saturday, Jan 04, 2025 - 02:45 PM (IST)
ਐਂਟਰਟੇਨਮੈਂਟ ਡੈਸਕ- ਪਾਲੀਵੁੱਡ ਇੰਡਸਟਰੀ ਦੇ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਦਰਸ਼ਕਾਂ ਦੀ ਝੋਲੀ 'ਚ ਬਹੁਤ ਖੂਬਸੂਰਤ ਗੀਤ ਅਤੇ ਫਿਲਮਾਂ ਪਾਈਆਂ ਹਨ। ਗਾਇਕ ਦੀਆਂ ਜ਼ਿਆਦਾਤਰ ਫਿਲਮਾਂ ਪਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਨਾਲ ਹੀ ਆਈਆਂ ਹਨ। ਦੋਵਾਂ ਦੀ ਜੋੜੀ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ।
ਇਹ ਵੀ ਪੜ੍ਹੋ- ਆਲੀਆ-ਦੀਪਿਕਾ ਨਹੀਂ ਸਗੋਂ ਰਣਵੀਰ ਸਿੰਘ ਨੇ ਇਸ ਅਦਾਕਾਰਾ ਨੂੰ ਕੀਤੀ 23 ਵਾਰ KISS
ਹੁਣ 10 ਸਾਲਾਂ ਬਾਅਦ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਬਲਾਕਬਸਟਰ ਫਿਲਮ ‘ਸਰਦਾਰ ਜੀ’ ਮੁੜ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਜਿਸ ਦੀ ਜਾਣਕਾਰੀ ਖੁਦ ਫਿਲਮ ਦੀ ਅਦਕਾਰਾ ਨੀਰੂ ਬਾਜਵਾ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਉਨ੍ਹਾਂ ਨੇ ਇਸ ਫਿਲਮ ਦਾ ਪੋਸਟਰ ਆਪਣੇ ਇੰਸਟਾਗ੍ਰਾਮ ਉੱਤੇ ਸਾਂਝਾ ਕੀਤਾ ਹੈ।
ਨੀਰੂ ਬਾਜਵਾ ਨੇ ਇਸ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਕਿ Wow what a surprise @whitehillstudios ! Enjoy ! ਸਿਨੇਮਾਘਰਾਂ ‘ਚ ਫਿਰ ਤੋਂ ਸਰਦਾਰ ਜੀ!
ਇਹ ਵੀ ਪੜ੍ਹੋ- Tv ਦੇਖਦੇ ਅਚਾਨਕ ਗਾਇਬ ਹੋ ਗਈ ਸੀ ਪਤਨੀ, ਜਦੋਂ ਮਿਲੀ ਤਾਂ ਦੇਖ ਉੱਡੇ ਹੋਸ਼
ਹਾਲਾਂਕਿ ਇਹ ਫਿਲਮ ਸਿਨੇਮਾਘਰਾਂ ਵਿੱਚ ਕਦੋਂ ਰਿਲੀਜ਼ ਹੋਵੇਗੀ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪ੍ਰਸ਼ੰਸਕ ਇਸ ਪੋਸਟਰ ਨੂੰ ਵੇਖ ਕੇ ਕਾਫੀ ਖੁਸ਼ ਅਤੇ ਉਤਸ਼ਾਹਿਤ ਹਨ। ਸਰਦਾਰ ਫਰੈਂਚਾਇਜ਼ੀ ਦੀ ਪਹਿਲੀ ਫਿਲਮ 2015 ਵਿੱਚ ਰਿਲੀਜ਼ ਹੋਈ ਸੀ। ਦਿਲਜੀਤ ਦੀ ਇਸ ਫਿਲਮ 'ਚ ਅਦਾਕਾਰਾ ਮੈਂਡੀ ਤੱਖੜ ਅਤੇ ਨੀਰੂ ਬਾਜਵਾ ਨੇ ਭੂਮਿਕਾਵਾਂ ਨਿਭਾਈਆਂ ਸਨ। ਇਸ ਫਿਲਮ ਦਾ ਨਿਰਦੇਸ਼ਨ ਰੋਹਿਤ ਜੁਗਰਾਜ ਨੇ ਕੀਤਾ ਸੀ।
ਇਹ ਵੀ ਪੜ੍ਹੋ- ਵਿਰਾਟ ਜਾਂ ਅਨੁਸ਼ਕਾ... ਕਿਸ ਵਰਗਾ ਦਿਖਦਾ ਹੈ ਅਕਾਏ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।