ਸਲਮਾਨ, ਰਣਵੀਰ ਅਤੇ ਹੋਰ ਹਸਤੀਆਂ ਹੋਈਆਂ ਰਾਧਿਕਾ ਮਰਚੈਂਟ Arangetram ’ਚ ਸ਼ਾਮਲ

Monday, Jun 06, 2022 - 11:53 AM (IST)

ਸਲਮਾਨ, ਰਣਵੀਰ ਅਤੇ ਹੋਰ ਹਸਤੀਆਂ ਹੋਈਆਂ ਰਾਧਿਕਾ ਮਰਚੈਂਟ Arangetram ’ਚ ਸ਼ਾਮਲ

ਬਾਲੀਵੁੱਡ ਡੈਸਕ: ਅੰਬਾਨੀ ਪਰਿਵਾਰ ਵੱਲੋਂ ਬੀਤੇ ਦਿਨ ਹੋਣ ਵਾਲੀ ਨੂੰਹ ਰਾਧਿਕਾ ਮਰਚੈਂਟ ਦੇ ਆਰੇਂਜਟਰਾਮ ਪ੍ਰੋਗਰਾਮ ’ਚ ਕਈ ਵੱਡੀਆਂ ਹਸਤੀਆਂ ਨੂੰ ਸਦਾ ਦਿੱਤਾ ਗਿਆ ਸੀ। ਇਸ ਪ੍ਰੋਗਰਾਮ ’ਚ ਅੰਬਾਨੀ ਪਰਿਵਾਰ ਇਕੱਠਾ ਦਿਖਾਈ ਹੈ। ਭਾਰਤ ਦਾ ਸਭ ਤੋਂ ਅਮੀਰ ਪਰਿਵਾਰ ਅੰਬਾਨੀ ਆਪਣੀ ਹੋਣ ਵਾਲੀ ਨੂੰਹ ਰਾਧਿਕਾ ਮਾਰਚੈਂਟ ਲਈ ਲਗਭਗ ਦੋ ਸਾਲਾਂ ਬਾਅਦ ਹੋਸਟ ਕਰਨ ਲਈ ਤਿਆਰ ਹਨ।

PunjabKesari

ਪਰਿਵਾਰ ਨੇ  ਜੀਓ ਵਰਲਡ ਸੈਂਟਰ ਦੇ ਗ੍ਰੈਂਡ ਥੀਏਟਰ ’ਚ ਇਕ ਆਰੇਂਗਜਟਰਾਮ ਸਮਾਰੋਹ ਲਈ ਹੋਸਟ ਕੀਤਾ ਹੈ। ਇਸ ਪ੍ਰੋਗਰਾਮ ਲਈ ਬਾਲੀਵੁੱਡ ਦੀਆਂ ਵੱਡੀਆਂ ਸਖ਼ਸੀਅਤਾਂ ਨੂੰ ਵੀ ਸੱਦਾ ਦਿੱਤਾ ਗਿਆ।

PunjabKesari

ਆਪਣੀ ਹੋਣ ਵਾਲੀ ਨੂੰਹ ਲਈ ਇਸ ਖ਼ਾਸ ਮੌਕੇ ’ਤੇ ਮੁਕੇਸ਼ ਅੰਬਨੀ ਅਤੇ ਪਤਨੀ ਅਨੀਤਾ ਅੰਬਾਨੀ ਸਜ ਧੱਜ ਕੇ ਪ੍ਰੋਗਰਾਮ ’ਚ ਪੁੱਜੇ ਹਨ। ਮੁਕੇਸ਼ ਅੰਬਾਨੀ ਨੂੰ ਬਰਾਊਨ ਰੰਗ ਦੇ ਕੋਟ ’ਚ ਦੇਖਿਆ ਗਿਆ ਹੈ। ਇਸ ਦੇ ਨਾਲ ਉਨ੍ਹਾਂ ਦੀ ਪਤਨੀ ਅਨੀਤਾ ਨੇ ਆਰੇਂਜ ਰੰਗ ਦੀ ਸਾੜੀ ਪਾਈ ਹੋਈ ਹੈ।

PunjabKesari

ਪ੍ਰੋਗਰਾਮ ’ਚ ਆਕਾਸ਼ ਅੰਬਾਨੀ ਨੇ ਖ਼ਾਸ ਨੀਲ ਰੰਗ ਦਾ ਸੂਟ ਪਾਇਆ ਹੈ ਅਤੇ ਉਨ੍ਹਾਂ ਨਾਲ ਸ਼ਲੋਕਾ ਮਹਿਤਾ,ਵੀਰੇਨ ਮਰਚੈਂਟ ਵੀ ਹਾਜ਼ਰ ਹਨ।

PunjabKesari

ਵਿਸ਼ੇਸ਼ ਸੱਦੇ ’ਤੇ ਪੁੱਜੇ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨੇ ਇਸ ਦੌਰਾਨ ਲਾਲ ਰੰਗ ਦਾ ਕੁੜਤਾ-ਪਜ਼ਾਮਾ ਪਾਇਆ ਹੋਇਆ ਸੀ। ਉਹ ਕੋਵਿਡ-19 ਨਿਯਮਾਂ ਦੀ ਪਾਲਣਾ ਵੀ ਕਰਦੇ ਵਿਖਾਈ ਦਿੱਤੇ।

PunjabKesari

ਬਾਲੀਵੁੱਡ ਸਟਾਰ ਅਦਾਕਾਰ ਸਲਮਾਨ ਖ਼ਾਨ ਕਾਲੇ ਰੰਗ ਦੇ ਕੋਟ ਪੈਂਟ ’ਚ ਨਜ਼ਰ ਆਏ ਹਨ।ਉਹ ਆਪਣੇ ਹਮੇਸ਼ਾ ਦੀ ਤਰ੍ਹਾਂ ਖ਼ਾਸ ਸਟਾਈਲ ਨਾਲ ਪ੍ਰੋਗਰਾਮ ’ਚ ਸ਼ਾਮਲ ਹੋਏ ਹਨ।

PunjabKesari

ਪ੍ਰੋਗਰਾਮ ’ਚ ਹਿੱਸਾ ਲੈਣ ਲਈ ਮਹਾਰਾਸ਼ਟਰ ਸਰਕਾਰ ਦੇ ਕੈਬਨਿਟ ਮੰਤਰੀ ਆਦਿਤਿਆ ਠਾਕਰੇ ਆਪਣੀ ਮਾਤਾ ਰਸ਼ਮੀ ਠਾਕਰੇ ਅਤੇ ਭਰਾ ਤੇਜਸਵੀ ਠਾਕਰੇ ਨਾਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਹਨ।

PunjabKesari

ਪ੍ਰੋਗਰਾਮ ’ਚ ਸਾਬਕਾ ਭਾਰਤੀ ਕ੍ਰਿਕੇਟਰ ਜ਼ਹੀਰ ਖਾਨ ਵੀ ਆਪਣੀ ਪਤਨੀ ਨਾਲ ਸ਼ਾਮਲ ਹੋਏ ਹਨ।


author

Harnek Seechewal

Content Editor

Related News