ਸੰਦੀਪ ਕਿਸ਼ਨ ਦੇ ਜਨਮਦਿਨ ’ਤੇ ਰਿਲੀਜ਼ ਹੋਈ ਫ਼ਿਲਮ ‘ਮਾਈਕਲ’ ਦੀ ਫਰਸਟ ਲੁੱਕ

Monday, May 09, 2022 - 02:32 PM (IST)

ਸੰਦੀਪ ਕਿਸ਼ਨ ਦੇ ਜਨਮਦਿਨ ’ਤੇ ਰਿਲੀਜ਼ ਹੋਈ ਫ਼ਿਲਮ ‘ਮਾਈਕਲ’ ਦੀ ਫਰਸਟ ਲੁੱਕ

ਮੁੰਬਈ (ਬਿਊਰੋ)– ਦੱਖਣੀ ਸੁਪਰਸਟਾਰ ਸੰਦੀਪ ਕਿਸ਼ਨ ਦਾ 7 ਮਈ ਨੂੰ ਉਨ੍ਹਾਂ ਦੇ ਜਨਮਦਿਨ ਦੇ ਖ਼ਾਸ ਮੌਕੇ ’ਤੇ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਮਾਈਕਲ’ ਤੋਂ ਫਰਸਟ ਲੁੱਕ ਸਾਹਮਣੇ ਆਈ ਹੈ।

ਫ਼ਿਲਮ ਦਾ ਪੋਸਟਰ ਕਾਫੀ ਪ੍ਰਭਾਵਸ਼ਾਲੀ ਹੈ, ਜਿਥੇ ਅਦਾਕਾਰ ਸਿਕਸ ਪੈਕ ਐਬਸ ’ਚ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਇਹ ਲੁੱਕ ਸੋਸ਼ਲ ਮੀਡੀਆ ’ਤੇ ਧਮਾਲ ਮਚਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਮਦਰਸ ਡੇਅ ਮੌਕੇ ਪ੍ਰਿਅੰਕਾ ਚੋਪੜਾ ਨੇ ਪਹਿਲੀ ਵਾਰ ਸਾਂਝੀ ਕੀਤੀ ਧੀ ਮਾਲਤੀ ਦੀ ਤਸਵੀਰ

ਆਪਣੇ ਉਤਸ਼ਾਹ ਨੂੰ ਸਾਂਝਾ ਕਰਦਿਆਂ ਸੰਦੀਪ ਕਿਸ਼ਨ ਨੇ ਕਿਹਾ, “ਮਾਈਕਲ ਪਿਆਰ ਤੇ ਸਖ਼ਤ ਮਿਹਨਤ ਦਾ ਨਤੀਜਾ ਹੈ। ਇਹ ਕਿਰਦਾਰ ਮੇਰੇ ਦਿਲ ਦੇ ਬਹੁਤ ਕਰੀਬ ਹੈ ਕਿਉਂਕਿ ਮੈਂ ਮਾਈਕਲ ਹਾਂ।’’

ਉਨ੍ਹਾਂ ਅੱਗੇ ਕਿਹਾ, ‘‘ਮੈਨੂੰ ਯਕੀਨ ਹੈ ਕਿ ਮਾਈਕਲ ਦੇਸ਼ ਭਰ ਦੇ ਦਰਸ਼ਕਾਂ ਨਾਲ ਜੁੜ ਜਾਵੇਗਾ। ਫ਼ਿਲਮ ’ਚ ਸੁਪਰਸਟਾਰ ਅਦਾਕਾਰ ਵਿਜੇ ਸੇਤੂਪਤੀ ਵੀ ਐਕਸ਼ਨ ਕੈਮਿਓ ’ਚ ਨਜ਼ਰ ਆਉਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News