138ਵੀਂ ਜਯੰਤੀ ''ਤੇ ਵੀਰ ਸਾਵਰਕਰ ''ਤੇ ਬਾਲੀਵੁੱਡ ਫ਼ਿਲਮ ਦਾ ਐਲਾਨ
Friday, May 28, 2021 - 03:22 PM (IST)
ਨਵੀਂ ਦਿੱਲੀ : ਆਜ਼ਾਦੀ ਦੀ ਲੜਾਈ 'ਚ ਵਿਨਾਯਕ ਦਾਮੋਦਰ ਸਾਵਰਕਰ ਯਾਨੀ ਵੀਰ ਸਾਵਰਕਰ ਦੇ ਯੋਗਦਾਨ ਨੂੰ ਲੈ ਕੇ ਅਕਸਰ ਤਰ੍ਹਾਂ-ਤਰ੍ਹਾਂ ਦੇ ਦਾਅਵੇ ਕੀਤੇ ਜਾਂਦੇ ਹਨ। ਉਨ੍ਹਾਂ ਦੇ ਪੱਖ 'ਚ ਬੋਲਣ ਵਾਲਿਆਂ ਦੀ ਲੰਬੀ ਲਾਈਨ ਹੈ ਤਾਂ ਉਨ੍ਹਾਂ ਦੇ ਯੋਗਦਾਨ 'ਤੇ ਸਵਾਲ ਖੜ੍ਹੇ ਕਰਨ ਵਾਲੇ ਵੀ ਘੱਟ ਨਹੀਂ ਹੈ। ਅਜਿਹੇ 'ਚ ਬਾਲੀਵੁੱਡ ਨਿਰਮਾਤਾ ਸੰਦੀਪ ਸਿੰਘ ਨੇ ਸਾਵਰਕਰ ਦੀ 138ਵੀਂ ਜਯੰਤੀ ਤੇ ਉਨ੍ਹਾਂ ਦੀ ਬਾਇਓਪਿਕ ਦਾ ਐਲਾਨ ਕੀਤਾ ਹੈ। ਸੰਦੀਪ ਇਸ ਫ਼ਿਲਮ ਰਾਹੀਂ ਸਾਵਰਕਰ ਬਾਰੇ ਉਹ ਸਭ ਦੱਸਣਾ ਚਾਹੁੰਦੇ ਹਨ, ਜੋ ਲੋਕ ਘੱਟ ਜਾਣਦੇ ਹਨ।
ਸੰਦੀਪ ਨੇ ਫ਼ਿਲਮ ਦਾ ਫਰਸਟ ਲੁੱਕ ਵੀ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਤੇ ਇਸ ਬਾਰੇ 'ਚ ਜਾਣਕਾਰੀ ਸਾਂਝਾ ਕੀਤੀ। ਸੰਦੀਪ ਨੇ ਆਪਣੀ ਪੋਸਟ 'ਚ ਲਿਖਿਆ- 'ਆਜ਼ਾਦੀ ਦੇ ਇਤਿਹਾਸ ਦੀ ਪੂਰੀ ਗੱਲ ਅਜੇ ਜਾਣਨਾ ਬਾਕੀ ਹੈ। ਮਿਲੋ, ਆਜ਼ਾਦੀ ਵੀਰ ਸਾਵਰਕਾਰ ਨਾਲ ਬਹੁਤ ਜਲਦ।' ਸੰਦੀਪ ਨੇ ਅੱਗੇ ਲਿਖਿਆ ਕਿ ਵੀਰ ਸਾਵਰਕਰ ਨੂੰ ਜਿੱਥੇ ਮਹਾਨ ਮੰਨਿਆ ਜਾਂਦਾ ਹੈ, ਉੱਥੇ ਅਲੋਚਨਾ ਵੀ ਹੁੰਦੀ ਹੈ। ਅੱਜ ਚਾਹੇ ਉਨ੍ਹਾਂ ਨੂੰ ਧੁਰਵੀਕਰਨ ਨਾਲ ਜੋੜ ਦਿੱਤਾ ਗਿਆ ਹੈ ਪਰ ਇਹ ਇਸ ਲਈ ਹੈ ਕਿਉਂਕਿ ਲੋਕ ਉਨ੍ਹਾਂ ਬਾਰੇ ਜ਼ਿਆਦਾ ਨਹੀਂ ਜਾਣਦੇ ਹਨ। ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਆਜ਼ਾਦੀ ਸੰਗ੍ਰਾਮ ਦਾ ਉਹ ਅਹਿਮ ਹਿੱਸਾ ਸਨ ਤੇ ਉਨ੍ਹਾਂ ਦੇ ਜ਼ਿੰਦਗੀ ਤੇ ਯਾਤਰਾ 'ਚ ਦੇਖਣ ਦੀ ਸਾਡੀ ਕੋਸ਼ਿਸ਼ ਹੈ।
ਸੰਦੀਪ ਸਿੰਘ ਨੇ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਪੀ. ਐੱਮ. ਨਰਿੰਦਰ ਮੋਦੀ ਨੂੰ ਸੁਰੇਸ਼ ਓਬਰਾਇ ਨਾਲ ਮਿਲ ਕੇ ਪ੍ਰੋਡਿਊਸ ਕੀਤਾ ਸੀ। ਇਹ ਫ਼ਿਲਮ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫ਼ਿਲਮ ਨੇ ਹਾਲ ਹੀ 'ਚ 2 ਸਾਲ ਪੂਰੇ ਕੀਤੇ ਹਨ। ਇਸ ਫ਼ਿਲਮ ਦਾ ਨਿਰਦੇਸ਼ਨ ਉਮੰਗ ਕੁਮਾਰ ਨੇ ਕੀਤਾ ਸੀ। ਵਿਵੇਕ ਓਬਰਾਇ ਪੀ. ਐੱਮ. ਮੋਦੀ ਦੇ ਕਿਰਦਾਰ 'ਚ ਨਜ਼ਰ ਆਏ ਸਨ।