ਸੰਜੀਦਾ ਸ਼ੇਖ ਦੇ ''ਡਾਂਸ ਮੇਰੀ ਰਾਣੀ'' ''ਤੇ ਬੋਲਡ ਠੁਮਕੇ, ਪਲਾਂ ''ਚ ਵਾਇਰਲ ਹੋਈ ਵੀਡੀਓ

Tuesday, Jan 18, 2022 - 09:07 AM (IST)

ਸੰਜੀਦਾ ਸ਼ੇਖ ਦੇ ''ਡਾਂਸ ਮੇਰੀ ਰਾਣੀ'' ''ਤੇ ਬੋਲਡ ਠੁਮਕੇ, ਪਲਾਂ ''ਚ ਵਾਇਰਲ ਹੋਈ ਵੀਡੀਓ

ਨਵੀਂ ਦਿੱਲੀ (ਬਿਊਰੋ) : ਬੀਤੇ ਕੁਝ ਦਿਨ ਪਹਿਲਾਂ ਗੁਰੂ ਰੰਧਾਵਾ ਤੇ ਨੋਰਾ ਫਤੇਹੀ ਦਾ ਗੀਤ 'ਡਾਂਸ ਮੇਰੀ ਰਾਣੀ' ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ 'ਤੇ ਆਮ ਲੋਕਾਂ ਦੇ ਨਾਲ-ਨਾਲ ਕਈ ਫ਼ਿਲਮੀ ਸਿਤਾਰੇ ਵੀ ਆਪਣੀਆਂ ਖ਼ੂਬਸੂਰਤ ਵੀਡੀਓਜ਼ ਬਣਾ ਰਹੇ ਹਨ। ਇਨ੍ਹਾਂ ਸਿਤਾਰਿਆਂ 'ਚ ਹੁਣ ਟੀ. ਵੀ. ਮਸ਼ਹੂਰ ਅਦਾਕਾਰਾ ਸੰਜੀਦਾ ਸ਼ੇਖ ਦਾ ਵੀ ਨਾਂ ਜੁੜ ਚੁੱਕਾ ਹੈ। 
ਦਰਅਸਲ, ਹਾਲ ਹੀ 'ਚ ਸੰਜੀਦਾ ਸ਼ੇਖ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਬੋਲਡ ਵੀਡੀਓ ਸ਼ੇਅਰ ਕੀਤੀ ਹੈ। ਇਸ 'ਚ ਉਹ ਗੁਰੂ ਰੰਧਾਵਾ ਅਤੇ ਨੋਰਾ ਫਤੇਹੀ ਦੇ ਗੀਤ 'ਡਾਂਸ ਮੇਰੀ ਰਾਣੀ' 'ਤੇ ਜ਼ਬਰਦਸਤ ਡਾਂਸ ਕਰਦੀ ਨਜ਼ਰ ਆ ਰਹੀ ਹੈ। ਉਸ ਦੀ ਇਸ ਵੀਡੀਓ ਨੂੰ ਦਰਸ਼ਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 
ਇਥੇ ਵੇਖੋ ਸੰਜੀਦਾ ਦੇ ਵੀਡੀਓਜ਼-

ਸੰਜੀਦਾ ਸ਼ੇਖ ਦਾ ਬੋਲਡ ਡਾਂਸ
ਸੰਜੀਦਾ ਸ਼ੇਖ ਦਾ ਇਹ ਬੋਲਡ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਚੁੱਕਾ ਹੈ। ਇਸ ਨੂੰ ਹੁਣ ਤਕ 15000 ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਜਦੋਂਕਿ ਕਈ ਲੋਕ ਇਸ 'ਤੇ ਖੁੱਲ੍ਹ ਕੇ ਕੁਮੈਂਟ ਕਰ ਰਹੇ ਹਨ। ਇਕ ਫੈਨ ਨੇ ਲਿਖਿਆ, 'ਲਵਲੀ' ਜਦਕਿ ਦੂਜੇ ਨੇ ਲਿਖਿਆ, 'ਸੰਜੀਦਾ ਤੁਸੀਂ ਬਹੁਤ ਖੂਬਸੂਰਤ ਹੋ, ਅੰਦਰੋਂ-ਬਾਹਰ, ਇਸ ਨੂੰ ਨਾ ਭੁੱਲੋ।' ਇਕ ਹੋਰ ਯੂਜਰਸ ਨੇ ਲਿਖਿਆ, 'ਵਾਹ, ਕਿੱਥੇ ਪ੍ਰੋਗਰਾਮ ਹੈ'। ਇਕ ਹੋਰ ਨੇ ਲਿਖਿਆ, 'ਵਾਹ ਸ਼ਹਿਜ਼ਾਦੀ ਸੰਜੀਦਾ' ਵਰਗੇ ਕੁਮੈਂਟ ਕੀਤੇ ਹਨ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News