25 ਫਰਵਰੀ ਨੂੰ ਰਿਹਾਅ ਹੋ ਜਾਣਗੇ ਸੰਜੂ ਬਾਬਾ, ਖੁਸ਼ੀ ''ਚ ਇਹ ਹੋਟਲ ਦੇਵੇਗਾ ਖਾਸ ਦਾਅਵਤ

Tuesday, Feb 23, 2016 - 11:29 AM (IST)

 25 ਫਰਵਰੀ ਨੂੰ ਰਿਹਾਅ ਹੋ ਜਾਣਗੇ ਸੰਜੂ ਬਾਬਾ, ਖੁਸ਼ੀ ''ਚ ਇਹ ਹੋਟਲ ਦੇਵੇਗਾ ਖਾਸ ਦਾਅਵਤ

ਪੁਣੇ : ਖ਼ਬਰ ਮਿਲੀ ਹੈ ਕਿ ਬਾਲੀਵੁੱਡ ਦੇ ਮੁੰਨਾ ਭਾਈ ਭਾਵ ਅਦਾਕਾਰ ਸੰਜੇ ਦੱਤ ਮਹਾਰਾਸ਼ਟਰ ਦੀ ਯਰਵਦਾ ਜੇਲ ''ਚੋਂ ਵੀਰਵਾਰ ਨੂੰ ਰਿਹਾਅ ਹੋ ਜਾਣਗੇ। ਇਕ ਅਧਿਕਾਰੀ ਅਨੁਸਾਰ ਸੰਜੇ 25 ਫਰਵਰੀ ਨੂੰ ਸਵੇਰੇ ਲੱਗਭਗ ਨੌਂ ਵਜੇ ਜੇਲ ''ਚੋਂ ਬਾਹਰ ਹੋਣਗੇ ਅਤੇ ਉਨ੍ਹਾਂ ਦੀ ਪਤਨੀ ਮਾਨਿਅਤਾ, ਬੱਚੇ ਤੇ ਹੋਰ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਲੈਣ ਪਹੁੰਚਣਗੇ।
ਨਾਂ ਜ਼ਾਹਿਰ ਨਾ ਕਰਨ ਦੀ ਸ਼ਰਤ ''ਤੇ ਅਧਿਕਾਰੀ ਨੇ ਕਿਹਾ ਕਿ ਜੇਲ ਪ੍ਰਸ਼ਾਸਨ ਨੇ ਸੁਰੱਖਿਆ ਕਾਰਨ ਕਰਕੇ ਦੱਤ ਪਰਿਵਾਰ ਵਲੋਂ ਰੱਖੇ ਛੋਟੇ ਜਿਹੇ ਸਵਾਗਤ ਸਮਾਗਮ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਕਿਉਂਕਿ ਦੱਤ ਦੇ ਸਾਰੇ ਪ੍ਰਸ਼ੰਸਕਾਂ ਅਤੇ ਮੀਡੀਆ ਦੇ ਇਥੇ ਮੌਜੂਦ ਰਹਿਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਸੰਜੇ ਦੱਤ 12 ਮਾਰਚ 1993 ਦੇ ਸਿਲਸਿਲੇਵਾਰ ਮੁੰਬਈ ਬੰਬ ਧਮਾਕਿਆਂ ''ਚ ਗੈਰ-ਕਾਨੂੰਨੀ ਹਥਿਆਰ ਰੱਖਣ ਲਈ ਪੰਜ ਸਾਲ ਦੀ ਬਾਕੀ ਬਚੀ ਸਜ਼ਾ ਪੂਰੀ ਕਰਨ ਪਿੱਛੋਂ ਰਿਹਾਅ ਹੋਣਗੇ।
ਇਸ ਖੁਸ਼ੀ ''ਚ ਇਕ ਹੋਟਲ ਦੇ ਅਧਿਕਾਰੀ ਨੇ ਐਲਾਨ ਕੀਤਾ ਹੈ ਕਿ ਜਿਸ ਦਿਨ ਸੰਜੇ ਦੱਤ ਰਿਹਾਅ ਹੋਣਗੇ, ਉਸ ਦਿਨ ਹੋਟਲ ਵਲੋਂ ''ਚਿਕਨ ਸੰਜੂ ਬਾਬਾ'' ਪਕਵਾਨ ਮੁਫਤ ਖੁਆਇਆ ਜਾਵੇਗਾ।


Related News