'ਸੁਪਰ ਡਾਂਸਰ ਚੈਪਟਰ 4' 'ਚ ਇਸ ਵਾਰ ਸ਼ਿਲਪਾ ਸ਼ੈੱਟੀ ਦੀ ਥਾਂ ਲੈਣਗੇ ਇਹ ਦੋ ਦਿੱਗਜ ਸਟਾਰਸ, ਵੇਖੋ ਪ੍ਰੋਮੋ

Thursday, Aug 12, 2021 - 03:37 PM (IST)

'ਸੁਪਰ ਡਾਂਸਰ ਚੈਪਟਰ 4' 'ਚ ਇਸ ਵਾਰ ਸ਼ਿਲਪਾ ਸ਼ੈੱਟੀ ਦੀ ਥਾਂ ਲੈਣਗੇ ਇਹ ਦੋ ਦਿੱਗਜ ਸਟਾਰਸ, ਵੇਖੋ ਪ੍ਰੋਮੋ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਇਨ੍ਹੀਂ ਦਿਨੀਂ ਖ਼ੁਦ ਨੂੰ ਪਬਲਿਕ ਅਪੀਰੈਂਸ ਤੋਂ ਪੂਰੀ ਤਰ੍ਹਾਂ ਕੱਟ ਆਫ ਕਰਕੇ ਰੱਖਿਆ ਹੈ। ਨਾ ਤਾਂ ਸ਼ਿਲਪਾ ਸੋਸ਼ਲ ਮੀਡੀਆ 'ਤੇ ਸਰਗਰਮ ਹੈ ਅਤੇ ਨਾ ਹੀ ਉਹ ਆਪਣੇ ਡਾਂਸਿੰਗ ਰਿਐਲਿਟੀ ਸ਼ੋਅ 'ਸੁਪਰ ਡਾਂਸਰ ਚੈਪਟਰ 4' ਦੀ ਸ਼ੂਟਿੰਗ 'ਤੇ ਜਾ ਰਹੀ ਹੈ। ਪਤੀ ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਿਲਪਾ ਘਰ ਤੋਂ ਬਾਹਰ ਹੀ ਨਹੀਂ ਨਿਕਲ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Sony Entertainment Television (@sonytvofficial)

ਪਿਛਲੇ ਤਿੰਨ ਹਫ਼ਤਿਆਂ ਤੋਂ ਸ਼ੋਅ 'ਚ ਸ਼ਿਲਪਾ ਸ਼ੈੱਟੀ ਦੀ ਥਾਂ ਵੱਖ-ਵੱਖ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਸੀ। ਉਥੇ ਹੀ ਤਾਜਾ ਅਪਡੇਟ ਅਨੁਸਾਰ, ਸ਼ਿਲਪਾ ਸ਼ੈੱਟੀ ਇਸ ਹਫ਼ਤੇ ਵੀ 'ਸੁਪਰ ਡਾਂਸਰ' 'ਚ ਨਜ਼ਰ ਨਹੀਂ ਆਵੇਗੀ ਅਤੇ ਉਨ੍ਹਾਂ ਦੀ ਥਾਂ ਫ਼ਿਲਮ ਇੰਡਸਟਰੀ ਦੇ ਦੋ ਮੰਨੇ-ਪ੍ਰਮੰਨੇ ਸਟਾਰਸ ਸਪੈਸ਼ਲ ਗੈਸਟ ਬਣ ਕੇ ਆਉਣਗੇ। ਇਹ ਸਟਾਰਸ ਜੈਕੀ ਸ਼ਰਾਫ ਅਤੇ ਸੰਗੀਤਾ ਬਿਜਲਾਨੀ ਹੋਣਗੇ।

PunjabKesari

ਸੋਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਅਪਕਮਿੰਗ ਐਪੀਸੋਡ ਦਾ ਪ੍ਰੋਮੋ ਜਾਰੀ ਕੀਤਾ ਹੈ, ਜਿਸ 'ਚ ਜੈਕੀ ਸ਼ਰਾਫ ਅਤੇ ਫ਼ਿਲਮ ਅਦਾਕਾਰਾ ਸੰਗੀਤਾ ਬਿਜਲਾਨੀ ਨਜ਼ਰ ਆ ਰਹੇ ਹਨ। ਪ੍ਰੋਮੋ 'ਚ ਜੈਕੀ ਦਾਦਾ ਭਾਵੁਕ ਨਜ਼ਰ ਆ ਰਹੇ ਹਨ ਤਾਂ ਉਥੇ ਹੀ ਸੰਗੀਤਾ ਬੱਚਿਆਂ ਨੂੰ ਸੈਲਿਊਟ ਕਰਦੀ ਦਿਖਾਈ ਦੇ ਰਹੀ ਹੈ। ਸਭ ਤੋਂ ਪਹਿਲੇ ਹਫ਼ਤੇ ਦੇ ਸ਼ੋਅ 'ਚ ਸ਼ਿਲਪਾ ਸ਼ੈੱਟੀ ਦੀ ਥਾਂ ਕਰਿਸ਼ਮਾ ਕਪੂਰ ਮਹਿਮਾਨ ਬਣ ਕੇ ਆਈ ਸੀ। ਉਸ ਤੋਂ ਅਗਲੇ ਹਫ਼ਤੇ ਜਨੇਲਿਆ ਡਿਸੂਜ਼ਾ ਅਤੇ ਰਿਤੇਸ਼ ਦੇਸ਼ਮੁਖ ਪਹੁੰਚੇ ਸਨ। ਪਿਛਲੇ ਹਫ਼ਤੇ ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਅਤੇ ਮੌਸਮੀ ਚਟਰਜੀ ਨਜ਼ਰ ਆਈ ਸੀ।

PunjabKesari

ਖ਼ਬਰਾਂ ਮੁਤਾਬਕ, 'ਸੁਪਰ ਡਾਂਸਰ ਚੈਪਟਰ 4' ਦੇ ਸੈੱਟ 'ਤੇ ਨਾ ਆਉਣ ਨਾਲ ਸ਼ਿਲਪਾ ਸ਼ੈੱਟੀ ਨੂੰ ਕਰੀਬ 2 ਕਰੋੜ ਦਾ ਨੁਕਸਾਨ ਹੋਇਆ ਹੈ। ਇਕ ਸੂਤਰ ਨੇ ਦੱਸਿਆ, ''ਸ਼ਿਲਪਾ ਹਰ ਐਪੀਸੋਡ ਦੇ 18 ਤੋਂ 22 ਲੱਖ ਰੁਪਏ ਲੈਂਦੀ ਹੈ। ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਦਾਕਾਰਾ ਹੁਣ ਤਕ 6 ਐਪੀਸੋਡ 'ਚ ਨਜ਼ਰ ਨਹੀਂ ਆਈ।

PunjabKesari

ਨੋਟ - ਪਤੀ ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਿਲਪਾ ਸ਼ੈੱਟੀ ਦਾ ਸ਼ੋਅ 'ਚੋ ਗੁੰਮ ਹੋ ਜਾਣ 'ਤੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News