ਕੰਗਨਾ ਤੋਂ ਬਾਅਦ ਅਕਸ਼ੈ ਕੁਮਾਰ 'ਤੇ ਭੜਕੇ ਸੰਜੈ ਰਾਉਤ,ਆਖੀ ਇਹ ਵੱਡੀ ਗੱਲ

9/14/2020 3:37:13 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਤੇ ਸ਼ਿਵਸੈਨਾ ਦਾ ਵਿਵਾਦ ਅਜੇ ਰੁੱਕ ਨਹੀਂ ਲੈ ਰਿਹਾ ਹੈ ਕਿ ਹੁਣ ਸ਼ਿਵਸੈਨਾ ਆਗੂ ਸੰਜੈ ਰਾਊਤ ਨੇ ਫ਼ਿਲਮ ਅਦਾਕਾਰ ਅਕਸ਼ੈ ਕੁਮਾਰ ਨਾਲ ਪੰਗਾ ਲੈ ਲਿਆ ਹੈ। ਬੀਤੀ ਦਿਨੀਂ ਅਦਾਕਾਰਾ ਕੰਗਨਾ ਰਣੌਤ ਨੇ ਮੁੰਬਈ ਦੀ ਤੁਲਨਾ ਪਾਕਿ ਮਕਬੂਜ਼ਾ ਕਸ਼ਮੀਰ ਨਾਲ ਕਰ ਦਿੱਤੀ ਸੀ, ਜਿਸ ਤੋਂ ਬਾਅਦ ਮਹਾਰਾਸ਼ਟਰ ਦੀ ਰਾਜਨੀਤੀ 'ਚ ਹੰਗਾਮਾ ਹੋ ਗਿਆ ਸੀ। ਕੰਗਨਾ ਦੇ ਬਿਆਨ ਤੋਂ ਤਿਲਮਿਲਾਈ ਸ਼ਿਵਸੈਨਾ ਨੇ ਮੁੰਬਈ ਸਥਿਤ ਉਨ੍ਹਾਂ ਦੇ ਦਫ਼ਤਰ 'ਤੇ ਬੁਲਡੋਜ਼ਰ ਚੱਲਵਾ ਦਿੱਤਾ ਸੀ। ਇਸ ਵਿਚਕਾਰ ਸ਼ਿਵਸੈਨਾ ਆਗੂ ਸੰਜੈ ਰਾਊਤ ਅਤੇ ਕੰਗਨਾ ਰਣੌਤ ਵਿਚਕਾਰ ਦੱਬ ਕੇ ਜ਼ੁਬਾਨੀ ਲੜਾਈ ਹੋਈ। ਹੁਣ ਸ਼ਿਵਸੈਨਾ ਆਗੂ ਸੰਜੈ ਰਾਊਤ ਨੇ ਅਦਾਕਾਰਾ ਅਕਸ਼ੈ ਕੁਮਾਰ 'ਤੇ ਵੀ ਨਿਸ਼ਾਨਾ ਵਿੰਨ੍ਹਦੇ ਕਿਹਾ ਕਿ ਜਦੋਂ ਮੁੰਬਈ ਦਾ ਅਪਮਾਨ ਹੋ ਰਿਹਾ ਸੀ ਤਾਂ ਅਕਸ਼ੈ ਕੁਮਾਰ ਵਰਗੇ ਅਦਾਕਾਰ ਅੱਗੇ ਕਿਉਂ ਨਹੀਂ ਆ ਰਹੇ ਹਨ। ਸੰਜੈ ਰਾਊਤ ਨੇ ਸਵਾਲ ਚੁੱਕਿਆ ਕਿ ਕੀ ਮੁੰਬਈ ਸਿਰਫ਼ ਪੈਸਾ ਕਮਾਉਣ ਲਈ ਹੈ?

ਕੀ ਮੁੰਬਈ ਸਿਰਫ਼ ਪੈਸਾ ਕਮਾਉਣ ਲਈ?
ਸ਼ਿਵਸੈਨਾ ਆਗੂ ਸੰਜੈ ਰਾਊਤ ਨੇ ਅਕਸ਼ੈ ਕੁਮਾਰ ਦਾ ਨਾਂ ਲੈਂਦਿਆਂ ਕਿਹਾ ਕਿ ਘੱਟ ਤੋਂ ਘੱਟ ਅਕਸ਼ੈ ਕੁਮਾਰ ਜਿਵੇਂ ਵੱਡੇ ਕਲਾਕਾਰ ਨੂੰ ਤਾਂ ਸਾਹਮਣੇ ਆਉਣਾ ਹੀ ਚਾਹੀਦਾ ਸੀ। ਮੁੰਬਈ ਨੇ ਉਨ੍ਹਾਂ ਨੂੰ ਵੀ ਬਹੁਤ ਕੁਝ ਦਿੱਤਾ ਹੈ। ਸੰਜੈ ਰਾਊਤ ਨੇ ਲੇਖ 'ਚ ਲਿਖਿਆ ਕਿ ਦੁਨੀਆਭਰ ਦੇ ਰਈਸਾਂ ਦੇ ਘਰ ਮੁੰਬਈ 'ਚ ਹੈ ਪਰ ਜਦੋਂ ਇਸ ਸ਼ਹਿਰ ਨੂੰ ਅਪਮਾਨਿਤ ਕੀਤਾ ਜਾਂਦਾ ਹੈ ਤਾਂ ਸਾਰੇ ਗਰਦਨ ਝੁਕਾ ਕੇ ਬੈਠ ਜਾਂਦੇ ਹਨ। ਸੰਜੈ ਰਾਊਤ ਨੇ ਅੱਗੇ ਲਿਖਿਆ ਕਿ ਕੰਗਨਾ ਦੇ ਦਫ਼ਤਰ 'ਤੇ ਬੁਲਡੋਜਰ ਚਲਾਏ ਜਾਣ ਨੂੰ ਲਿਖਿਆ ਕਿ ਗ਼ੈਰ ਕਾਨੂੰਨੀ ਨਿਰਮਾਣ 'ਤੇ ਬੁਲਡੋਜ਼ਰ ਚਲਦਾ ਹੈ ਤਾਂ ਉਹ ਡਰਾਮਾ ਕਰਨ ਲੱਗਦੀ ਹੈ। ਇਸ ਨੂੰ ਰਾਮ ਮੰਦਰ ਦੱਸਣ ਲੱਗਦੀ ਹੈ। ਕੰਗਨਾ ਨੇ ਆਪਣਾ ਇਹ ਗ਼ੈਰ ਕਾਨੂੰਨੀ ਨਿਰਮਾਣ ਉਸ ਵੱਲੋਂ ਐਲਾਨ ਪਾਕਿ ਮਕਬੂਜ਼ਾ ਕਸ਼ਮੀਰ 'ਚ ਕੀਤਾ ਸੀ।


sunita

Content Editor sunita