ਸ਼ਿਮਰੀ ਲਹਿੰਗੇ ’ਚ ਸਪਨਾ ਚੌਧਰੀ ਨੇ ਕਰਵਾਇਆ ਖ਼ੂਬਸੂਰਤ ਫੋਟੋਸ਼ੂਟ, ਅਦਾਵਾਂ ਦੇ ਮੁਰੀਦ ਹੋਏ ਪ੍ਰਸ਼ੰਸਕ

Tuesday, Mar 01, 2022 - 06:11 PM (IST)

ਸ਼ਿਮਰੀ ਲਹਿੰਗੇ ’ਚ ਸਪਨਾ ਚੌਧਰੀ ਨੇ ਕਰਵਾਇਆ ਖ਼ੂਬਸੂਰਤ ਫੋਟੋਸ਼ੂਟ, ਅਦਾਵਾਂ ਦੇ ਮੁਰੀਦ ਹੋਏ ਪ੍ਰਸ਼ੰਸਕ

ਮੁੰਬਈ (ਬਿਊਰੋ)– ਹਰਿਆਣਵੀ ਸਿੰਗਰ ਤੇ ਡਾਂਸਰ ਸਪਨਾ ਚੌਧਰੀ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਸਪਨਾ ਪ੍ਰਸ਼ੰਸਕਾਂ ਨਾਲ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ।

ਇਹ ਖ਼ਬਰ ਵੀ ਪੜ੍ਹੋ : ਯੂ. ਕੇ. ’ਚ ਲਾਈਵ ਸ਼ੋਅ ਦੌਰਾਨ ਸ਼ੈਰੀ ਮਾਨ ਨਾਲ ਸਟੇਜ ’ਤੇ ਹੋਈ ਬਦਤਮੀਜ਼ੀ, ਪੁੱਟੇ ਵਾਲ (ਵੀਡੀਓ)

ਹਾਲ ਹੀ ’ਚ ਸਪਨਾ ਨੇ ਲਹਿੰਗੇ ’ਚ ਆਪਣੀਆਂ ਕੁਝ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਕਾਫੀ ਸੁਰਖ਼ੀਆਂ ਬਟੋਰ ਰਹੀਆਂ ਹਨ।

PunjabKesari

ਤਸਵੀਰਾਂ ’ਚ ਸਪਨਾ ਸਿਲਵਰ ਤੇ ਬ੍ਰਾਊਨ ਸ਼ਿਮਰੀ ਲਹਿੰਗੇ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਸਿਲਵਰ ਜਿਊਲਰੀ ਵੀ ਪਹਿਨ ਰੱਖੀ ਹੈ। ਮਿਨੀਮਲ ਮੇਕਅੱਪ, ਮਾਂਗ ’ਚ ਸਿੰਦੂਰ ਤੇ ਗੁੱਤ ਨਾਲ ਆਪਣੇ ਲੁੱਕ ਨੂੰ ਉਸ ਨੇ ਕੰਪਲੀਟ ਕੀਤਾ ਹੈ।

PunjabKesari

ਇਸ ਲੁੱਕ ’ਚ ਸਪਨਾ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਸਪਨਾ ਦੀਆਂ ਇਨ੍ਹਾਂ ਤਸਵੀਰਾਂ ’ਤੇ ਪ੍ਰਸ਼ੰਸਕਾਂ ਦੇ ਖ਼ੂਬ ਕੁਮੈਂਟਸ ਆ ਰਹੇ ਹਨ। ਨਾਲ ਹੀ ਤਸਵੀਰਾਂ ਨੂੰ ਰੱਜ ਕੇ ਲਾਈਕਸ ਕਰ ਰਹੇ ਹਨ।

PunjabKesari

ਸਪਨਾ ਦੇ ਕੰਮਕਾਜ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਸਪਨਾ ਦਾ ਇਕ ਗੀਤ ‘ਪਾਣੀ ਛਲਕੇ’ ਰਿਲੀਜ਼ ਹੋਇਆ ਹੈ, ਜਿਸ ਨੂੰ ਉਸ ਦੇ ਚਾਹੁਣ ਵਾਲੇ ਖ਼ੂਬ ਪਸੰਦ ਕਰ ਰਹੇ ਹਨ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News