ਗੁਲਾਬੀ ਲਹਿੰਗੇ ’ਚ ਸਪਨਾ ਚੌਧਰੀ ਦਾ ਖੂਬਸੂਰਤ ਦੇਸੀ ਅੰਦਾਜ਼ ਆਇਆ ਸਾਹਮਣੇ, ਵਾਇਰਲ ਹੋਈਆਂ ਤਸਵੀਰਾਂ

Wednesday, Apr 07, 2021 - 05:12 PM (IST)

ਗੁਲਾਬੀ ਲਹਿੰਗੇ ’ਚ ਸਪਨਾ ਚੌਧਰੀ ਦਾ ਖੂਬਸੂਰਤ ਦੇਸੀ ਅੰਦਾਜ਼ ਆਇਆ ਸਾਹਮਣੇ, ਵਾਇਰਲ ਹੋਈਆਂ ਤਸਵੀਰਾਂ

ਮੁੰਬਈ (ਬਿਊਰੋ)– ਹਰਿਆਣਵੀ ਡਾਂਸਰ ਤੇ ਦੇਸੀ ਕੁਈਨ ਦੇ ਨਾਂ ਨਾਲ ਮਸ਼ਹੂਰ ਸਪਨਾ ਚੌਧਰੀ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਅਕਸਰ ਤਸਵੀਰਾਂ ਤੇ ਵੀਡੀਓਜ਼ ਰਾਹੀਂ ਉਹ ਪ੍ਰਸ਼ੰਸਕਾਂ ਵਿਚਾਲੇ ਸੁਰਖ਼ੀਆਂ ’ਚ ਰਹਿੰਦੀ ਹੈ। ਹਾਲ ਹੀ ’ਚ ਉਸ ਨੇ ਆਪਣੀ ਦੇਸੀ ਲੁੱਕ ਵਾਲੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।

PunjabKesari

ਸਪਨਾ ਚੌਧਰੀ ਨੇ ਗੁਲਾਬੀ ਤੇ ਸਫੈਦ ਰੰਗ ਦਾ ਲਹਿੰਗਾ ਪਹਿਨਿਆ ਹੋਇਆ ਹੈ। ਇਸ ਦੇ ਨਾਲ ਉਸ ਨੇ ਗੁਲਾਬੀ ਰੰਗ ਦੀ ਚੁੰਨੀ ਲਈ ਹੈ।

PunjabKesari

ਸਪਨਾ ਚੌਧਰੀ ਨੇ ਹਲਕਾ ਮੇਕਅੱਪ ਕੀਤਾ ਹੈ ਤੇ ਅੱਖਾਂ ’ਚ ਕਾਫੀ ਗਾੜ੍ਹਾ ਕੱਜਲ ਲਗਾਇਆ ਹੈ।

PunjabKesari

ਸਪਨਾ ਚੌਧਰੀ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਉਸ ਨੂੰ ਗੁਲਾਬੀ ਲਹਿੰਗਾ-ਚੋਲੀ ਨਾਲ ਬੇਹੱਦ ਪਿਆਰ ਹੈ।

PunjabKesari

ਸਪਨਾ ਚੌਧਰੀ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਮੈਨੂੰ ਨੀਲੇ ਰੰਗ ਦੀ ਬਿੰਦੀ ਨਾਲ ਗੁਲਾਬੀ ਬੇਹੱਦ ਪਸੰਦ ਹੈ।’

PunjabKesari

ਸਪਨਾ ਚੌਧਰੀ ਦੀਆਂ ਇਹ ਤਸਵੀਰਾਂ ਉਸ ਦੀ ਆਉਣ ਵਾਲੀ ਮਿਊਜ਼ਿਕ ਐਲਬਮ ਤੋਂ ਲਈਆਂ ਗਈਆਂ ਹਨ।

PunjabKesari

ਸਪਨਾ ਚੌਧਰੀ ਨੇ ਦੇਸੀ ਕੁਈਨ ਵਾਲੇ ਇਸ ਲੁੱਕ ਨੂੰ ਸਾਂਝਾ ਕਰਦਿਆਂ ਇਕ ਹੋਰ ਕੈਪਸ਼ਨ ਲਿਖੀ ਹੈ।

PunjabKesari

ਸਪਨਾ ਲਿਖਦੀ ਹੈ, ‘ਫੋਟੋ ਉਤਾਰਨ ਵਾਲੇ ਦੇ ਖਜ਼ਾਨੇ ਤੋਂ ਇਹ ਕੁਝ ਹੋਰ ਹੀ ਕਲਾਕਾਰੀ ਨਿਕਲ ਕੇ ਸਾਹਮਣੇ ਆਈ ਹੈ। ਤੁਹਾਨੂੰ ਕਿਵੇਂ ਦੀ ਲੱਗੀ।’

PunjabKesari

ਸਪਨਾ ਚੌਧਰੀ ਦੀਆਂ ਇਨ੍ਹਾਂ ਤਸਵੀਰਾਂ ’ਤੇ ਉਸ ਦੇ ਪ੍ਰਸ਼ੰਸਕ ਰੱਜ ਕੇ ਕੁਮੈਂਟਸ ਕਰ ਰਹੇ ਹਨ ਤੇ ਉਸ ਦੀ ਖੂਬਸੂਰਤੀ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ।

PunjabKesari

ਭਾਵੇਂ ਹੀ ਸਪਨਾ ਚੌਧਰਾੀ ਦਾ ਭਾਰ ਵੱਧ ਗਿਆ ਹੋਵੇ ਪਰ ਉਸ ਦੀ ਸੁੰਦਰਤਾ ਤੇ ਆਤਮ-ਵਿਸ਼ਵਾਸ ’ਚ ਕੋਈ ਕਮੀ ਨਹੀਂ ਆਈ ਹੈ।

ਨੋਟ– ਸਪਨਾ ਚੌਧਰੀ ਦੀਆਂ ਇਹ ਤਸਵੀਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News