ਸਿਰ ’ਤੇ ਘਾਹ ਦੀ ਪੰਡ ਚੁੱਕੀ ਨਜ਼ਰ ਆਈ ਸਾਰਾ ਅਲੀ ਖ਼ਾਨ, ਵੀਡੀਓ ਹੋਈ ਵਾਇਰਲ

08/07/2021 10:33:23 AM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਉਹ ਅਕਸਰ ਆਪਣੇ ਬਾਰੇ ਅਪਡੇਟ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੀ ਹੈ। ਇਸ ਦੇ ਨਾਲ ਹੀ ਉਹ ਆਪਣੀ ਵਿਲੱਖਣ ਸ਼ੈਲੀ ਕਾਰਨ ਕਾਫ਼ੀ ਮਸ਼ਹੂਰ ਹੈ। ਕਈ ਵਾਰ ਉਸ ਦੀ ਕਸਰਤ ਦੀ ਵੀਡੀਓ ਤੇ ਕਈ ਵਾਰ ਮਜ਼ਾਕੀਆ ਵੀਡੀਓਜ਼ ਸੋਸ਼ਲ ਮੀਡੀਆ ’ਤੇ ਦੇਖੀਆਂ ਜਾਂਦੀਆਂ ਹਨ। ਉਸ ਦੀ ਇਕ ਅਜਿਹੀ ਮਜ਼ਾਕੀਆ ਵੀਡੀਓ ਸਾਹਮਣੇ ਆਈ ਹੈ।

ਇਹ ਖ਼ਬਰ ਵੀ ਪੜ੍ਹੋ : ਹਨੀ ਸਿੰਘ ਨੇ ਪਤਨੀ ਵਲੋਂ ਲਾਏ ਦੋਸ਼ਾਂ 'ਤੇ ਤੋੜੀ ਚੁੱਪੀ, ਸੋਸ਼ਲ ਮੀਡੀਆ 'ਤੇ ਦੱਸੀ ਸ਼ਾਲਿਨੀ ਦੀ ਅਸਲ ਸੱਚਾਈ

ਇਸ ਵੀਡੀਓ ’ਚ ਉਸ ਨੂੰ ਸਿਰ ’ਤੇ ਘਾਹ ਦੀ ਪੰਡ ਚੁੱਕਦਿਆਂ ਬਹੁਤ ਖੁਸ਼ੀ ਨਾਲ ਵੇਖਿਆ ਜਾ ਸਕਦਾ ਹੈ। ਸਾਰਾ ਦੀ ਇਸ ਵੀਡੀਓ ਨੂੰ ਵੇਖ ਕੇ ਪ੍ਰਸ਼ੰਸਕ ਇਸ ’ਤੇ ਟਿੱਪਣੀਆਂ ਕਰਕੇ ਬਹੁਤ ਮਜ਼ਾ ਲੈ ਰਹੇ ਹਨ। ਸਾਰਾ ਅਲੀ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਸ ਮਜ਼ਾਕੀਆ ਵੀਡੀਓ ਨੂੰ ਸਾਂਝਾ ਕੀਤਾ ਹੈ। ਇਸ ਵੀਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਸਾਰਾ ਅਲੀ ਖ਼ਾਨ ਨੇ ਆਪਣੇ ਸਿਰ ’ਤੇ ਘਾਹ ਚੁੱਕਿਆ ਹੈ ਤੇ ਬਹੁਤ ਮਸਤੀ ਨਾਲ ਚੱਲ ਰਹੀ ਹੈ। ਦਰਅਸਲ ਸਾਰਾ ਅਲੀ ਖ਼ਾਨ ਨੇ ਆਪਣੀ ਫ਼ਿਲਮ ਦੀ ਸ਼ੂਟਿੰਗ ਦੌਰਾਨ ਕਈ ਮਜ਼ਾਕੀਆ ਕਹਾਣੀਆਂ ਜੋੜ ਕੇ ਵੀਡੀਓ ਸਾਂਝੀ ਕੀਤੀ ਹੈ।

 
 
 
 
 
 
 
 
 
 
 
 
 
 
 
 

A post shared by Sara Ali Khan (@saraalikhan95)

ਸਾਰਾ ਜਿਥੇ ਵੀ ਅਕਸਰ ਸ਼ੂਟਿੰਗ ਕਰਨ ਜਾਂਦੀ ਹੈ, ਉਹ ਅਜਿਹੀਆਂ ਹਰਕਤਾਂ ਕਰਦੀ ਰਹਿੰਦੀ ਹੈ। ਉਨ੍ਹਾਂ ਮਜ਼ਾਕੀਆ ਕਹਾਣੀਆਂ ਨੂੰ ਯਾਦ ਕਰਦਿਆਂ ਉਸ ਨੇ ਇਕ ਵੀਡੀਓ ਬਣਾਈ ਹੈ। ਇਸ ਵੀਡੀਓ ਦੇ ਨਾਲ ਉਸ ਨੇ ਕੈਪਸ਼ਨ ’ਚ ਲਿਖਿਆ ਹੈ, ‘ਹੈਲੋ ਦਰਸ਼ਕ... ਦਿੱਲੀ ਦੇ ਇੰਡੀਆ ਗੇਟ ਤੋਂ... ਬਿਹਾਰ ਦੇ ਖੇਤ ਤੱਕ।’

ਪ੍ਰਸ਼ੰਸਕ ਉਸ ਦੀ ਵੀਡੀਓ ’ਤੇ ਵੀ ਬਹੁਤ ਟਿੱਪਣੀਆਂ ਕਰ ਰਹੇ ਹਨ। ਉਸ ਦੇ ਇਕ ਪ੍ਰਸ਼ੰਸਕ ਨੇ ਲਿਖਿਆ ਹੈ, ‘ਕੀ ਤੁਸੀਂ ਫ਼ਿਲਮਾਂ ’ਚ ਕੰਮ ਕਰਨਾ ਬੰਦ ਕਰ ਦਿੱਤਾ ਹੈ।’ ਤੁਹਾਨੂੰ ਦੱਸ ਦੇਈਏ ਕਿ ਸਾਰਾ ਅਲੀ ਖ਼ਾਨ ਨੇ ਬਾਲੀਵੁੱਡ ’ਚ ਆਪਣੇ ਕਰੀਅਰ ਦੀ ਸ਼ੁਰੂਆਤ 2018 ’ਚ ਫ਼ਿਲਮ ‘ਕੇਦਾਰਨਾਥ’ ਨਾਲ ਕੀਤੀ ਸੀ। ਉਹ ਆਖਰੀ ਵਾਰ ਵਰੁਣ ਧਵਨ ਨਾਲ ਫ਼ਿਲਮ ‘ਕੁਲੀ ਨੰਬਰ 1’ ’ਚ ਨਜ਼ਰ ਆਈ ਸੀ, ਜੋ ਕਿ ਕੋਰੋਨਾ ਮਹਾਮਾਰੀ ਕਾਰਨ ਡਿਜੀਟਲ ਪਲੇਟਫਾਰਮ ’ਤੇ ਰਿਲੀਜ਼ ਹੋਈ ਸੀ।

ਨੋਟ– ਸਾਰਾ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News