ਸਾਰਾ ਅਲੀ ਖ਼ਾਨ ਪਹੁੰਚੀ Grishneshwar Jyotirlinga ਮੰਦਰ, ਪੂਜਾ ਕਰਦਿਆਂ ਦੀਆਂ ਤਸਵੀਰਾਂ ਆਈਆਂ ਸਾਹਮਣੇ
Wednesday, Jan 24, 2024 - 02:16 PM (IST)
ਮੁੰਬਈ— ਪਟੌਦੀ ਪਰਿਵਾਰ ਦੀ ਧੀ ਅਤੇ ਅਦਾਕਾਰਾ ਸਾਰਾ ਅਲੀ ਖ਼ਾਨ ਨੂੰ ਭਗਵਾਨ 'ਚ ਬਹੁਤ ਵਿਸ਼ਵਾਸ ਹੈ। ਮੁਸਲਮਾਨ ਹੋਣ ਦੇ ਬਾਵਜੂਦ ਸਾਰਾ ਅਲੀ ਖ਼ਾਨ ਨੂੰ ਅਕਸਰ ਹਿੰਦੂ ਦੇਵਤਿਆਂ ਦੀ ਪੂਜਾ ਕਰਦੇ ਦੇਖਿਆ ਜਾਂਦਾ ਸੀ। ਸਾਰਾ ਦੀ ਭਗਵਾਨ ਸ਼ਿਵ 'ਚ ਬਹੁਤ ਆਸਥਾ ਹੈ। ਇਹੀ ਕਾਰਨ ਹੈ ਕਿ ਜਦੋਂ ਵੀ ਉਸ ਨੂੰ ਸਮਾਂ ਮਿਲਦਾ ਹੈ, ਉਹ ਭੋਲੇਨਾਥ ਦੇ ਦਰਬਾਰ ਪਹੁੰਚ ਜਾਂਦੀ ਹੈ।
ਹਾਲ ਹੀ 'ਚ ਸਾਰਾ ਮਹਾਰਾਸ਼ਟਰ ਦੇ ਔਰੰਗਾਬਾਦ 'ਚ ਸਥਿਤ ਘ੍ਰਿਸ਼ਨੇਸ਼ਵਰ ਜਯੋਤਿਰਲਿੰਗ ਮੰਦਰ ਪਹੁੰਚੀ। ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਸਾਰਾ ਅਲੀ ਆਪਣੇ ਮੱਥੇ 'ਤੇ ਚੰਦਨ ਅਤੇ ਹੱਥ ਜੋੜ ਕੇ ਸ਼ਿਵ ਦੀ ਭਗਤੀ 'ਚ ਮਗਨ ਦਿਖਾਈ ਦੇ ਰਹੀ ਹੈ।
ਤਸਵੀਰਾਂ 'ਚ ਸਾਰਾ ਪ੍ਰਿੰਟਿਡ ਸੂਟ ਪਹਿਨ ਕੇ ਅਤੇ ਦੁਪੱਟੇ ਨਾਲ ਸਿਰ ਢੱਕ ਕੇ ਸ਼ਿਵ ਭਗਤੀ 'ਚ ਮਗਨ ਨਜ਼ਰ ਆ ਰਹੀ ਹੈ। ਇਕ ਤਸਵੀਰ 'ਚ ਸਾਰਾ ਹੱਥ ਜੋੜ ਕੇ ਦਿਖਾਈ ਦੇ ਰਹੀ ਹੈ, ਜਦੋਂਕਿ ਦੂਜੀ ਤਸਵੀਰ 'ਚ ਉਹ ਜਯੋਤਿਰਲਿੰਗ 'ਤੇ ਸਿਰ ਝੁਕਾਉਂਦੀ ਨਜ਼ਰ ਆ ਰਹੀ ਹੈ।
ਤਸਵੀਰਾਂ 'ਚ ਸਾਰਾ ਭਗਵਾਨ ਸ਼ਿਵ ਦੇ ਸਾਹਮਣੇ ਪ੍ਰਾਰਥਨਾ ਕਰਨ ਤੋਂ ਬਾਅਦ ਨੰਦੀ ਬਾਬਾ ਦੇ ਕੰਨ 'ਚ ਕੁਝ ਕਹਿੰਦੇ ਨਜ਼ਰ ਆ ਰਹੀ ਹੈ। ਸਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਸਾਰਾ ਅਲੀ ਖ਼ਾਨ ਅਨੁਰਾਗ ਬਾਸੂ ਦੀ ਫ਼ਿਲਮ 'ਮੈਟਰੋ... ਦਿਜ਼ ਡੇਜ਼' 'ਚ ਨਜ਼ਰ ਆਵੇਗੀ। ਇਸ 'ਚ ਆਦਿਤਿਆ ਰਾਏ ਕਪੂਰ, ਪੰਕਜ ਤ੍ਰਿਪਾਠੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਸਾਰਾ ਜਲਦ ਹੀ 'ਏ ਵਤਨ ਮੇਰੇ ਵਤਨ' ਫ਼ਿਲਮ 'ਚ ਵੀ ਨਜ਼ਰ ਆਵੇਗੀ।