ਸਾਮੰਥਾ ਰੂਥ ਪ੍ਰਭੂ ਹੋਵੇਗੀ ਹੁਣ ਜੋਯਾਲੁੱਕਾਸ ਦੀ ਨਵੀਂ ਬ੍ਰਾਂਡ ਅੰਬੈਸਡਰ
Wednesday, Oct 08, 2025 - 09:47 AM (IST)

ਨਵੀਂ ਦਿੱਲੀ- ਦੁਨੀਆ ਦੇ ਪਸੰਦੀਦਾ ਜਿਊਲਰ ਜੋਯਾਲੁੱਕਾਸ ਨੇ ਆਪਣੀ ਨਵੀਂ ਬ੍ਰਾਂਡ ਅੰਬੈਸਡਰ ਦੇ ਤੌਰ ’ਤੇ ਸੁਪਰਸਟਾਰ ਸਾਮੰਥਾ ਰੂਥ ਪ੍ਰਭੂ ਦੇ ਨਾਂ ਦਾ ਐਲਾਨ ਕੀਤਾ। ਇਹ ਸਾਂਝੇਦਾਰੀ 2 ਅਜਿਹੀਆਂ ਹਸਤੀਆਂ ਨੂੰ ਜੋੜਦੀ ਹੈ, ਜਿਨ੍ਹਾਂ ਦਾ ਖੂਬਸੂਰਤੀ, ਪ੍ਰਮਾਣਿਕਤਾ ਅਤੇ ਸੁੰਦਰਤਾ ਨਾਲ ਡੂੰਘਾ ਸਬੰਧ ਹੈ। ਜੋਯਾਲੁੱਕਾਸ ਸਮੂਹ ਦੇ ਚੇਅਰਮੈਨ ਡਾ. ਜੋਯ ਆਲੁੱਕਾਸ ਨੇ ਕਿਹਾ,‘‘ਸਾਮੰਥਾ ਅੱਜ ਦੀ ਮਹਿਲਾ ਦੇ ਆਤਮਵਿਸ਼ਵਾਸ, ਸਟਾਈਲ ਅਤੇ ਅਨੋਖੀ ਪਛਾਣ ਨੂੰ ਪੂਰੀ ਤਰ੍ਹਾਂ ਜਿੱਤੀ ਹੈ। ਉਨ੍ਹਾਂ ਦਾ ਅੰਦਾਜ਼ ਉੱਤਮ ਜਿਊਲਰੀ ਨਾਲ ਜੀਵਨ ਦੇ ਸਭ ਤੋਂ ਖਾਸ ਪਲਾਂ ਨੂੰ ਮਨਾਉਣ ਦੇ ਸਾਡੇ ਸਿੱਧਾਂਤ ਨਾਲ ਪੂਰੀ ਤਰ੍ਹਾਂ ਜੁੜਦਾ ਹੈ। ਸਾਨੂੰ ਉਨ੍ਹਾਂ ਨੂੰ ਜੋਯਾਲੁੱਕਾਸ ਪਰਿਵਾਰ ’ਚ ਲਿਆ ਕੇ ਖੁਸ਼ੀ ਹੈ ਅਤੇ ਅਸੀਂ ਗਲੋਬਲ ਪੱਧਰ ’ਤੇ ਗਹਿਣਿਆਂ ਦੇ ਪ੍ਰੇਮੀਆਂ ਨੂੰ ਪ੍ਰੇਰਿਤ ਕਰਦੇ ਰਹਾਂਗੇ।’’
ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਸਾਮੰਥਾ ਰੂਥ ਪ੍ਰਭੂ ਨੇ ਕਿਹਾ,‘‘ਮੈਂ ਇਕ ਅਜਿਹੇ ਬ੍ਰਾਂਡ ਨਾਲ ਜੁੜ ਕੇ ਬੇਹੱਦ ਉਤਸ਼ਾਹਿਤ ਹਾਂ, ਜੋ ਖੂਬਸੂਰਤੀ ਨੂੰ ਅਹਿਮੀਅਤ ਦਿੰਦਾ ਹੈ ਅਤੇ ਹਰ ਮਹਿਲਾ ਨੂੰ ਆਤਮਵਿਸ਼ਵਾਸ ਨਾਲ ਚਮਕਣ ਲਈ ਉਤਸ਼ਾਹਿਤ ਕਰਦਾ ਹੈ।’’