ਸਾਰਾ ਅਲੀ ਖ਼ਾਨ ਦਾ ਕਿਸ ਸਾਊਥ ਸੁਪਰਸਟਾਰ ’ਤੇ ਆਇਆ ਦਿਲ? ਜਾਨ੍ਹਵੀ ਕਪੂਰ ਹੋਈ ਹੱਸ-ਹੱਸ ਦੂਹਰੀ

Tuesday, Jul 12, 2022 - 05:44 PM (IST)

ਸਾਰਾ ਅਲੀ ਖ਼ਾਨ ਦਾ ਕਿਸ ਸਾਊਥ ਸੁਪਰਸਟਾਰ ’ਤੇ ਆਇਆ ਦਿਲ? ਜਾਨ੍ਹਵੀ ਕਪੂਰ ਹੋਈ ਹੱਸ-ਹੱਸ ਦੂਹਰੀ

ਮੁੰਬਈ (ਬਿਊਰੋ)– ‘ਕੌਫੀ ਵਿਦ ਕਰਨ 7’ ਦੇ ਪਹਿਲੇ ਧਮਾਕੇਦਾਰ ਐਪੀਸੋਡ ਤੋਂ ਬਾਅਦ ਪ੍ਰਸ਼ੰਸਕ ਦੂਜੇ ਐਪੀਸੋਡ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਲੋਕਾਂ ਦੀ ਗੈਸਟ ਨੂੰ ਜਾਣਨ ਦੀ ਬੇਤਾਬੀ ਵੀ ਹੈ। ਪ੍ਰਸ਼ੰਸਕਾਂ ਦੇ ਇੰਤਜ਼ਾਰ ’ਤੇ ਰੋਕ ਲਗਾਉਂਦਿਆਂ ਸ਼ੋਅ ਦਾ ਨਵਾਂ ਪ੍ਰੋਮੋ ਰਿਲੀਜ਼ ਹੋ ਗਿਆ ਹੈ। ਰਣਵੀਰ ਸਿੰਘ ਤੇ ਆਲੀਆ ਭੱਟ ਦੀ ਦੋਸਤੀ ਤੋਂ ਬਾਅਦ ਤੁਹਾਨੂੰ ਸਾਰਾ ਅਲੀ ਖ਼ਾਨ ਤੇ ਜਾਨ੍ਹਵੀ ਕਪੂਰ ਦੀ ਦੋਸਤੀ ਦੇਖਣ ਨੂੰ ਮਿਲੇਗੀ।

ਪ੍ਰੋਮੋ ਵੀਡੀਓ ’ਚ ਸਾਰਾ ਤੇ ਜਾਨ੍ਹਵੀ ਨੂੰ ਦੇਖਣਾ ਪ੍ਰਸ਼ੰਸਕਾਂ ਲਈ ਟ੍ਰੀਟ ਹੋਣ ਵਾਲਾ ਹੈ। ਕੌਫੀ ਕਾਊਚ ’ਤੇ ਢੇਰ ਸਾਰੇ ਰਾਜ਼ ਖੁੱਲ੍ਹਣ ਵਾਲੇ ਹਨ। ਅਦਾਕਾਰਾ ਦੀ ਲਵ ਲਾਈਫ ਸਭ ਤੋਂ ਵੱਡਾ ਹਾਈਲਾਈਟ ਹੋਣ ਵਾਲਾ ਹੈ। ਪ੍ਰੋਮੋ ’ਚ ਕਰਨ ਜੌਹਰ ਦੋਵਾਂ ਦੀ ਦੋਸਤੀ ਕਿਵੇਂ ਹੋਈ ਇਸ ਬਾਰੇ ਪੁੱਛਦੇ ਹਨ। ਇਸ ਦੇ ਜਵਾਬ ’ਚ ਜਾਨ੍ਹਵੀ ਕਹਿੰਦੀ ਹੈ, ‘‘ਸੱਚ ’ਚ ਸਾਨੂੰ ਬਹੁਤ ਸਾਰੇ ਲੋਕਾਂ ਨੇ ਇਹ ਕਿਹਾ ਕਿਉਂ ਤੁਸੀਂ ਲੋਕ ਇਕ-ਦੂਜੇ ਦਾ ਅਸ਼ਲੀਲ ਸਾਈਡ ਬਾਹਰ ਲਿਆਉਂਦੇ ਹੋ।’’ ਇਸ ਦੇ ਜਵਾਬ ’ਚ ਹੱਸਦਿਆਂ ਸਾਰਾ ਅਲੀ ਖ਼ਾਨ ਕਹਿੰਦੀ ਹੈ, ‘‘ਦੇਖੋ।’’

ਇਹ ਖ਼ਬਰ ਵੀ ਪੜ੍ਹੋ : ਸੰਜੇ ਦੱਤ ਨੇ ਸਿੱਧੂ ਮੂਸੇ ਵਾਲਾ ਦੀ ਮੌਤ ’ਤੇ ਪ੍ਰਗਟਾਇਆ ਦੁੱਖ, ਗਿੱਪੀ ਗਰੇਵਾਲ ਨਾਲ ਤਸਵੀਰਾਂ ਆਈਆਂ ਸਾਹਮਣੇ

ਇਸ ਤੋਂ ਬਾਅਦ ਕਰਨ ਜੌਹਰ ਸਾਰਾ ਤੋਂ ਉਸ ਸ਼ਖ਼ਸ ਦਾ ਨਾਂ ਪੁੱਛਦੇ ਹਨ, ਜਿਸ ਨੂੰ ਉਹ ਡੇਟ ਕਰਨਾ ਚਾਹੁੰਦੀ ਹੈ ਪਰ ਸਾਰਾ ਇਸ ਦਾ ਜਵਾਬ ਨਹੀਂ ਦੇਣਾ ਚਾਹੁੰਦੀ। ਫਿਰ ਥੋੜ੍ਹਾ ਰੁੱਕ ਕੇ ਉਹ ਸਾਊਥ ਸੁਪਰਸਟਾਰ ਵਿਜੇ ਦੇਵਰਕੋਂਡਾ ਦਾ ਨਾਂ ਲੈਂਦੀ ਹੈ। ਸਾਰਾ ਦਾ ਇਹ ਜਵਾਬ ਸੁਣ ਕੇ ਕਰਨ ਜੌਹਰ ਹੈਰਾਨ ਰਹਿ ਜਾਂਦੇ ਹਨ। ਉਹ ਜਾਨ੍ਹਵੀ ਨੂੰ ਕਹਿੰਦੇ ਹਨ, ‘‘ਮੇਰੇ ਖਿਆਲ ਨਾਲ ਤੁਸੀਂ ਵਿਜੇ ਦੇਵਰਕੋਂਡਾ ਨਾਲ ਸੀ।’’ ਉਦੋਂ ਸਾਰਾ ਨੇ ਜਾਨ੍ਹਵੀ ਕੋਲੋਂ ਪੁੱਛਿਆ ਕਿ ਤੁਸੀਂ ਵਿਜੇ ਦੇਵਰਕੋਂਡਾ ਨੂੰ ਪਸੰਦ ਕਰਦੇ ਹੋ? ਜਾਨ੍ਹਵੀ ਕਹਿੰਦੀ ਹੈ ਇਹ ਕੀ ਹੋ ਰਿਹਾ ਹੈ।

ਕੌਫੀ ਗਪਸ਼ਪ ਇਥੇ ਨਹੀਂ ਰੁਕੀ। ਸਾਰਾ ਦੀ ਲਵ ਲਾਈਫ ’ਤੇ ਸਵਾਲ ਕਰਦਿਆਂ ਕਰਨ ਨੇ ਪੁੱਛਿਆ, ‘‘ਤੁਹਾਡਾ ਐਕਸ ਕਿਉਂ ਤੁਹਾਡਾ ਐਕਸ ਹੈ, ਇਸ ਦੀ ਵਜ੍ਹਾ ਦੱਸੋ।’’ ਸਾਰਾ ਇਸ ਦਾ ਮਜ਼ੇਦਾਰ ਜਵਾਬ ਦਿੰਦੀ ਹੈ। ਸਾਰਾ ਆਪਣੇ ਸਵੈਗ ’ਚ ਕਹਿੰਦੀ ਹੈ, ‘‘ਕਿਉਂਕਿ ਉਹ ਸਾਰਿਆਂ ਦਾ ਐਕਸ ਹੈ।’’ ਹੁਣ ਸਾਰਾ ਅਲੀ ਖ਼ਾਨ ਨੇ ਇਸ ਕੁਮੈਂਟ ਤੋਂ ਕਿਸ ਵੱਲ ਇਸ਼ਾਰਾ ਕੀਤਾ ਹੈ, ਇਹ ਤਾਂ ਨਹੀਂ ਪਤਾ ਪਰ ਲੋਕਾਂ ਨੂੰ ਸ਼ੋਅ ਦਾ ਮਸਤੀ ਭਰਿਆ ਇਹ ਪ੍ਰੋਮੋ ਕਾਫੀ ਪਸੰਦ ਆ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News