ਸੰਜੇ ਦੱਤ ਨੇ ਪਿਤਾ ਸੁਨੀਲ ਦੱਤ ਦੀ ਬਰਸੀ ਮੌਕੇ ਸਾਂਝੀ ਕੀਤੀ ਭਾਵੁਕ ਪੋਸਟ

Tuesday, May 25, 2021 - 04:13 PM (IST)

ਸੰਜੇ ਦੱਤ ਨੇ ਪਿਤਾ ਸੁਨੀਲ ਦੱਤ ਦੀ ਬਰਸੀ ਮੌਕੇ ਸਾਂਝੀ ਕੀਤੀ ਭਾਵੁਕ ਪੋਸਟ

ਮੁੰਬਈ (ਬਿਊਰੋ)– ਅਦਾਕਾਰ ਸੰਜੇ ਦੱਤ ਨੇ ਮੰਗਲਵਾਰ ਨੂੰ ਆਪਣੇ ਪਿਤਾ ਸਵਰਗੀ ਅਦਾਕਾਰ-ਰਾਜਨੇਤਾ ਸੁਨੀਲ ਦੱਤ ਦੀ ਬਰਸੀ ’ਤੇ ਉਨ੍ਹਾਂ ਨੂੰ ਯਾਦ ਕੀਤਾ ਹੈ। ਇਕ ਇੰਸਟਾਗ੍ਰਾਮ ਪੋਸਟ ਸਾਂਝੀ ਕਰਦਿਆਂ ਸੰਜੇ ਦੱਤ ਨੇ ਸੁਨੀਲ ਦੱਤ ਨੂੰ ਆਪਣਾ ਦੋਸਤ ਤੇ ਗੁਰੂ ਦੱਸਿਆ ਹੈ।

ਸੰਜੇ ਦੱਤ ਨੇ ਇਕ ਬਲੈਕ ਐਂਡ ਵ੍ਹਾਈਟ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਉਹ ਆਪਣੇ ਪਿਤਾ ਨਾਲ ਪੋਜ਼ ਦੇ ਰਹੇ ਹਨ।

ਸੰਜੇ ਨੇ ਕੈਪਸ਼ਨ ’ਚ ਲਿਖਿਆ, ‘ਇਕ ਮਾਤਾ-ਪਿਤਾ, ਇਕ ਆਦਰਸ਼, ਇਕ ਦੋਸਤ, ਇਕ ਰੱਖਿਅਕ– ਤੁਸੀਂ ਮੇਰੇ ਲਈ ਸਭ ਕੁਝ ਸੀ। ਲਵ ਯੂ ਡੈਡ, ਮਿਸ ਯੂ।’

 
 
 
 
 
 
 
 
 
 
 
 
 
 
 
 

A post shared by Sanjay Dutt (@duttsanjay)

ਸੁਨੀਲ ਦੱਤ ਦਾ 76ਵੇਂ ਜਨਮਦਿਨ ਤੋਂ ਦੋ ਹਫਤੇ ਪਹਿਲਾਂ ਸਾਲ 2005 ’ਚ ਉਨ੍ਹਾਂ ਦੇ ਮੁੰਬਈ ਸਥਿਤ ਘਰ ’ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। ਸੰਜੇ ਇਸ ਸਾਲ ਦੇ ਅਖੀਰ ’ਚ ‘ਸ਼ਮਸ਼ੇਰਾ’ ਤੇ ‘ਕੇ. ਜੀ. ਐੱਫ. ਚੈਪਟਰ 2’ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 3 ਮਈ ਨੂੰ ਸੰਜੇ ਦੱਤ ਨੇ ਆਪਣੀ ਮਾਂ ਦੀ ਬਰਸੀ ਮੌਕੇ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਸਾਂਝੀ ਕਰਦਿਆਂ ਕੈਪਸ਼ਨ ’ਚ ਖੂਬਸੂਰਤ ਗੱਲ ਲਿਖੀ ਸੀ।

ਸੰਜੇ ਦੱਤ ਨੇ ਲਿਖਿਆ ਸੀ, ‘ਅਜਿਹਾ ਕੋਈ ਇਕ ਦਿਨ ਵੀ ਨਹੀਂ ਜਾਂਦਾ, ਜਦੋਂ ਮੈਂ ਤੁਹਾਨੂੰ ਯਾਦ ਨਹੀਂ ਕਰਦਾ ਮਾਂ।’

 
 
 
 
 
 
 
 
 
 
 
 
 
 
 
 

A post shared by Sanjay Dutt (@duttsanjay)

ਸੰਜੇ ਦੱਤ ਵਲੋਂ ਸਾਂਝੀ ਕੀਤੀ ਇਸ ਪੋਸਟ ’ਤੇ ਲੋਕਾਂ ਨੇ ਕੁਮੈਂਟਸ ਰਾਹੀਂ ਨਰਗਿਸ ਨੂੰ ਯਾਦ ਕੀਤਾ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News