ਪੰਜਾਬ ਦੀ ਸੁਪਰਹਿੱਟ ਮਾਡਲ ਸਾਰਾ ਗੁਰਪਾਲ ਫੈਨਜ਼ ਨੂੰ ਦੇਣ ਜਾ ਰਹੀ ਹੈ ਖਾਸ ਤੋਹਫਾ (ਦੇਖੋ ਤਸਵੀਰਾਂ)

08/17/2015 10:45:45 PM

ਜਲੰਧਰ- ਪੰਜਾਬੀ ਗੀਤਾਂ ਦੀ ਪ੍ਰਸਿੱਧ ਮਾਡਲ ਸਾਰਾ ਗੁਰਪਾਲ ਹੁਣ ਆਪਣਾ ਗਾਇਕੀ ਦਾ ਸਫਰ ਸ਼ੁਰੂ ਕਰਨ ਦੀ ਪੂਰੀ ਤਿਆਰੀ ਵਿਚ ਹੈ। ਸਾਰਾ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਫੇਸਬੁੱਕ ਪੇਜ ''ਤੇ ਦਿੱਤੀ ਹੈ। ਉਸ ਨੇ ਗਾਇਕਾ ਵਜੋਂ ਆਪਣੇ ਪਹਿਲੇ ਗੀਤ ਦਾ ਪੋਸਟਰ ਸ਼ੇਅਰ ਕਰਦਿਆਂ ਲਿਖਿਆ ਕਿ ਜੋ ਉਹ ਹਮੇਸ਼ਾ ਤੋਂ ਚਾਹੁੰਦੀ ਸੀ, ਉਸ ਨੂੰ ਹੁਣ ਹਾਸਲ ਕਰਨ ਦਾ ਸਮਾਂ ਆ ਗਿਆ ਹੈ। ਸਾਰਾ ਮਾਡਲ ਵਜੋਂ ਪੰਜਾਬੀ ਗੀਤਾਂ ਦੀ ਪਹਿਲੀ ਪਸੰਦ ਹੈ। ਕੋਈ ਇਕ-ਅੱਧਾ ਗੀਤ ਹੀ ਹੁਣ ਅਜਿਹਾ ਰਿਲੀਜ਼ ਹੁੰਦਾ ਹੋਵੇਗਾ, ਜਿਸ ਵਿਚ ਉਹ ਨਜ਼ਰ ਨਾ ਆਉਂਦੀ ਹੋਵੇ।
ਮਾਡਲ ਵਜੋਂ ਉਸ ਨੇ ਇਕ ਤੋਂ ਬਾਅਦ ਇਕ ਕਈ ਹਿੱਟ ਗੀਤ ਦਿੱਤੇ ਹਨ। ਇਹੀ ਨਹੀਂ ਉਹ ਬਹੁਤ ਜਲਦ ਬਾਲੀਵੁੱਡ ਫਿਲਮ ''ਡਰਾਮਾ ਕੂਈਨ'' ਰਾਹੀਂ ਆਪਣਾ ਡੈਬਿਊ ਵੀ ਕਰਨ ਜਾ ਰਹੀ ਹੈ। ਖੈਰ ਹੁਣ ਦੇਖਣਾ ਇਹ ਹੋਵੇਗਾ ਕਿ ਸਾਰਾ ਦਾ ਗਾਇਕੀ ਸਫਰ ਵੀ ਉਸ ਦੇ ਮਾਡਲਿੰਗ ਕਰੀਅਰ ਵਾਂਗ ਹਿੱਟ ਹੁੰਦਾ ਹੈ ਜਾਂ ਨਹੀਂ। ਸਾਡੀਆਂ ਦੁਆਵਾਂ ਸਾਰਾ ਦੇ ਨਾਲ ਹਨ ਤੇ ਉਮੀਦ ਕਰਦੇ ਹਾਂ ਕਿ ਉਸ ਦਾ ਗਾਇਕਾ ਵਜੋਂ ਪਹਿਲਾ ਪੰਜਾਬੀ ਗੀਤ ਸੁਪਰਹਿੱਟ ਜਾਵੇ।

Related News