ਸਮੀਰਾ ਰੈੱਡੀ ਨੇ ਪਤੀ ਨਾਲ ਸਾਂਝੀ ਕੀਤੀ ਸੈਲਫੀ, ਦੱਸਿਆ ਇਸ ਕਠਿਨ ਦੌਰ ’ਚ ਖੁਸ਼ ਰਹਿਣ ਦਾ ਫਾਰਮੂਲਾ

Monday, May 24, 2021 - 11:20 AM (IST)

ਸਮੀਰਾ ਰੈੱਡੀ ਨੇ ਪਤੀ ਨਾਲ ਸਾਂਝੀ ਕੀਤੀ ਸੈਲਫੀ, ਦੱਸਿਆ ਇਸ ਕਠਿਨ ਦੌਰ ’ਚ ਖੁਸ਼ ਰਹਿਣ ਦਾ ਫਾਰਮੂਲਾ

ਮੁੰਬਈ: ਬਾਲੀਵੁੱਡ ਅਦਾਕਾਰਾ ਸਮੀਰਾ ਰੈੱਡੀ ਨੇ ਕੁਝ ਘੰਟੇ ਪਹਿਲੇ ਆਪਣੇ ਪਤੀ ਅਕਸ਼ੈ ਵਰਦੇ ਨਾਲ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਉਹ ਇਸ ਕਠਿਨ ਸਮੇਂ ’ਚ ਕਿੰਝ ਇਕ-ਦੂਜੇ  ਨਾਲ ਰਹੇ ਹਨ। ਅਦਾਕਾਰਾ ਵੱਲੋਂ ਇਸ ਪੋਸਟ ਕੀਤੀ ਗਈ ਸੈਲਫੀ ’ਚ ਜੋੜੇ ਨੂੰ ਹੱਸਦੇ ਹੋਏ ਦੇਖਿਆ ਜਾ ਸਕਦਾ ਹੈ। 

PunjabKesari
ਸਮੀਰਾ ਰੈੱਡੀ ਨੇ ਲਿਖਿਆ ਕਿ ਕਿੰਝ ਉਹ ਇਕ-ਦੂਜੇ ਲਈ ਉਥੇ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਲਿਖਿਆ ਕਿ ਮਹਾਮਾਰੀ, ਚੱਕਰਵਾਤ, ਕਰਫਿਊ ਅਤੇ ਖ਼ਬਰਾਂ ਦੀ ਲਗਾਤਾਰ ਬਕਬਕ ਰਾਹੀਂ ਨਾ-ਪੱਖੀ ਫੈਲਦੀ ਜਾ ਰਹੀ ਹੈ। ਉਨ੍ਹਾਂ ਨੇ ਖ਼ੁਦ ਨੂੰ ਥੱਕਿਆ ਹੋਇਆ ਮਾਤਾ-ਪਿਤਾ ਵੀ ਦੱਸਿਆ। 


ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਇਕ ਦੋਸਤ
ਸਮੀਰਾ ਰੈੱਡੀ ਨੇ ਲਿਖਿਆ ਕਿ ਥੱਕੇ ਹੋਏ ਮਾਤਾ-ਪਿਤਾ ਦੀ ਸੈਲਫੀ, ਇਕ ਮਹਾਮਾਰੀ, ਚੱਕਰਵਾਤ ਅਤੇ ਖ਼ਬਰਾਂ ਦੀ ਲਗਾਤਾਰ ਬਕਬਕ ਦੌਰਾਨ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਕ ਦੂਜੇ ਨੂੰ ਯਾਦ ਦਿਵਾਉਣ ਲਈ ਸ਼ਾਂਤੀ ਦੇ ਪੱਲ ਲੱਭਦੇ ਹਾਂ ਕਿ ਇਹ ਠੀਕ ਹੋਣ ਵਾਲਾ ਹੈ। ਸਾਨੂੰ ਸਭ ਨੂੰ ਚਾਹੀਦਾ ਹੈ, ਇਕ ਦੋਸਤ, ਪਰਿਵਾਰ, ਇਕ ਗੁਆਂਢੀ ਜਾਂ ਇਥੇ ਤੱਕ ਕਿ ਸੋਸ਼ਲ ਮੀਡੀਆ ਦੀ ਦਯਾ’।

PunjabKesari
ਕੋਰੋਨਾ ਤੋਂ ਠੀਕ ਹੋਇਆ ਪਰਿਵਾਰ
ਦੱਸ ਦੇਈਏ ਕਿ ਹਾਲ ਹੀ ’ਚ ਸਮੀਰਾ ਰੈੱਡੀ ਅਤੇ ਉਨ੍ਹਾਂ ਦਾ ਪਰਿਵਾਰ ਕੋਰੋਨਾ ਸੰਕਰਮਿਤ ਹੋ ਗਿਆ ਸੀ। ਹੁਣ ਪੂਰਾ ਪਰਿਵਾਰ ਕੋਰੋਨਾ ਤੋਂ ਰਿਕਵਰ ਹੋ ਚੁੱਕਾ ਹੈ। ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਜਤਾਇਆ ਅਤੇ ਉਨ੍ਹਾਂ ਨੇ ਦੱਸਿਆ ਕਿ ਹੌਲੀ-ਹੌਲੀ ਉਨ੍ਹਾਂ ਦੀ ਐਨਰਜੀ ਵਾਪਸ ਆ ਰਹੀ ਹੈ।


author

Aarti dhillon

Content Editor

Related News