ਸਮਰਾਟ ਸਿਨੇਮੈਟਿਕਸ ਨੇ ਜਾਰੀ ਕੀਤਾ ‘ਅਜੈ : ਦਿ ਅਨਟੋਲਡ ਸਟੋਰੀ ਆਫ ਯੋਗੀ’ ਦਾ ਟੀਜ਼ਰ
Saturday, Jul 05, 2025 - 01:47 PM (IST)

ਮੁੰਬਈ- ਸਮਰਾਟ ਸਿਨੇਮੈਟਿਕਸ ਨੇ ‘ਅਜੈ : ਦਿ ਅਨਟੋਲਡ ਸਟੋਰੀ ਆਫ ਯੋਗੀ’ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ। ਇਹ ਫਿਲਮ ਏ.ਏ. ਫਿਲਮਜ਼ ਦੇ ਬੈਨਰ ਹੇਠ 1 ਅਗਸਤ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ। ਯੋਗੀ ਆਦਿੱਤਿਆਨਾਥ ਦੇ ਜੀਵਨ ਤੋਂ ਪ੍ਰੇਰਿਤ ਹੈ।
ਰਿਤੂ ਮੈਂਗੀ ਵੱਲੋਂ ਨਿਰਮਿਤ ਅਤੇ ਰਵਿੰਦਰ ਗੌਤਮ ਵੱਲੋਂ ਨਿਰਦੇਸ਼ਤ ਇਹ ਫਿਲਮ ਲੇਖਕ ਸ਼ਾਂਤਨੂ ਗੁਪਤਾ ਦੀ ਪ੍ਰਸਿੱਧ ਕਿਤਾਬ ‘ਦਿ ਮੋਂਕ ਹੂ ਬਿਕੇਮ ਚੀਫ਼ ਮਨਿਸਟਰ’ ’ਤੇ ਅਾਧਾਰਿਤ ਹੈ, ਜੋ ਯੋਗੀ ਆਦਿੱਤਿਆਨਾਥ ਦੇ ਜੀਵਨ ਦੀ ਅਸਾਧਾਰਨ ਯਾਤਰਾ ਨੂੰ ਉਜਾਗਰ ਕਰਦੀ ਹੈ। ਅਦਾਕਾਰ ਅਨੰਤ ਵਿਜੇ ਜੋਸ਼ੀ ਫਿਲਮ ’ਚ ਯੋਗੀ ਆਦਿੱਤਿਆਨਾਥ ਦੀ ਭੂਮਿਕਾ ’ਚ ਨਜ਼ਰ ਆਉਣਗੇ।
ਰਿਤੂ ਮੈਂਗੀ ਨੇ ਕਿਹਾ ,‘‘ਅਜੈ ਦਾ ਟੀਜ਼ਰ ਉਸ ਸ਼ਕਤੀਸ਼ਾਲੀ ਕਹਾਣੀ ਦੀ ਸ਼ਾਨਦਾਰ ਝਲਕ ਹੈ। ਅਸੀਂ ਇਸ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਹੈ ਕਿ ਇਹ ਉਤਸੁਕਤਾ ਪੈਦਾ ਕਰੇਗਾ ਅਤੇ ਦਰਸ਼ਕਾਂ ਦੇ ਮਨਾਂ ’ਚ ਭਾਵਨਾਵਾਂ ਦਾ ਹੜ੍ਹ ਲਿਆਏ। ਯੋਗੀ ਸਿਰਫ਼ ਅਧਿਆਤਮਿਕ ਨਹੀਂ, ਸਗੋਂ ਅਜਿਹਾ ਸੁਧਾਰਕ ਹੈ, ਜੋ ਭ੍ਰਿਸ਼ਟ ਸਿਸਟਮ ਨੂੰ ਬਦਲਣ ਦੀ ਸ਼ਕਤੀ ਰੱਖਦਾ ਹੈ।