Koffee With Karan 7: ਸਾਰਾ ਅਤੇ ਜਾਹਨਵੀ ਕਰ ਰਹੀਆਂ ਸੀ ਇਨ੍ਹਾਂ ਦੋ ਸਕੇ ਭਰਾਵਾਂ ਨੂੰ ਡੇਟ, ਜਾਣੋ ਕੌਣ ਨੇ ਦੋ ਭਰਾ

Friday, Jul 15, 2022 - 04:37 PM (IST)

Koffee With Karan 7: ਸਾਰਾ ਅਤੇ ਜਾਹਨਵੀ ਕਰ ਰਹੀਆਂ ਸੀ ਇਨ੍ਹਾਂ ਦੋ ਸਕੇ ਭਰਾਵਾਂ ਨੂੰ ਡੇਟ, ਜਾਣੋ ਕੌਣ ਨੇ ਦੋ ਭਰਾ

ਮੁੰਬਈ: ਨਿਰਮਾਤਾ ਕਰਨ ਜੌਹਰ ਦਾ ਚੈਟ ਸ਼ੋਅ ਕੌਫੀ ਵਿਦ ਕਰਨ 7 ਆਪਣੇ ਪਹਿਲੇ ਐਪੀਸੋਡ ਤੋਂ ਹੀ ਟ੍ਰੈਂਡ ਕਰ ਰਿਹਾ ਹੈ। ਸ਼ੋਅ ’ਚ ਬਾਲੀਵੁੱਡ ਸਿਤਾਰੇ ਖੁੱਲ੍ਹ ਕੇ ਆਪਣੇ ਨਿੱਜੀ ਅਤੇ ਪ੍ਰੋਫ਼ੈਸ਼ਨਲ ਮਾਮਲਿਆਂ ਨੂੰ ਪ੍ਰਗਟ ਕਰਦੇ ਹਨ। ਸ਼ੋਅ ਦਾ ਦੂਜਾ ਐਪੀਸੋਡ ਵੀਰਵਾਰ ਨੂੰ ਆਨ ਏਅਰ ਹੋਇਆ। ਦੂਜੇ ਐਪੀਸੋਡ ’ਚ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਅਤੇ ਜਾਹਨਵੀ ਕਪੂਰ ਨੇ ਸ਼ਿਰਕਤ ਕੀਤੀ। 

PunjabKesari

ਇਹ ਵੀ ਪੜ੍ਹੋ : ਕੇ.ਕੇ. ਦੀ ਮੌਤ ਤੋਂ ਬਾਅਦ ਪਤਨੀ ਨੇ ਆਪਣੇ ਹੱਥਾਂ ਨਾਲ ਬਣਾਈ ਪੇਂਟਿੰਗ ਕੀਤੀ ਸਾਂਝੀ, ਕਿਹਾ- ‘ਮਿਸ ਯੂ ਸਵੀਟਹਾਰਟ’

ਇਸ ਸ਼ੋਅ ’ਚ ਸਾਰਾ ਅਤੇ ਜਾਹਨਵੀ ਦੋਵੇਂ ਅਦਾਕਾਰਾਂ ਨੇ ਆਪਣੇ ਡੇਟਿੰਗ ਚਰਚਾਂ ਨੂੰ ਲੈ ਕੇ ਖੁੱਲ੍ਹ ਕੇ ਗੱਲ ਕੀਤੀ ਹੈ। ਸ਼ੋਅ ’ਚ ਕਰਨ ਨੇ ਇਨ੍ਹਾਂ ਦੋਵਾਂ ਹਸਤੀਆਂ ਨੂੰ ਬਾਰੇ ਵੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਸਾਰਾ ਅਤੇ ਜਾਹਨਵੀ 2 ਭਰਾਵਾਂ ਨੂੰ ਡੇਟ ਕਰ ਰਹੀ ਹੈ।

PunjabKesari

ਸ਼ੋਅ ਦੌਰਾਨ ਕਰਨ ਜੌਹਰ ਨੇ ਕਿਹਾ ਕਿ ‘ਜੇਕਰ ਮੈਂ ਕੋਰੋਨਾ ਤੋਂ ਪਹਿਲਾਂ ਦੇ ਦੌਰ ਦੀ ਗੱਲ ਕਰਾਂ ਤਾਂ ਮੈਨੂੰ ਨਹੀਂ ਪਤਾ ਕਿ ਅੱਜ ਕੱਲ੍ਹ ਤੁਹਾਡੇ ਦੋਵਾਂ ਦੀ ਦੋਸਤੀ ਕਿਵੇਂ ਹੈ ਪਰ ਮੈਨੂੰ ਯਾਦ ਹੈ ਕਿ ਇਕ ਸਮੇਂ ’ਤੇ ਤੁਸੀਂ ਦੋਵੇਂ 2 ਭਰਾਵਾਂ ਨੂੰ ਡੇਟ ਕਰ ਰਹੇ ਹੋ। ਮੇਰਾ ਮਤਲਬ ਇਹ ਪੁਰਾਣੀ ਗੱਲ ਹੈ। ਪਰ ਤੁਸੀਂ ਉਨ੍ਹਾਂ ਦੋਵੇਂ ਭਰਾਵਾਂ ਨੂੰ ਡੇਟ ਕੀਤਾ ਸੀ ਅਤੇ ਸਾਡੇ ਤਿੰਨਾਂ ’ਚ ਜੋ ਸਮਾਨ ਹੈ ਉਹ ਇਹ ਹੈ ਕਿ ਉਹ ਮੇਰੀ ਆਪਣੀ ਇਮਾਰਤ ’ਚ ਰਹਿੰਦੇ ਸੀ।’ ਇਹ ਸੁਣ ਕੇ ਸਾਰਾ ਅਤੇ ਜਾਹਨਵੀ ਦੋਵੇਂ ਹੱਸਣ ਲੱਗ ਪਈਆਂ।

PunjabKesari

ਇਸ ਤਰ੍ਹਾਂ ਕਿਹਾ ਜਾ ਰਿਹਾ ਹੈ ਕਿ ਇਕ ਸਮੇਂ ’ਤੇ ਸਾਰਾ ਅਲੀ ਖ਼ਾਨ ਅਤੇ ਜਾਹਨਵੀ ਨੇ ਇਕ ਹੀ ਘਰ ਦੇ ਦੋ ਭਰਾਵਾਂ ਵੀਰ ਅਤੇ  ਸ਼ਿਖ਼ਰ ਪਹਾੜਿਆ ਨੂੰ ਡੇਟ ਕੀਤਾ ਸੀ। ਹਾਲਾਂਕਿ ਉਨ੍ਹਾਂ ਦਾ ਰਿਸ਼ਤਾ ਜ਼ਿਆਦਾ ਸਮਾਂ ਨਹੀਂ ਰਿਹਾ। ਵੀਰ ਅਤੇ ਸ਼ਿਖ਼ਰ ਪਹਾੜੀਆ ਇਕ ਅਮੀਰ ਅਤੇ ਸਿਆਸੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇ ਨਾਨਾ ਸਾਬਕਾ ਕੇਂਦਰੀ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਹਨ ਅਤੇ ਉਸਦੇ ਪਿਤਾ ਸੰਜੇ ਪਹਾੜੀਆ ਮੁੰਬਈ ਦੇ ਇਕ ਵੱਡੇ ਕਾਰੋਬਾਰੀ ਹਨ। 

ਇਹ ਵੀ ਪੜ੍ਹੋ : ਪ੍ਰੈਗਨੈਂਸੀ ਦੀਆਂ ਖ਼ਬਰਾਂ ਵਿਚਾਲੇ ਪਤੀ ਨਾਲ ਏਅਰਪੋਰਟ ’ਤੇ ਨਜ਼ਰ ਆਈ ਕੈਟਰੀਨਾ, ਮਾਲਦੀਵ ’ਚ ਮਨਾਏਗੀ ਜਨਮਦਿਨ

ਵੀਰ ਦੀ ਉਮਰ 28 ਸਾਲ ਹੈ ਅਤੇ ਉਹ ਪੜ੍ਹਾਈ ਲਈ ਦੁਬਈ ਗਿਆ ਹੋਇਆ ਹੈ। ਸ਼ਿਖ਼ਰ ਦੀ ਉਮਰ 23 ਸਾਲ ਹੈ ਅਤੇ ਉਹ ਫ਼ਿਲਹਾਲ ਲੰਡਨ ’ਚ ਪੜ੍ਹਾਈ ਕਰ ਰਿਹਾ ਹੈ।ਦੋਵਾਂ ਭਰਾਵਾਂ ਦੀ ਇਕ ਮਨੋਰੰਜਨ ਅਤੇ ਗੇਮਿੰਗ ਕੰਪਨੀ ਹੈ।ਜੋ ਉਨ੍ਹਾਂ ਨੇ 2018 ’ਚ ਸ਼ੁਰੂ ਕੀਤੀ ਸੀ।


author

Harnek Seechewal

Content Editor

Related News