ਰਣਬੀਰ ਕਪੂਰ ਦੀ ਭਾਣਜੀ ਨੇ ਸਾਂਝੀ ਕੀਤੀ ਕਿਊਟ ਸੈਲਫੀ, ਲੋਕਾਂ ਨੇ ਕਿਹਾ, ‘ਨਜ਼ਰ ਨਾ ਲੱਗੇ’

Monday, Jun 07, 2021 - 05:24 PM (IST)

ਰਣਬੀਰ ਕਪੂਰ ਦੀ ਭਾਣਜੀ ਨੇ ਸਾਂਝੀ ਕੀਤੀ ਕਿਊਟ ਸੈਲਫੀ, ਲੋਕਾਂ ਨੇ ਕਿਹਾ, ‘ਨਜ਼ਰ ਨਾ ਲੱਗੇ’

ਮੁੰਬਈ (ਬਿਊਰੋ)– ਲੱਗਦਾ ਹੈ ਕਿ ਰਣਬੀਰ ਕਪੂਰ ਦੀ ਭਾਣਜੀ ਤੇ ਨੀਤੂ ਕਪੂਰ ਦੀ ਦੋਹਤੀ ਸਮਾਰਾ ਸਾਹਨੀ ਨਵੀਂ ਇੰਸਟਾਗ੍ਰਾਮ ਸੈਂਸੇਸ਼ਨ ਬਣਨ ਜਾ ਰਹੀ ਹੈ। ਸਮਾਰਾ ਸਾਹਨੀ ਦਾ ਨਿੱਕੀ ਉਮਰੇ ਹੀ ਇੰਸਟਾਗ੍ਰਾਮ ਅਕਾਊਂਟ ਬਣ ਗਿਆ ਹੈ, ਭਾਵੇਂ ਇਹ ਅਜੇ ਤਕ ਵੈਰੀਫਾਈਡ ਨਹੀਂ ਹੋਇਆ ਹੈ ਪਰ ਇਸ ਨੂੰ ਮਾਂ ਰਿੱਧਿਮਾ ਕਪੂਰ ਸਾਹਨੀ, ਨਾਨੀ ਨੀਤੂ ਕਪੂਰ ਤੇ ਮਾਮਾ ਰਣਬੀਰ ਕਪੂਰ ਦੇ ਫੈਨ ਪੇਜ ਵਲੋਂ ਫਾਲੋਅ ਕੀਤਾ ਗਿਆ ਹੈ।

ਉਸ ਨੇ ਹੁਣ ਤਕ 13 ਪੋਸਟਾਂ ਸਾਂਝੀਆਂ ਕੀਤੀਆਂ ਹਨ ਤੇ ਲਗਭਗ 4300 ਤੋਂ ਵੱਧ ਫਾਲੋਅਰਜ਼ ਹਨ। ਇਸ ਅਕਾਊਂਟ ’ਤੇ ਅਸੀਂ ਉਸ ਦੀਆਂ ਕਈ ਸੈਲਫੀਆਂ ਦੇਖ ਸਕਦੇ ਹਾਂ। ਇਨ੍ਹਾਂ ਸੈਲਫੀਆਂ ’ਚ ਉਹ ਆਪਣੀ ਨਾਨੀ, ਮਾਂ, ਮਾਮਾ ਤੇ ਸਵਰਗੀ ਨਾਨਾ ਰਿਸ਼ੀ ਕਪੂਰ ਨਾਲ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Samara Sahni 🤍 (@samarasahniofficial)

ਆਪਣੇ ਹਜ਼ਾਰਾਂ ਫਾਲੋਅਰਜ਼ ਨਾਲ ਹੁਣ ਸਮਾਰਾ ਨੇ ਇਕ ਬੇਹੱਦ ਕਿਊਟ ਸੈਲਫੀ ਸਾਂਝੀ ਕੀਤੀ ਹੈ। ਮਾਂ ਰਿੱਧਿਮਾ ਕਪੂਰ ਵਲੋਂ ਵੀ ਉਸ ਦੀ ਇਹ ਤਸਵੀਰ ਲਾਈਕ ਕੀਤੀ ਗਈ ਹੈ। ਇਹ ਇਕ ਸਨੈਪਚੈਟ ਫਿਲਟਰ ਵਾਲੀ ਤਸਵੀਰ ਹੈ, ਜਿਸ ਦੀ ਕੈਪਸ਼ਨ ’ਚ ਸਮਾਰਾ ਲਿਖਦੀ ਹੈ, ‘ਅਕਤੂਬਰ 2020 ਵਾਈਬਸ।’

 
 
 
 
 
 
 
 
 
 
 
 
 
 
 
 

A post shared by Samara Sahni 🤍 (@samarasahniofficial)

ਕਈ ਲੋਕਾਂ ਨੇ ‘ਕਿਊਟ’ ਲਿਖ ਕੇ ਤਾਂ ਕਈਆਂ ਨੇ ‘ਨਾਈਸ’ ਲਿਖ ਕੇ ਉਸ ਦੀ ਸੈਲਫੀ ’ਤੇ ਕੁਮੈਂਟ ਕੀਤਾ ਹੈ। ਇਕ ਯੂਜ਼ਰ ਨੇ ਲਿਖਿਆ, ‘ਨਜ਼ਰ ਨਾ ਲੱਗੇ।’ ਉਥੇ ਦੂਜੇ ਨੇ ਕਿਹਾ, ‘ਸ਼ਾਨਦਾਰ ਬਾਬੂ।’

 
 
 
 
 
 
 
 
 
 
 
 
 
 
 
 

A post shared by Samara Sahni 🤍 (@samarasahniofficial)

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਮਾਰਾ ਨੇ ਆਪਣੇ ਨਾਨਾ ਰਿਸ਼ੀ ਕਪੂਰ, ਨਾਨੀ ਨੀਤੂ ਕਪੂਰ, ਮਾਮਾ ਰਣਬੀਰ ਕਪੂਰ ਤੇ ਆਪਣੀ ਮਾਂ ਰਿੱਧਿਮਾ ਨਾਲ ਇਕ ਤਸਵੀਰ ਸਾਂਝੀ ਕੀਤੀ ਸੀ। ਇਸ ਦੀ ਕੈਪਸ਼ਨ ’ਚ ਉਸ ਨੇ ਲਿਖਿਆ, ‘ਮੈਨੂੰ ਨਹੀਂ ਪਤਾ ਇਹ ਕਦੋਂ ਦੀ ਤਸਵੀਰ ਹੈ ਪਰ ਮੈਂ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦੀ ਹਾਂ।’

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News