ਪਿਤਾ ਦਿਵਸ ’ਤੇ ਸਪਨਾ ਚੌਧਰੀ ਬਣੀ ‘ਫ਼ੀਅਰਲੈੱਸ ਕੁਈਨ’, ਕਿਹਾ- ‘ਮੇਰੇ ਵਰਗਾ ਕੋਈ ਨਹੀਂ...’
Monday, Jun 20, 2022 - 12:01 PM (IST)
ਮੁੰਬਈ: ਹਰਿਆਣਵੀ ਡਾਂਸਰ ਅਤੇ ਸਿੰਗਰ ਸਪਨਾ ਚੌਧਰੀ ਸੋਸ਼ਲ ਮੀਡੀਆ ’ਤੇ ਐਕਟਿਵ ਸਿਤਾਰਿਆਂ ’ਚੋਂ ਇੱਕ ਹੈ। ਸਪਨਾ ਫ਼ੈਨਜ਼ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀ ਕਰਦੀ ਰਹਿੰਦੀ ਹੈ। ਹਾਲ ਹੀ ’ਚ ਸਪਨਾ ਨੇ ‘ਫ਼ੀਅਰਲੈੱਸ ਕੁਇਨ’ ਬਣ ਕੇ ਫ਼ਾਦਰਜ਼ ਡੇ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਆਪਣੇ ਪਿਤਾ ਨੂੰ ਯਾਦ ਕੀਤਾ ਹੈ।
ਲੁੱਕ ਦੀ ਗੱਲ ਕਰੀਏ ਤਾਂ ਸਪਨਾ ਨੇ ਬਲੈਕ ਟੌਪ ਅਤੇ ਡੇਨਿਮ ਜੀਂਸ ’ਚ ਨਜ਼ਰ ਆ ਰਹੀ ਹੈ। ਇਸ ਦੇ ਉੁਪਰ ਅਦਾਕਾਰਾ ਨੇ ਡੈਨਿਮ ਜੈਕੇਟ ਪਾ ਹੋਈ ਹੈ। ਲਾਈਟ ਮੇਕਅੱਪ ਅਤੇ ਦੋ ਗੁੱਤਾਂ ਨਾਲ ਸਪਨਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਜੈਕਟ ਦੇ ਪਿਛਲੇ ਸ਼ੇਰ ਦਾ ਚਿਹਰਾ ਹੈ ਅਤੇ ਇਸ ’ਤੇ ‘ਫ਼ੀਅਰਲੈੱਸ ਕੁਇਨ’ ਲਿਖਿਆ ਹੋਇਆ ਹੈ।
ਇਹ ਵੀ ਪੜ੍ਹੋ : ਲਾਲ ਜੋੜੇ ’ਚ ਸਜੀ ਸ਼ਹਿਨਾਜ਼ ਗਿੱਲ, ਪਹਿਲੀ ਵਾਰ ਰੈਂਪ ਵਾਕ ਕਰ ਲੁੱਟ ਲਈ ਮਹਿਫ਼ਿਲ
ਤਸਵੀਰਾਂ ਸਾਂਝੀਆਂ ਕਰਦੇ ਹੋਏ ਸਪਨਾ ਨੇ ਲਿਖਿਆ ਕਿ ‘ਕੋਈ ਮੁਕਾਬਲਾ ਨਹੀਂ ਹੈ, ਕਿਉਂਕਿ ਕੋਈ ਵੀ ਮੇਰੇ ਵਰਗਾ ਨਹੀਂ ਹੋ ਸਕਦਾ, ਮੈਂ ਬਿਲਕੁਲ ਆਪਣੇ ਪਿਤਾ ਵਰਗੀ ਹਾਂ, ਪਿਤਾ ਦਿਵਸ ਮੁਬਾਰਕ।’ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਸਪਨਾ 14 ਸਾਲ ਦੀ ਸੀ ਜਦੋਂ ਉਸ ਨੇ ਆਪਣੇ ਪਿਤਾ ਨੂੰ ਗੁਆ ਦਿੱਤਾ ਸੀ। ਆਪਣੇ ਪਿਤਾ ਦੀ ਮੌਤ ਤੋਂ ਬਾਅਦ ਸਪਨਾ ਅਤੇ ਉਸਦੇ ਪਰਿਵਾਰ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਛੋਟੀ ਉਮਰ ’ਚ ਹੀ ਸਪਨਾ ’ਤੇ ਕਈ ਜ਼ਿੰਮੇਵਾਰੀਆਂ ਆ ਗਈਆਂ ਸੀ। ਇਸ ਤੋਂ ਬਾਅਦ ਸਪਨਾ ਹਰਿਆਣਾ ਦੀ ‘ਦੇਸੀ ਕੁਇਨ’ ਬਣ ਗਈ। ਅਦਾਕਾਰਾ ‘ਬਿਗ ਬਾਸ’ ਦਾ ਹਿੱਸਾ ਵੀ ਰਹਿ ਚੁੱਕੀ ਹੈ। ਸਪਨਾ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਮਸ਼ਹੂਰ ਹੈ।