ਫ਼ਿਲਮ ‘ਕਟਹਲ’ ਦੀ ਸਫਲਤਾ ਤੋਂ ਬਾਅਦ ਸਾਨਿਆ ਨੇ ਪਰਿਵਾਰ ਨਾਲ ਕੀਤੀ ਮੁਲਾਕਾਤ

Sunday, Jun 04, 2023 - 11:02 AM (IST)

ਫ਼ਿਲਮ ‘ਕਟਹਲ’ ਦੀ ਸਫਲਤਾ ਤੋਂ ਬਾਅਦ ਸਾਨਿਆ ਨੇ ਪਰਿਵਾਰ ਨਾਲ ਕੀਤੀ ਮੁਲਾਕਾਤ

ਮੁੰਬਈ (ਬਿਊਰੋ)– ਸਾਨਿਆ ਮਲਹੋਤਰਾ ਇਕ ਵਧੀਆ ਅਦਾਕਾਰਾ ਹੋਣ ਦੇ ਨਾਲ-ਨਾਲ ਇਕ ਚੰਗੀ ਡਾਂਸਰ ਵੀ ਹੈ। ਉਸ ਦੀ ਸ਼ਖ਼ਸੀਅਤ ਦਾ ਸਭ ਤੋਂ ਪ੍ਰਭਾਵਸ਼ਾਲੀ ਪਹਿਲੂ ਦਰਸ਼ਕਾਂ ਦੇ ਸਾਹਮਣੇ ਅਸਲੀਅਤ ਨੂੰ ਦਰਸਾਉਣਾ ਹੈ।

ਇਹ ਖ਼ਬਰ ਵੀ ਪੜ੍ਹੋ : ਐਮੀ ਵਿਰਕ ਨੇ ਜਿਉਣਾ ਮੌੜ ਦੇ ਕਿਰਦਾਰ ਨੂੰ ਨਿਭਾਉਣ ਦਾ ਤਜਰਬਾ ਕੀਤਾ ਸਾਂਝਾ

ਭਾਵੇਂ ਸਕ੍ਰੀਨ ’ਤੇ ਹੋਵੇ ਜਾਂ ਸਕ੍ਰੀਨ ਤੋਂ ਬਾਹਰ। ਅਦਾਕਾਰਾ ਨੇ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਨਾਲ ਕੰਮ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਉਹ ਇਕ ਵਧੀਆ ਕਲਾਕਾਰ ਹੈ। ਸਾਨਿਆ ਦੀ ਹਾਲ ਹੀ ’ਚ ਰਿਲੀਜ਼ ਹੋਈ ਫ਼ਿਲਮ ‘ਕਟਹਲ’ ਨੈੱਟਫਲਿਕਸ ਇੰਡੀਆ ’ਤੇ ਸਭ ਤੋਂ ਵਧ ਦੇਖੀ ਜਾਣ ਵਾਲੀ ਫ਼ਿਲਮ ਬਣ ਗਈ ਹੈ।

ਪਿਛਲੇ ਹਫ਼ਤੇ ਅਦਾਕਾਰਾ ਆਪਣੇ ਬਿਜ਼ੀ ਸ਼ੈਡਿਊਲ ’ਚੋਂ ਸਮਾਂ ਕੱਢ ਕੇ ਗੁਰੂਗ੍ਰਾਮ ’ਚ ਆਪਣੇ ਪਰਿਵਾਰ ਨੂੰ ਮਿਲੀ। ਅਦਾਕਾਰਾ ਆਪਣੇ ਹਾਲ ਹੀ ’ਚ ਖਰੀਦੇ ਘਰ ’ਚ ਪਰਿਵਾਰ, ਰਿਸ਼ਤੇਦਾਰਾਂ ਤੇ ਦੋਸਤਾਂ ਨਾਲ ਬਹੁਤ ਵਧੀਆ ਸਮਾਂ ਬਿਤਾ ਰਹੀ ਹੈ।

ਭੈਣ ਸ਼ਗੁਨ ਮਲਹੋਤਰਾ ਨੇ ਇੰਸਟਾਗ੍ਰਾਮ ’ਤੇ ਸਾਨਿਆ ਨਾਲ ਉਸ ਦੇ ਪੈੱਟ ਡਾਗ ਦੀਆਂ ਕੁਝ ਤਸਵੀਰਾਂ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਟ੍ਰੀਟ ਦਿੱਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News